ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਇੱਕ ਨਜ਼ਰ ਕਾਰ ਦੀ ਲਪੇਟ &...

    ਕਾਰ ਦੀ ਲਪੇਟ ‘ਚ ਆਉਣ ਨਾਲ ਵਿਅਕਤੀ ਅਤੇ ਬਲਦ ਦੀ ਮੌਤ

    ਕਾਰ ਦੀ ਲਪੇਟ ‘ਚ ਆਉਣ ਨਾਲ ਵਿਅਕਤੀ ਅਤੇ ਬਲਦ ਦੀ ਮੌਤ

    ਮਾਲੇਰਕੋਟਲਾ (ਗੁਰਤੇਜ ਜੋਸੀ) ਅੱਜ ਸਵੇਰੇ ਇੱਥੋਂ ਨਜਦੀਕੀ ਪਿੰਡ ਖੁਰਦ ਵਿਖੇ ਕਾਰ ਦੀ ਲਪੇਟ ਵਿੱਚ ਆ ਜਾਣ ਕਾਰਣ ਇੱਕ ਵਿਅਕਤੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ ਇਸ ਹਾਦਸੇ ਵਿੱਚ ਇੱਕ ਬਲਦ ਦੀ ਵੀ ਮੌਤ ਹੋ ਗਈ ਜਦਕਿ ਦੋ ਜਣੇ ਜਖਮੀ ਵੀ ਹੋ ਗਏ ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਖੁਰਦ ਨਿਵਾਸੀ ਸ਼ਮਸਾਦ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਇੱਕ ਤੇਜ ਰਫਤਾਰ ਕਾਰ ਨੇ ਉਸਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਹਾਦਸੇ ਵਿੱਚ ਕਾਰ ਨੇ ਪਹਿਲਾਂ ਇੱਕ ਬਲਦ ਨੂੰ ਆਪਣੀ ਲਪੇਟ ਵਿੱਚ ਲਿਆ ਫੇਰ ਉਥੇ ਹੀ ਖੜ੍ਹੇ ਦੋ ਹੋਰ ਵਿਅਕਤੀ ਅਤੇ ਬੱਚੇ ਨੂੰ ਵੀ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਬਲਦ ਅਤੇ ਸ਼ਮਸਾਦ ਦੀ ਮੌਕੇ ‘ਤੇ ਹੀ ਮੌਤ ਹੋ ਗਈ

    Road Accident

    ਜਦਕਿ ਸਤਨਾਮ ਸਿੰਘ ਵਾਸੀ ਖੁਰਦ ਅਤੇ ਛੋਟੀ ਉਮਰ ਦਾ ਬੱਚਾ ਜਖਮੀ ਹੋ ਗਿਆ ਸਤਨਾਮ ਸਿੰਘ ਨੂੰ ਪਟਿਆਲਾ ਹਸਪਤਾਲ ਭੇਜ ਦਿੱਤਾ ਗਿਆਂ ਜਦਕਿ ਬੱਚਾ ਲੁਧਿਆਣਾ ਦੇ ਇੱਕ ਹਸਪਤਾਲ ਵਿਚ ਜੇਰੇ ਇਲਾਜ ਹੈ ਸੰਦੌੜ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਆਪਣੀ ਤਫਤੀਸ ਕੀਤੀ ਗਈ ਅਤੇ ਪੀੜਤ ਪਰਿਵਾਰ ਦੇ ਬਿਆਨ ਕਲਮਬੰਦ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.