ਸਿੱਖਿਆ ਵਿਭਾਗ ਵੱਲੋਂ ਸਕੂਲਾਂ ‘ਚ ਪਖਾਨਿਆਂ ਦੀ ਉਸਾਰੀ ਲਈ 14 ਕਰੋੜ 20 ਲੱਖ ਰੁਪਏ ਦੀ ਗ੍ਰਾਂਟ ਜਾਰੀ
ਮੋਹਾਲੀ, (ਕੁਲਵੰਤ ਕੋਟਲੀ) ਸਿੱਖਿਆ ਵਿਭਾਗ ਵੱਲੋਂ ਸਕੂਲਾਂ ‘ਚ ਪਖਾਨਿਆਂ ਦੀ ਉਸਾਰੀ ਕਰਨ ਲਈ 1420 ਲੱਖ (14 ਕਰੋੜ 20 ਲੱਖ) ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ/ਐ.ਸਿੱ) ਨੂੰ ਜਾਰੀ ਕੀਤੇ ਗਏ ਪੱਤਰ ਅਨੁਸਾਰ ਸਾਰੇ 22 ਜ਼ਿਲ੍ਹਿਆਂ ਦੇ 2170 ਸਕੂਲਾਂ ਵਿੱਚ 2840 ਪਖਾਨੇ ਬਣਾਉਣ ਲਈ ਉਪਰੋਕਤ ਰਾਸ਼ੀ ਜਾਰੀ ਕੀਤੀ ਗਈ ਹੈ
ਵਿਭਾਗ ਨੇ ਆਦੇਸ਼ ਦਿੱਤਾ ਹੈ ਕਿ ਪਖਾਨਿਆਂ ਦੀਆਂ ਕੰਧਾਂ ਤੇ ਸਵੱਛ ਭਾਰਤ ਲੋਗੋ ਬਣਵਾਇਆ ਜਾਵੇ ਜੋ ਵਿਭਾਗ ਵੱਲੋਂ ਭੇਜਿਆ ਗਿਆ ਹੈ ਵਿਭਾਗ ਵੱਲੋਂ ਇਸ ਸੰਬੰਧੀ ਉਸਾਰੀ ਲਈ ਮਾਪਦੰਡ ਵੀ ਭੇਜ ਦਿੱਤੇ ਗਏ ਹਨ ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ 216 ਸਕੂਲਾਂ ਦੇ 242 ਪਖਾਨਿਆਂ ਲਈ ਇੱਕ ਕਰੋੜ 21 ਲੱਖ ਰੁਪਏ, ਬਰਨਾਲਾ ਦੇ 53 ਸਕੂਲਾਂ ਦੇ 74 ਪਖਾਨਿਆਂ ਲਈ 37 ਲੱਖ ਰੁਪਏ, ਬਠਿੰਡਾ ਦੇ 100 ਸਕੂਲਾਂ ਵਿੱਚ 156 ਪਖਾਨਿਆਂ ਲਈ 78 ਲੱਖ ਰੁਪਏ, ਫ਼ਰੀਦਕੋਟ ਦੇ 24 ਸਕੂਲਾਂ ਵਿੱਚ 25 ਪਖਾਨਿਆਂ ਲਈ 12 ਲੱਖ 50 ਹਜ਼ਾਰ ਰੁਪਏ,
ਫ਼ਤਿਹਗੜ੍ਹ ਸਾਹਿਬ ਦੇ 30 ਸਕੂਲਾਂ ਦੇ 38 ਪਖਾਨਿਆਂ ਲਈ 19 ਲੱਖ ਰੁਪਏ, ਫਾਜ਼ਿਲਕਾ ਦੇ 211 ਸਕੂਲਾਂ ਦੇ 288 ਪਖਾਨਿਆਂ ਲਈ 1 ਕਰੋੜ 44 ਲੱਖ ਰੁਪਏ, ਫਿਰੋਜ਼ਪੁਰ ਦੇ 117 ਸਕੂਲਾਂ ਦੇ 132 ਪਖਾਨਿਆਂ ਲਈ 66 ਲੱਖ ਰੁਪਏ, ਗੁਰਦਾਸਪੁਰ ਦੇ 107 ਸਕੂਲਾਂ ਦੇ 160 ਪਖਾਨਿਆਂ ਲਈ 80 ਲੱਖ ਰੁਪਏ, ਹੁਸ਼ਿਆਰਪੁਰ ਦੇ 124 ਸਕੂਲਾਂ ਦੇ 172 ਪਖਾਨਿਆਂ ਲਈ 86 ਲੱਖ ਰੁਪਏ, ਜਲੰਧਰ ਦੇ 178 ਸਕੂਲਾਂ ਦੇ 196 ਪਖਾਨਿਆਂ ਲਈ 98 ਲੱਖ ਰੁਪਏ, ਕਪੂਰਥਲਾ ਦੇ 26 ਸਕੂਲਾਂ ਦੇ 53 ਪਖਾਨਿਆਂ ਲਈ 26 ਲੱਖ 50 ਹਜ਼ਾਰ ਰੁਪਏ, ਲੁਧਿਆਣਾ ਦੇ 114 ਸਕੂਲਾਂ ਦੇ 183 ਪਖਾਨਿਆਂ ਲਈ 91 ਲੱਖ 50 ਹਜ਼ਾਰ ਰੁਪਏ, ਮਾਨਸਾ ਦੇ 41 ਸਕੂਲਾਂ ਦੇ 61 ਪਖਾਨਿਆਂ ਲਈ 30 ਲੱਖ 50 ਹਜ਼ਾਰ ਰੁਪਏ,
ਮੋਗਾ ਦੇ 33 ਸਕੂਲਾਂ ਦੇ 41 ਪਖਾਨਿਆਂ ਲਈ 20 ਲੱਖ 50 ਹਜ਼ਾਰ ਰੁਪਏ, ਐੱਸ.ਏ.ਐੱਸ.ਨਗਰ ਦੇ 62 ਸਕੂਲਾਂ ਦੇ 84 ਪਖਾਨਿਆਂ ਲਈ 42 ਲੱਖ ਰੁਪਏ, ਪਠਾਨਕੋਟ ਦੇ 27 ਸਕੂਲਾਂ ਦੇ 33 ਪਖਾਨਿਆਂ ਲਈ 16 ਲੱਖ 50 ਹਜ਼ਾਰ ਰੁਪਏ, ਪਟਿਆਲਾ ਦੇ 94 ਸਕੂਲਾਂ ਦੇ 134 ਪਖਾਨਿਆਂ ਲਈ 67 ਲੱਖ ਰੁਪਏ, ਰੋਪੜ ਦੇ 76 ਸਕੂਲਾਂ ਦੇ 108 ਪਖਾਨਿਆਂ ਲਈ 54 ਲੱਖ ਰੁਪਏ, ਸੰਗਰੂਰ ਦੇ 162 ਸਕੂਲਾਂ ਦੇ 188 ਪਖਾਨਿਆਂ ਲਈ 94 ਲੱਖ ਰੁਪਏ, ਐੱਸ.ਬੀ.ਐੱਸ.ਨਗਰ ਦੇ 73 ਸਕੂਲਾਂ ਦੇ 116 ਪਖਾਨਿਆਂ ਲਈ 58 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 135 ਸਕੂਲਾਂ ਦੇ 161 ਪਖਾਨਿਆਂ ਲਈ 80 ਲੱਖ 50 ਹਜ਼ਾਰ ਰੁਪਏ ਅਤੇ ਤਰਨਤਾਰਨ ਦੇ 167 ਸਕੂਲਾਂ ਦੇ 195 ਪਖਾਨਿਆਂ ਲਈ 97 ਲੱਖ 50 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.