ਸਿਮਰਨ ਕਰਕੇ ਰੋਜ਼ਾਨਾ ਛੱਡਦੇ ਰਹੋ ਬੁਰਾਈਆਂ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਦਾਤਾ-ਰਹਿਬਰ, ਮਾਲਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਾਕਿ-ਪਵਿੱਤਰ ਅਵਤਾਰ ਮਹੀਨੇ ‘ਚ ਸਾਧ-ਸੰਗਤ ਬੇਇੰਤਹਾ ਉਮੰਗ, ਖੁਸ਼ੀ, ਉਤਸ਼ਾਹ ‘ਚ ਆਪਣੇ ਮੁਰਸ਼ਿਦ-ਏ-ਕਾਮਿਲ ਦੇ ਗੁਣਗਾਨ ਗਾਉਂਦੀ ਹੈ ਰੋਜ਼ਾਨਾ ਬੁਰਾਈਆਂ ਛੱਡਣ ਦਾ ਪ੍ਰਣ ਕਰਦੀ ਹੈ, ਰੋਜ਼ਾਨਾ ਜੋਸ਼ ਦੇ ਨਾਲ ਸੱਚਾਈ, ਨੇਕੀ, ਭਲਾਈ ਦੇ ਮਾਰਗ ‘ਤੇ ਚੱਲਣ ਦੀਆਂ ਕਸਮਾਂ ਖਾਂਦੀ ਹੈ ਇਹ ਬਹੁਤ ਵੱਡੀ ਗੱਲ ਹੈ ! ਕਿਉਂਕਿ ਲੋਕ ਬੈਠ ਕੇ ਇਹ ਸਕੀਮ, ਯੋਜਨਾਵਾਂ ਬਣਾਉਂਦੇ ਹਨ ਕਿ ਅਸੀਂ ਠੱਗੀ ਕਿਵੇਂ ਮਾਰਨੀ ਹੈ,
ਬੁਰੇ ਕਰਮ ਕਿਵੇਂ ਕਰਨੇ ਹਨ! ਪਰ ਇਹ ਸ਼ਾਹ ਮਸਤਾਨ ਦਾਤਾ-ਰਹਿਬਰ ਦਾ ਦਰ ਹੈ, ਇੱਥੇ ਬੈਠ ਕੇ ਲੋਕ ਇਹ ਸੋਚਦੇ ਹਨ ਕਿ ਅਸੀਂ ਬੁਰੀਆਂ ਆਦਤਾਂ ਕਿਵੇਂ ਛੱਡਣੀਆਂ ਹਨ, ਕਿਵੇਂ ਆਪਣੇ ਆਪ ਨੂੰ ਨੇਕ ਬਣਾਉਣਾ ਹੈ ਅਤੇ ਕਿਵੇਂ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਮੌਲ਼ਾ ਨੂੰ ਮਨਾਉਣਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਆਸ਼ਕ ਦਿਨ-ਰਾਤ ਇਸੇ ‘ਚ ਡੁੱਬੇ ਰਹਿੰਦੇ ਹਨ ਤੇ ਉਨ੍ਹਾਂ ਦੀ ਜ਼ਿੰਦਗੀ ਜਿੰਨੀ ਅਨੰਦਮਈ ਹੁੰਦੀ ਹੈ, ਦੂਜਾ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਉਸ ਦੀ ਯਾਦ ‘ਚ ਜੇਕਰ ਹੰਝੂ ਵੀ ਆ ਜਾਂਦਾ ਹੈ ਤਾਂ ਉਹ ਵੀ ਇੱਕ ਵੱਖਰੀ ਕਸਕ ਪੈਦਾ ਕਰ ਜਾਂਦਾ ਹੈ,
ਵੱਖਰੇ ਇਸ਼ਕ ਦੀ ਅੱਗ ਲਾ ਜਾਂਦਾ ਹੈ ਤੇ ਇਸ ਅੱਗ ‘ਚ ਉਸ ਇਨਸਾਨ ਦੇ ਸਾਰੇ ਬੁਰੇ ਕਰਮਾਂ ਦੀ ਰਾਖ ਹੋ ਜਾਂਦੀ ਹੈ ਬੀਤੇ ਸਮੇਂ ‘ਚ ਕੀਤੇ ਗਏ ਕਰਮ, ਸੰਚਿਤ ਕਰਮ ਉਸ ਇਸ਼ਕ ਦੀ ਤਪਿਸ਼ ਨੂੰ ਸਹਿ ਨਹੀਂ ਸਕਦੇ ਉਹ ਖ਼ਤਮ ਹੁੰਦੇ ਹਨ ਤੇ ਇੱਕ ਉਮੰਗ, ਤਰੰਗ, ਨਜ਼ਾਰਾ ਪੈਦਾ ਹੋ ਜਾਂਦਾ ਹੈ, ਜਿਸ ਨਾਲ ਬੇਇੰਤਹਾ ਖੁਸ਼ੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੀਆਂ ਭਾਵਨਾਵਾਂ ਨੂੰ ਬੁਲੰਦੀਆਂ ‘ਤੇ ਲਿਜਾਣ ਦਾ, ਆਪਣੀਆਂ ਭਾਵਨਾਵਾਂ ਨੂੰ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਜੋੜਨ ਦਾ ਇੱਕੋ ਰਾਹ ਸਾਈਂ ਮਸਤਾਨਾ ਜੀ, ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੇ ਦੱਸਿਆ ਹੈ ਜੋ ਲੋਕ ਸੁਣਦੇ ਹਨ, ਅਮਲ ਕਰਦੇ ਹਨ, ਯਕੀਨਨ ਉਨ੍ਹਾਂ ਨੂੰ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ, ਸਾਰੀ ਦਇਆ-ਮਿਹਰ, ਰਹਿਮਤ ਮਿਲਦੀ ਹੈ,
ਉਨ੍ਹਾਂ ਦੇ ਹਿਰਦੇ ਸਾਫ਼ ਹੋ ਜਾਂਦੇ ਹਨ ਤੇ ਉਹ ਖੁਸ਼ੀਆਂ ਨਾਲ ਨਿਹਾਲ ਹੋ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਆਪਣੇ ਮੁਰਸ਼ਿਦੇ-ਕਾਮਲ ਨੂੰ ਆਪਣੇ ਬੁਰੇ ਕਰਮਾਂ ਦੀ ਆਹੂਤੀ ਦਿਓ ਆਪਣੇ ਅੱਲ੍ਹਾ, ਵਾਹਿਗੁਰੂ, ਰਾਮ ਦੇ ਅੱਗੇ ਵਾਅਦੇ ਕਰਕੇ ਉਸ ‘ਤੇ ਚੱਲ ਕੇ ਦਿਖਾਓ ਕਿ ਹਾਂ, ਮੇਰੇ ‘ਚ ਇਹ ਬੁਰੀਆਂ ਆਦਤਾਂ ਹਨ, ਜ਼ਿੰਦਗੀ ‘ਚ ਮੈਂ ਇਹ ਛੱਡ ਦੇਵਾਂਗਾ ਮੁਰਸ਼ਿਦ, ਅੱਲ੍ਹਾ, ਰਾਮ ! ਮੇਰਾ ਸਾਥ ਦੇਣਾ ਨਾਲ ਤੁਸੀਂ ਸਵੇਰੇ-ਸ਼ਾਮ ਸਿਮਰਨ ਵੀ ਕਰਿਆ ਕਰੋ ਪੰਜ ਮਿੰਟ, ਦਸ ਮਿੰਟ, ਵੀਹ, ਪੱਚੀ ਮਿੰਟ, ਘੰਟਾ, ਡੇਢ ਘੰਟਾ, ਦੋ ਘੰਟੇ, ਜਿੰਨਾ ਵੀ ਤੁਸੀਂ ਸਿਮਰਨ ਕਰ ਸਕੋ, ਕਰੋ ਤੇ ਨਾਲ ਹੀ ਅਰਦਾਸ ਕਰਦੇ ਰਹੋ ਕਿ ਮਾਲਕ!
ਮੇਰੇ ‘ਚੋਂ ਇਹ ਬੁਰਾਈਆਂ ਦੂਰ ਹੋ ਜਾਣ, ਮੇਰੀਆਂ ਗੰਦੀਆਂ ਆਦਤਾਂ ਬਦਲ ਜਾਣ ਸਵੇਰੇ ਸ਼ਾਮ ਹਰ ਰੋਜ਼ ਜੇਕਰ ਤੁਸੀਂ ਇਹ ਚੀਜ਼ ਕਰੋਗੇ, ਤਾਂ ਹੋ ਹੀ ਨਹੀਂ ਸਕਦਾ ਕਿ ਤੁਹਾਡੀਆਂ ਇਹ ਆਦਤਾਂ ਨਾ ਬਦਲਣ ਸਗੋਂ ਸੌ ਪ੍ਰਸੈਂਟ ਬਦਲ ਜਾਣਗੀਆਂ ਹਾਂ ਜੇਕਰ ਤੁਸੀਂ ਬਦਲਣਾ ਹੀ ਨਾ ਚਾਹੋ, ਅਰਦਾਸ,ਦੁਆ ਕਰਨਾ ਹੀ ਨਾ ਚਾਹੋ, ਸਿਮਰਨ ਕਰੋ ਹੀ ਨਾ, ਤਾਂ ਆਦਤਾਂ ਕਿਵੇਂ ਬਦਲਣਗੀਆਂ? ਆਦਤਾਂ ਨੂੰ ਬਦਲਣਾ ਕੋਈ ਛੋਟੀ-ਮੋਟੀ ਗੱਲ ਨਹੀਂ ਹੁੰਦੀ, ਬਹੁਤ ਵੱਡੀ ਗੱਲ ਹੁੰਦੀ ਹੈ ਜੋ ਲੋਕ ਆਦਤਾਂ ਨੂੰ ਬਦਲ ਦਿੰਦੇ ਹਨ, ਉਹ ਹੀ ਸੂਰਵੀਰ, ਬਹਾਦਰ ਯੋਧਾ ਹੁੰਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.