ਟਰੰਪ ਦੀ ਹਾਰ ਬਨਾਮ ਸਥਾਨਕ ਮੁੱਦੇ
ਰਾਸ਼ਟਰਪਤੀ ਚੋਣਾਂ ‘ਚ ਜਿੱਤ ਦੇ ਵੱਡੇ ਦਾਅਵਿਆਂ ਦੇ ਬਾਵਜ਼ੂਦ ਡੋਨਾਲਡ ਟਰੰਪ ਪੱਛੜ ਗਏ ਤੇ ਬਾਇਡੇਨ ਬਾਜ਼ੀ ਮਾਰ ਗਏ ਹਨ ਅਸਲ ‘ਚ ਟਰੰਪ ‘ਤੇ ਅੰਦਰੂਨੀ ਤੇ ਸਥਾਨਕ ਮੁੱਦੇ ਹੀ ਭਾਰੀ ਪੈ ਗਏ ਹਨ ਆਪਣੇ ਅੱਤਵਾਦ ਵਿਰੋਧੀ ਵਿਚਾਰਾਂ ਤੇ ਰਣਨੀਤੀ ਕਾਰਨ ਡੋਨਾਲਡ ਟਰੰਪ ਨੇ ਆਪਣੀ ਵਿਸ਼ੇਸ਼ ਪਛਾਣ ਬਣਾਈ ਸੀ ਮੱਧ ਪੂਰਬ ਤੇ ਏਸ਼ੀਆ ‘ਚ ਉਹਨਾਂ ਦੀ ਪਕੜ ਮਜ਼ਬੂਤ ਬਣ ਗਈ ਸੀ ਪਰ ਆਪਣੇ ਅੰਦਰੂਨੀ ਮਾਮਲਿਆਂ ‘ਚ ਉਹ ਕੌਮਾਂਤਰੀ ਸਥਿਤੀਆਂ ਮੁਤਾਬਿਕ ਵਿਗਿਆਨਕ ਦ੍ਰਿਸ਼ਟੀਕੋਣ ਤੇ ਵਿਸ਼ਵ ਭਾਈਚਾਰੇ ਲਈ ਮੁਹੱਬਤ ਨਹੀਂ ਕਾਇਮ ਕਰ ਸਕੇ
ਭਾਵੇਂ ਜਾਰਜ ਫਲਾਇਡ ਦੀ ਮੌਤ ਨੇ ਟਰੰਪ ਦੇ ਖਿਲਾਫ਼ ਕਾਲੇ ਲੋਕਾਂ ਦੀ ਇੱਕ ਵੱਡੀ ਲਹਿਰ ਖੜ੍ਹੀ ਕਰ ਦਿੱਤੀ ਸੀ ਪਰ ਅਸਲ ‘ਚ ਟਰੰਪ ਦਾ ਰਵੱਈਆ ਪਿਛਲੇ ਚਾਰ ਸਾਲਾਂ ਤੋਂ ਪ੍ਰਵਾਸੀਆਂ ਨੂੰ ਉਨ੍ਹਾਂ ਤੋਂ ਦੂਰ ਕਰ ਰਿਹਾ ਸੀ ਆਏ ਦਿਨ ਕਿਸੇ ਨਾ ਕਿਸੇ ਭਾਰਤੀ ਮੂਲ ਦੇ ਵਿਅਕਤੀ ‘ਤੇ ਹਮਲੇ ਦੀਆਂ ਘਟਨਾਵਾਂ ਕਾਰਨ ਟਰੰਪ ਪ੍ਰਸ਼ਾਸਨ ਖਿਲਾਫ਼ ਪ੍ਰਵਾਸੀਆਂ ‘ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਚੁੱਕੀ ਹੈ ਇਸ ਦੇ ਬਾਵਜੂਦ ਟਰੰਪ ਨੇ ਪ੍ਰਵਾਸੀਆਂ ਦੀ ਨਰਾਜ਼ਗੀ ਨੂੰ ਨਜ਼ਰਅੰਦਾਜ਼ ਕਰਕੇ ਅਮਰੀਕੀਵਾਦ ਦੀ ਸੁਰ ਉੱਚੀ ਰੱਖੀ ਵੀਜਾ ਪ੍ਰਣਾਲੀ ‘ਚ ਸਖ਼ਤ ਨਿਯਮ ਜੋੜਨ ਦੇ ਸਮੇਂ-ਸਮੇਂ ਕੀਤੇ ਗਏ ਐਲਾਨਾਂ ਨਾਲ ਵੀ ਟਰੰਪ ਦਾ ਅਕਸ ਫਿੱਕਾ ਪੈ ਗਿਆ
ਆਪਣੇ ਕਾਰਜਕਾਲ ਦੇ ਅਖੀਰਲੇ ਸਾਲ ਟਰੰਪ ਵੱਲੋਂ ਡੈਮੇਜ ਕੰਟਰੋਲ ਕਰਨ ਦੇ ਯਤਨ ਕੀਤੇ ਗਏ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਨੂੰ ਰਿਝਾਉਣ ਦੇ ਯਤਨ ਕੀਤੇ ਗਏ ਪਰ ਇਸ ਦਰਮਿਆਨ ਜਾਰਜ ਫਲਾਇਡ ਦੇ ਅਮਰੀਕਾ ਦੇ ਗੋਰੇ ਅਧਿਕਾਰੀਆਂ ਵੱਲੋਂ ਕੀਤੇ ਗਏ ਕਤਲ ਨੇ ਸਾਰੀ ਖੇਡ ਵਿਗਾੜ ਦਿੱਤੀ ਬਿਨਾਂ ਸ਼ੱਕ ਟਰੰਪ ਅੱਤਵਾਦ ਖਿਲਾਫ਼ ਚੁੱਕੇ ਗਏ ਕਦਮਾਂ ਲਈ ਯਾਦ ਰੱਖੇ ਜਾਣਗੇ
ਪਰ ਉਨ੍ਹਾਂ ਦੇ ਫੈਸਲਿਆਂ ਨਾਲ ਵਿਸ਼ਵ ਏਕਤਾ ਤੇ ਸਦਭਾਵਨਾ ਦੀ ਲਹਿਰ ਮਜ਼ਬੂਤ ਨਹੀਂ ਹੋ ਸਕੀ ਇਹ ਕਹਿਣਾ ਵਾਜ਼ਿਬ ਰਹੇਗਾ ਕਿ ਨਸਲਵਾਦ ਜਾਂ ਮੂਲਵਾਦ ਦੇ ਮੁੱਦੇ ‘ਤੇ ਹੁਣ ਅਮਰੀਕੀ ਚੋਣ ਜਿੱਤਣਾ ਅਸਾਨ ਨਹੀਂ ਰਿਹਾ ਅਮਰੀਕੀਆਂ ਨੇ ਬਾਇਡੇਨ ਨੂੰ ਚੁਣ ਕੇ ਅਮਰੀਕਾ ਦੇ ਵਿਸ਼ਾਲ ਦ੍ਰਿਸ਼ਟੀਕੋਣ ਤੇ ਵਿਸ਼ਵ ਭਾਈਚਾਰੇ ਨੂੰ ਅੱਗੇ ਰੱਖਿਆ ਹੈ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਭਾਰਤ ਲਈ ਦੋਵਾਂ ਹੱਥਾਂ ‘ਚ ਲੱਡੂਆਂ ਵਾਲੀ ਹੀ ਗੱਲ ਹੈ ਜੇਕਰ ਟਰੰਪ ਭਾਰਤ ਦੇ ਹਮਾਇਤੀ ਸਨ ਤਾਂ ਡੈਮਕ੍ਰੋਟਿਕ ਬਾਇਡੇਨ ਭਾਰਤ ਨਾਲ ਚੰਗੇ ਸਬੰਧ ਬਣਾਉਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ ਉਨ੍ਹਾਂ ਵੱਲੋਂ ਪਹਿਲੀ ਵਾਰ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੀ ਉਮੀਦਵਾਰ ਬਣਾਉਣਾ ਵੀ ਇਹ ਸਾਬਤ ਕਰਦਾ ਹੈ ਕਿ ਅਮਰੀਕਾ ਕਾਲੇ ਲੋਕਾਂ ਦਾ ਵੀ ਓਨਾ ਹੈ ਜਿੰਨਾ ਗੋਰਿਆਂ ਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.