78 ਵਿਧਾਨ ਸਭਾ ਸੀਟਾਂ ਲਈ 33782 ਵੋਟਰ ਕੇਂਦਰ
ਪਟਨਾ। ਬਿਹਾਰ ‘ਚ ਤੀਜੇ ਤੇ ਆਖਰੀ ਗੇੜ ‘ਚ 15 ਜ਼ਿਲ੍ਹਿਆਂ ਦੀਆਂ 78 ਵਿਧਾਨ ਸਭਾ ਸੀਟਾਂ ‘ਤੇ ਵਾਲਮੀਕਿਨਗਰ ਲੋਕ ਸਭਾ ਹਲਕਾ ਉਪ ਜ਼ਿਮਨੀ ਚੋਣਾਂ ਲਈ ਸਖ਼ਤ ਸੁਰੱਖਿਆ ਵਿਵਸਥਾ ਦੌਰਾਨ ਅੱਜ ਸਵੇਰੇ ਸੱਤ ਵਜੇ ਤੋਂ ਵੋਟਿੰਗ ਸ਼ੁਰੁ ਹੋ ਗਈ।
ਸੂਬਾ ਚੋਣ ਦਫ਼ਤਰ ਦੇ ਅਨੁਸਾਰ 78 ਵਿਧਾਨ ਸਭਾ ਸੀਟਾਂ ਲਈ 33782 ਵੋਟਰ ਕੇਂਦਰਾਂ ‘ਤੇ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋ ਗਈ, ਜੋ ਸ਼ਾਮ ਛੇ ਵਜੇ ਤੱਕ ਚੱਲੇਗੀ। ਪਰ ਸੁਰੱÎਖਆ ਕਾਰਨਾਂ ਕਰਕੇ ਪੱਛਮੀ ਚੰਪਾਰਣ ਜ਼ਿਲ੍ਹੇ ਦੇ ਵਾਲਮੀਕਿਨਗਰ ਤੇ ਰਾਮਨਗਰ (ਸੁਰੱਖਿਆ) ਤੇ ਸਹਰਸਾ ਜ਼ਿਲ੍ਹੇ ਦੇ ਸਿਮਰੀ ਬਖਤੀਆਰਪੁਰ ਤੇ ਮਹਿਸ਼ੀ ਵਿਧਾਨ ਸਭਾ ਹਲਕੇ ‘ਚ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋ ਕੇ ਲਗਭਗ ਚਾਰ ਵਜੇ ਤੱਕ ਚੱਲੇਗੀ। ਵਾਲਮੀਕੀ ਨਗਰ ਸੰਸਦੀ ਹਲਕੇ ਦੇ ਲਈ ਜ਼ਿਮਨੀ ਚੋਣਾਂ ਵੀ ਸਵੇਰੇ ਸੱਤ ਵਜੇ ਸ਼ੁਰੂ ਹੋ ਗਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.