ਕੇਂਦਰੀ ਮੰਤਰੀਆਂ ਨਾਲ ਗੱਲਬਾਤ ਲਈ ਕਿਸਾਨ ਜਥੇਬੰਦੀਆਂ ਦਿੱਲੀ ਪਹੁੰਚੀਆਂ
ਚੰਡੀਗੜ੍ਹ। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਨ ਲਈ ਦਿੱਲੀ ਲਈ ਪਹੁੰਚ ਚੁੱਕੀਆਂ ਹਨ। ਦਿੱਲੀ ਵਿਖੇ ਮੰਤਰੀਆਂ ਨਾਲ ਹੋਣ ਵਾਲੀ ਇਸ ਮੀਟਿੰਗ ‘ਚ ਕਿਸਾਨ ਆਗੂ ਸ਼ਾਮਲ ਹੋਣਗੇ।
ਇਸ ਮੀਟਿੰਗ ‘ਚ 3 ਕਿਸਾਨ ਆਗੂ ਹੀ ਹਰ ਮੁੱਦੇ ‘ਤੇ ਬੋਲਦੇ ਹੋਏ ਆਪਣੇ ਪੱਖ ਰੱਖਣਗੇ। ਇਨ੍ਹਾਂ 3 ਆਗੂਆਂ ‘ਚ ਡਾ. ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ ਅਤੇ ਕੁਲਵੰਤ ਸੰਧੂ ਸ਼ਾਮਲ ਹਨ। ਕਿਸਾਨ ਨੇ ਮੀਟਿੰਗ ‘ਚ ਸ਼ਾਮਲ ਹੋਣ ‘ਤੇ ਪਹਿਲਾਂ ਆਖਿਆ ਕਿ ਪਰਾਲੀ ਸਾੜਨ ਖਿਲਾਫ਼ ਕਾਨੂੰਨ ਨੂੰ ਵਾਪਸ ਲਿਆ ਜਾਵੇ। ਪਰਾਲੀ ਸਾੜਨ ਤੋਂ ਇਲਾਵਾ ਕਿਸਾਨਾਂ ਕੋਲ ਕੋਈ ਹੱਲ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.