ਵੀਰਵਾਰ ਨੂੰ 349 ਕੋਰੋਨਾ ਮਰੀਜ਼ ਹੋਏ ਠੀਕ
ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਮੁੜ ਤੋਂ ਕੋਰੋਨਾ ਦਾ ਕਹਿਰ ਵਧਦਾ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਘੱਟ ਆ ਰਹੇ ਨਵੇ ਮਾਮਲੇ ਅਤੇ ਮੌਤਾਂ ਨੇ ਰਫ਼ਤਾਰ ਫੜ ਲਈ ਹੈ। ਪੰਜਾਬ ਵਿੱਚ ਵੀਰਵਾਰ ਨੂੰ 541 ਨਵੇਂ ਮਾਮਲੇ ਆਏ ਹਨ ਤਾਂ 22ਮਰੀਜ਼ਾ ਦੀ ਹੋਰ ਮੌਤ ਹੋ ਗਈ ਹੈ। ਜਦੋਂ ਕਿ ਠੀਕ ਹੋਣ ਵਾਲੇ ਮਰੀਜ਼ਾ ਵਿੱਚ 349 ਹੀ ਸ਼ਾਮਲ ਹਨ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 135834 ਹੋ ਗਈ ਹੈ, ਜਿਸ ਵਿੱਚੋਂ 126932 ਠੀਕ ਹੋ ਗਏ ਹਨ ਅਤੇ 4281 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 4621 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.