ਗਿਆਨੀ ਦਾ ਉਪਦੇਸ਼
ਇੱਕ ਰਾਜਾ ਇੱਕ ਗਿਆਨੀ ਪੁਰਸ਼ ਕੋਲ ਗਿਆ ਦੋਵਾਂ ‘ਚ ਦੇਰ ਤੱਕ ਚਰਚਾ ਹੋਈ ਰਾਜੇ ਨੇ ਗਿਆਨੀ ਨੂੰ ਉਪਦੇਸ਼ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਰਾਜੇ ਨੂੰ ਇੱਕ ਸੂਈ, ਮੋਮਬੱਤੀ ਤੇ ਥੋੜ੍ਹਾ ਰੂੰਅ ਦਿੱਤਾ ਰਾਜਾ ਹੈਰਾਨ ਹੋਇਆ ਉਸ ਦੀ ਸਮਝ ‘ਚ ਕੁਝ ਨਾ ਆਇਆ ਉਸ ਨੇ ਜਾਣਨਾ ਚਾਹਿਆ ਕਿ ਇਹ ਤਿੰਨ ਚੀਜ਼ਾਂ ਹੀ ਕਿਉਂ? ਆਖ਼ਰ ਇਨ੍ਹਾਂ ਦਾ ਰਹੱਸ ਕੀ ਹੈ? ਗਿਆਨੀ ਨੇ ਕਿਹਾ, ”ਸੂਈ ਦਾ ਕੰਮ ਪਿਰੋਣਾ, ਟੁੱਟੇ ਨੂੰ ਜੋੜਨਾ, ਪਾਟੇ ਹੋਏ ਕੱਪੜੇ ਨੂੰ ਸਿਉਣਾ ਹੈ ਇਸ ਲਈ ਜ਼ਿੰਦਗੀ ‘ਚ ਕਿਸੇ ਨੂੰ ਕਿਸੇ ਤੋਂ ਵੀ ਵੱਖ-ਵੱਖ ਨਾ ਕਰਨਾ, ਜਿਵੇਂ ਕਿ ਸੂਈ ਦਾ ਧਰਮ ਹੈ” ”ਅਤੇ ਮੋਮਬੱਤੀ ਦਾ ਰਹੱਸ?” ਰਾਜੇ ਨੇ ਪੁੱਛਿਆ ”ਅੱਗ ਦਾ ਧਰਮ ਹੈ,
ਹਨ੍ਹੇਰੇ ਨੂੰ ਰੌਸ਼ਨੀ ‘ਚ ਬਦਲਣਾ ਇਸ ਲਈ ਤੁਸੀਂ ਆਪਣੀ ਜ਼ਿੰਦਗੀ ‘ਚ ਹਰ ਪਾਸੇ ਰੌਸ਼ਨੀ ਦੇਣਾ” ‘ਰੂੰਅ ਤੋਂ ਕੀ ਮਤਲਬ ਹੈ?” ”ਰੂੰਅ ਦਾ ਅਰਥ ਹੈ, ਸ਼ਰਮ, ਸਨਮਾਨ, ਜੱਸ, ਕੀਰਤੀ ਰੂੰਅ ਤੋਂ ਕੱਪੜਾ ਬਣਦਾ ਹੈ, ਕੱਪੜੇ ਨਾਲ ਮਨੁੱਖ ਦੇ ਸਨਮਾਨ ਦੀ ਰੱਖਿਆ ਹੁੰਦੀ ਹੈ ਰੂੰਅ ਆਤਮ-ਸਨਮਾਨ ਤੇ ਪਰ-ਸਨਮਾਨ ਦਾ ਪ੍ਰਤੀਕ ਹੈ ਇਸ ਲਈ ਤੁਸੀਂ ਜ਼ਿੰਦਗੀ ਭਰ ਦੂਜਿਆਂ ਦੀ ਮਾਣ-ਮਰਿਆਦਾ ਦੀ ਰੱਖਿਆ ਕਰਨੀ ਤੇ ਔਰਤਾਂ ਦੀ ਇੱਜਤ ਬਣਾਈ ਰੱਖਣਾ”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.