ਸਮਝੌਤੇ ਦੀ ਬੁਨਿਆਦ ‘ਤੇ ਉੱਸਰਦੇ ਸਬੰਧ

ਸਮਝੌਤੇ ਦੀ ਬੁਨਿਆਦ ‘ਤੇ ਉੱਸਰਦੇ ਸਬੰਧ

ਪਿਛਲੇ ਦਿਨੀਂ ਭਾਰਤ ਅਤੇ ਅਮਰੀਕਾ ਨੇ ਰੱਖਿਆ ਸੁਰੱਖਿਆ ਦੇ ਖੇਤਰ ‘ਚ ਅੱਗੇ ਵਧਦੇ ਹੋਏ ਬੇਸਿਕ ਐਕਸਚੇਂਜ ਐਂਡ ਨੂੰ ਆਪਰੇਸ਼ਨ ਐਗਰੀਮੈਂਟ (ਬੇਕਾ) ਸਮਝੌਤੇ ‘ਤੇ ਦਸਤਖ਼ਤ ਕੀਤੇ ਸਮਝੌਤਾ ਨਾ ਸਿਰਫ਼ ਭਾਰਤ ਸਗੋਂ ਅਮਰੀਕੀ ਨਜ਼ਰੀਏ ਨਾਲ ਵੀ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਹਾਲਾਤਾਂ ‘ਚ ਇਹ ਸਮਝੌਤਾ ਹੋਇਆ ਉਸ ਸਬੰਧੀ ਇਸ ਦੇ ਮਹੱਤਵ ਨੂੰ ਸਮਝਿਆ ਜਾ ਸਕਦਾ ਹੈ ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦਾ ਪ੍ਰਚਾਰ ਆਖ਼ਰੀ ਦੌਰ ਸੀ ਦੂਜੇ ਪਾਸੇ ਭਾਰਤ ਲੱਦਾਖ ਖੇਤਰ ‘ਚ ਚੀਨ ਦੇ ਨਾਲ ਸੀਮਾ ਵਿਵਾਦ ‘ਚ ਉਲਝਿਆ ਹੋਇਆ ਹੈ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਹੋਏ ਸਮਝੌਤੇ ਨਾਲ ਭਾਰਤ-ਅਮਰੀਕੀ ਰਿਸ਼ਤੇ ਤਾਂ ਮਜ਼ਬੂਤ ਹੋਏ ਹੀ ਹਨ, ਨਾਲ ਹੀ ਐਲਏਸੀ ‘ਤੇ ਚੀਨ ਦੀ ਹਮਲਾਵਰਤਾ ‘ਤੇ ਕਾਬੂ ਪੈ ਸਕੇਗਾ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਰੱਖਿਆ ਮੰਤਰੀ ਮਾਰਕ ਟੀ ਏਸਪਰ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਚਕਾਰ ਹੋਈ ਟੂ ਪਲੱਸ ਟੂ ਗੱਲਬਾਤ ਦੌਰਾਨ ਦੋਵੇਂ ਦੇਸ਼ ਜਿਸ ਸਮਝੌਤੇ ਲਈ ਰਾਜ਼ੀ ਹੋਏ ਹਨ, ਉਸ ਦੀ ਪਿੱਠਭੂਮੀ ਸਾਲ 2002 ‘ਚ ਉਸ ਸਮੇਂ ਤੋਂ ਹੀ ਲਿਖੀ ਜਾਣ ਲੱਗੀ ਸੀ ਜਦੋਂ ਭਾਰਤ ਦੇ ਮੌਜ਼ੂਦਾ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਅਮਰੀਕਾ ਦੇ ਦੌਰੇ ‘ਤੇ ਗਏ ਸਨ ਭਾਰਤ ਅਤੇ ਅਮਰੀਕਾ ਵਿਚਕਾਰ ਫੌਜੀ ਸੂਚਨਾਵਾਂ (ਜਨਰਲ ਸਕਿਊਰਿਟੀ ਫ਼ਾਰ ਮਿਲਟਰੀ ਇੰਨਫੋਰਮੇਸ਼ਨ ਐਗਰੀਮੈਂਟ) ਦੇ ਅਦਾਨ-ਪ੍ਰਦਾਨ ਨੂੰ ਲੈ ਕੇ ਕੀਤੇ ਗਏ

ਇਸ ਸਮਝੌਤੇ ਦਾ ਅਸਲ ਮਕਸਦ, ਦੋਵਾਂ ਦੇਸ਼ਾਂ ਵਿਚਕਾਰ ਹਥਿਆਰਾਂ ਅਤੇ ਹੋਰ ਫੌਜੀ ਸਾਧਨਾਂ ਦੀ ਖਰੀਦ-ਫਰੋਖ਼ਤ ਨੂੰ ਹੱਲਾਸ਼ੇਰੀ ਦੇਣਾ ਸੀ ਹਾਲਾਂਕਿ ਸਮਝੌਤੇ ਦੇ ਵੱਖ-ਵੱਖ ਪਹਿਲੂਆਂ ਅਤੇ ਸ਼ੰਕਾਵਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਅਤੇ ਵਿਚਾਰ-ਵਟਾਂਦਰੇ ਦਾ ਲੰਮਾ ਦੌਰ ਚੱਲਿਆ ਇਸ ਵਿਚਕਾਰ ਭਾਰਤ ਅਤੇ ਅਮਰੀਕਾ ਨੇ ਅਗਸਤ 2016 ‘ਚ ਲਾਜਿਸਟਿਕ ਐਕਸਚੇਂਜ ਮੈਮੋਰੰਡਮ ਆਫ਼ ਐਗਰੀਮੈਂਟ (ਐਲਈਐਮਓਏ) ਸਮਝੌਤਾ ਅਤੇ ਸਾਲ 2018 ‘ਚ ਦ ਕਮਿਊਨੀਕੇਸ਼ਨ ਕੀਂਨੇਟੀਬਿਲਟੀ ਐਂਡ ਸਕਿਊਰਿਟੀ ਅਰੇਂਜਮੈਂਟ (ਕੋਮਕਾਸਾ) ਸਮਝੌਤੇ ‘ਤੇ ਦਸਤਖ਼ਤ ਕੀਤੇ

ਬਿਨਾਂ ਸ਼ੱਕ ਬੇਕਾ ਸਮਝੌਤੇ ਤੋਂ ਬਾਅਦ ਰੱਖਿਆ ਖੇਤਰ ‘ਚ ਅਮਰੀਕਾ ਅਤੇ ਭਾਰਤ ਇੱਕ-ਦੂਜੇ ਦੇ ਸਭ ਤੋਂ ਕਰੀਬੀ ਫੌਜੀ ਸਾਂਝੀਦਾਰ ਬਣ ਗਏ ਹਨ ਪਰ ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਮੁਹਿੰਮ ‘ਚ ਪੂਰੀ ਤਰ੍ਹਾਂ ਰੁੱਝੇ ਰਹੇ ਅਜਿਹੇ ‘ਚ ਰਾਸ਼ਟਰਪਤੀ ਦੇ ਰੂਪ ‘ਚ ਕਾਰਜਕਾਲ ਖ਼ਤਮ ਹੋਣ ਤੋਂ ਠੀਕ ਪਹਿਲਾਂ ਸਮਝੌਤੇ ਦੀ ਕੀ ਲੋੜ ਸੀ ਕੀ ਟਰੰਪ ਚੋਣ ‘ਚ ਆਪਣੀ ਜਿੱਤ ਦੇ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਹਨ ਕਿਤੇ ਅਜਿਹਾ ਤਾਂ ਨਹੀਂ ਕਿ ਟਰੰਪ ਸਮਝੌਤੇ ਜਰੀਏ ਰਾਸ਼ਟਰਪਤੀ ਚੋਣਾਂ ‘ਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੁੰਦੇ ਹੋਣ ਅਨੁਮਾਨ ਤਾਂ ਇਸ ਗੱਲ ਦਾ ਵੀ ਹੈ ਕਿ ਸ਼ਾਇਦ ਜ ਬਾਇਡੇਨ ਸਖ਼ਤ ਹੁੰਦੇ ਮੁਕਾਬਲੇ ‘ਚ ਟਰੰਪ ਨੂੰ ਪਛਾੜ ਕੇ ਵਾਈਟ ਹਾਊਸ ਪਹੁੰਚ ਜਾਣ ਤਾਂ ਕੀ ਸਮਝੌਤਾ ਹਿਊਸਟਨ ‘ਚ ਹਾਊਡੀ ਮੋਦੀ ‘ਚ ਦਿਸੀ ਟਰੰਪ ਲਹਿਰ ਨੂੰ ਫ਼ਿਰ ਤੋਂ ਜਗਾਉਣ ਦਾ ਯਤਨ ਹੈ ਜਾਂ ਫ਼ਿਰ ਭਾਰਤ ਅਮਰੀਕਾ ਵਿਚਕਾਰ ਸਥਾਈ ਸਬੰਧਾਂ ਦੀ ਦਿਸ਼ਾ ‘ਚ ਇੱਕ ਕਦਮ ਹੈ

ਸਥਿਤੀ ਚਾਹੇ ਜੋ ਵੀ ਹੋਵੇ ਜੰਗੀ ਅਤੇ ਰੱਖਿਆ ਦੇ ਖੇਤਰ ‘ਚ ਅਮਰੀਕਾ ਅਤੇ ਭਾਰਤ ਜਿਸ ਤਰ੍ਹਾਂ ਇੱਕ-ਦੂਜੇ ਦਾ ਸਹਿਯੋਗ ਕਰ ਰਹੇ ਹਨ, ਉਸ ਤੋਂ ਇਹ ਸਾਫ਼ ਹੈ ਦੋਵਾਂ ਦੇਸ਼ਾਂ ਦੇ ਰਿਸ਼ਤੇ ਸ਼ਾਸਨ ਮੁਖੀਆਂ ਦੀ ਵਿਅਕਤੀਗਤ ਕੈਮਿਸਟ੍ਰੀ ਤੋਂ Àੁੱਪਰ ਉੱਠ ਕੇ ਸਥਾਈ ਸਬੰਧਾਂ ਦੀ ਦਿਸ਼ਾ ‘ਚ ਅੱਗੇ ਵਧ ਰਹੇ ਹਨ ਸਮਝੌਤੇ ਤਹਿਤ ਅਮਰੀਕਾ ਆਪਣੇ ਉਪਗ੍ਰਹਾਂ ਅਤੇ ਸੈਟੇਲਾਈਟ ਚੈਨਲਜ਼ ਜਰੀਏ ਪ੍ਰਾਪਤ ਹੋਣ ਵਾਲੀਆਂ ਮਹੱਤਵਪੂਰਨ ਸੂਚਨਾਵਾਂ ਅਤੇ ਤਸਵੀਰਾਂ ਭਾਰਤ ਨਾਲ ਸਾਂਝੀਆਂ ਕਰੇਗਾ ਇਨ੍ਹਾਂ ਸੂਚਨਾਵਾਂ ਅਤੇ ਨਕਸ਼ਿਆਂ ਦੀ ਬਦੌਲਤ ਭਾਰਤ ਨੂੰ ਆਪਣੇ ਜੰਗੀ ਟੀਚਿਆਂ ਨੂੰ ਪ੍ਰਾਪਤ ਕਰਨ ‘ਚ ਮੱਦਦ ਮਿਲ ਸਕੇਗੀ ਨਾਲ ਹੀ ਭਾਰਤ ਹਿੰਦ ਮਹਾਂਸਾਗਰ ‘ਚ ਚੀਨੀ ਜੰਗੀ ਬੇੜਿਆਂ ਦੀਆਂ ਗਤੀਵਿਧੀਆਂ ‘ਤੇ ਬਰੀਕੀ ਨਾਲ ਨਜ਼ਰ ਰੱਖਣ ‘ਚ ਸਮਰੱਥ ਹੋਵੇਗਾ ਅਮਰੀਕੀ ਫੌਜ ਉਪਗ੍ਰਹਾਂ ਤੋਂ ਪ੍ਰਾਪਤ ਹੋਣ ਵਾਲੀ ਸਮੱਗਰੀ ਦੀ ਸਹਾਇਤਾ ਨਾਲ ਭਾਰਤ ਹਿੰਦ ਪ੍ਰਸ਼ਾਂਤ ਸਮੁੰਦਰੀ ਖੇਤਰਾਂ ਸਮੇਤ ਸਮੁੱਚੇ ਦੱਖਣੀ ਏਸ਼ੀਆ ਦੀ ਭੁਗੋਲਿਕ ਗਤੀਵਿਧੀਆਂ ‘ਤੇ ਨਜ਼ਰ ਰੱਖ ਸਕੇਗਾ

ਸਮਝੌਤੇ ‘ਚ ਫੌਜੀ ਡਾਟਾ ਸਾਂਝਾ ਕਰਨ ਤੋਂ ਇਲਾਵਾ ਅਮਰੀਕਾ ਭਾਰਤ ਨੂੰ ਕਰੂਜ਼ ਅਤੇ ਬੈਲੇਸਟਿਕ ਮਿਜ਼ਾਇਲਾਂ ਦੀ ਤਕਨੀਕ ਦੇਣ ਲਈ ਵੀ ਸਹਿਮਤ ਹੋਇਆ ਹੈ ਕੋਈ ਦੋ ਰਾਇ ਨਹੀਂ ਕਿ ਅਮਰੀਕਾ ਤੋਂ ਭਾਰਤ ਨੂੰ ਜੋ ਤਕਨੀਕ ਮਿਲੇਗੀ ਉਹ ਬਹੁਤ ਉੱਚ ਪੱਧਰ ਦੀ ਹੋਵੇਗੀ ਅਤੇ ਇਸ ਨਾਲ ਭਾਰਤ ਨੂੰ ਆਪਣੇ ਟੀਚੇ ਤੱਕ ਪਹੁੰਚਣ ‘ਚ ਮੱਦਦ ਮਿਲੇਗੀ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਸ ਸਮਝੌਤੇ ਤੋਂ ਬਾਅਦ ਹੋ ਸਕਦਾ ਹੈ ਕਿ ਅਮਰੀਕਾ ਭਾਰਤ ਨੂੰ ਹਥਿਆਰਬੰਦ ਡਰੋਨ ਦੇਣ ਨੂੰ ਵੀ ਰਾਜ਼ੀ ਹੋ ਜਾਵੇ ਜੇਕਰ ਅਜਿਹਾ ਹੁੰਦਾ ਹੈ, ਤਾਂ ਚੀਨ ਅਤੇ ਪਾਕਿਸਤਾਨ ਦੇ ਨਾਲ ਸੀਮਾ ਵਿਵਾਦ ਦੀ ਪਿੱਠਭੂਮੀ ਵਿਚਕਾਰ ਹੋਇਆ ਇਹ ਸਮਝੌਤਾ ਜੰਗੀ ਨਜ਼ਰੀਏ ਨਾਲ ਭਾਰਤ ਦੀ ਵੱਡੀ ਕੂਟਨੀਤਿਕ ਉਪਲੱਬਧੀ ਕਹੀ ਜਾ ਸਕਦੀ ਹੈ

ਭਾਰਤ ਅਤੇ ਅਮਰੀਕਾ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਵਿਚਕਾਰ ਹੋਈ ਟੂ ਪਲੱਸ ਟੂ ਗੱਲਬਾਤ ਦੌਰਾਨ ਦੋਵੇਂ ਦੇਸ਼ ਹਿੰਦ ਪ੍ਰਸ਼ਾਂਤ ਖੇਤਰ ‘ਚ ਸੁਰੱਖਿਆ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਰਣਨੀਤਿਕ ਸਹਿਯੋਗ ਦੀ ਦਿਸ਼ਾ ‘ਚ ਅੱਗੇ ਵਧਣ ਲਈ ਰਾਜ਼ੀ ਹੋਏ ਗੱਲਬਾਤ ਦੌਰਾਨ ਅਮਰੀਕਾ ਵੱਲੋਂ ਇਹ ਭਰੋਸਾ ਵੀ ਦਿੱਤਾ ਗਿਆ ਕਿ ਭਾਰਤ ਦੀ ਮੁਖਤਿਆਰੀ ਅਤੇ ਅਜ਼ਾਦੀ ‘ਤੇ ਆਉਣ ਵਾਲੇ ਕਿਸੇ ਵੀ ਸੰਕਟ ਨਾਲ ਨਜਿੱਠਣ ‘ਚ ਅਮਰੀਕਾ ਭਾਰਤ ਦੀ ਹਰ ਸੰਭਵ ਸਹਾਇਤਾ ਕਰੇਗਾ ਅਮਰੀਕੀ ਰੱਖਿਆ ਅਤੇ ਵਿਦੇਸ਼ ਮੰਤਰੀ ਨੇ ਗਲਵਾਨ ਘਾਟੀ ‘ਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦੇ ਕੇ ਇਹ ਸਾਫ਼ ਕਰ ਦਿੱਤਾ ਹੈ ਕਿ ਚੀਨ ਨਾਲ ਟਕਰਾਅ ਦੀ ਸਥਿਤੀ ‘ਚ ਅਮਰੀਕਾ ਭਾਰਤ ਨਾਲ ਖੜ੍ਹਾ ਹੈ

ਖਾਸ ਗੱਲ ਇਹ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ ਉਦੋਂ ਹੋਇਆ ਹੈ, ਜਦੋਂ ਚੀਨ ਦੇ ਨਾਲ ਭਾਰਤ ਦੇ ਰਿਸ਼ਤੇ ਹੁਣ ਤੱਕ ਦੇ ਸਭ ਤੋਂ ਖਰਾਬ ਦੌਰ ‘ਚੋਂ ਲੰਘ ਰਹੇ ਹਨ ਵੱਡੀ ਗਿਣਤੀ ‘ਚ ਭਾਰਤ ਅਤੇ ਚੀਨ ਦੇ ਫੌਜੀ ਸੀਮਾ ‘ਤੇ ਡਟੇ ਹੋਏ ਹਨ ਅਜਿਹੇ ‘ਚ ਸਮਝੌਤਾ ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ ਅਤੇ ਭੂ-ਰਣਨੀਤਿਕ ਖੇਤਰ ‘ਚ ਸਹਿਯੋਗ ਅਤੇ ਤਾਲਮੇਲ ‘ਚ ਤਾਂ ਵਾਧਾ ਕਰੇਗਾ ਹੀ ਨਾਲ ਹੀ ਐਲਏਸੀ ‘ਤੇ ਚੀਨੀ ਹਮਲਾਵਰਤਾ ਨੂੰ ਕਾਬੂ ਕੀਤਾ ਜਾ ਸਕੇਗਾ

ਦਰਅਸਲ, ਚੀਨ ਦੀਆਂ ਵਿਸਥਾਰਵਾਦੀ ਅਤੇ ਹਮਲਾਵਰ ਨੀਤੀਆਂ ਵੀ ਸਮਝੌਤੇ ਦੀ ਇੱਕ ਵੱਡੀ ਵਜ੍ਹਾ ਹੈ ਚੀਨ ਆਪਣੀਆਂ ਹਮਲਾਵਰ ਨੀਤੀਆਂ ਨਾਲ ਸੰਸਾਰਿਕ ਸ਼ਾਂਤੀ ਲਈ ਖ਼ਤਰਾ ਬਣਦਾ ਜਾ ਰਿਹਾ ਹੈ ਹਿੰਦ ਮਹਾਂਸਾਗਰ ਖੇਤਰ ਅਤੇ ਸਾਊਥ ਚਾਇਨਾ ਸੀ ‘ਚ ਚੀਨ ਦੀਆਂ ਵਧਦੀਆਂ ਗਤੀਵਿਧੀਆਂ ਨਾਲ ਦੁਨੀਆ ਦੇ ਕਈ ਦੇਸ਼ ਚਿੰਤਤ ਹਨ ਅਜਿਹੇ ‘ਚ ਭਾਰਤ ਅਮਰੀਕਾ ਵਿਚਕਾਰ ਹੋਏ ਤਾਜ਼ਾ ਰੱਖਿਆ ਸਮਝੌਤੇ ਨਾਲ ਨਾ ਸਿਰਫ਼ ਲੱਦਾਖ ‘ਚ ਚੀਨੀ ਦਖ਼ਲਅੰਦਾਜ਼ੀ ਨੂੰ ਕਾਬੂ ਕੀਤਾ ਜਾ ਸਕੇਗਾ ਸਗੋਂ ਚੀਨ ਦੀ ਸੰਸਾਰਿਕ ਹਮਲਾਵਰਤਾ ‘ਤੇ ਲਗਾਮ ਲੱਗ ਸਕੇਗੀ ਸੱਚ ਤਾਂ ਇਹ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਹੋਇਆ ਤਾਜ਼ਾ ਰੱਖਿਆ ਸਮਝੌਤਾ ਦੋਵਾਂ ਦੇਸ਼ਾਂ ਦੇ ਹਿੱਤਾਂ ਲਈ ਹੀ ਨਹੀਂ ਸਗੋਂ ਖੇਤਰੀ ਸੰਤੁਲਨ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਹੈ
ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.