ਦੇਸ਼ ‘ਚ ਕੋਰੋਨਾ ਜਾਂਚ ਦਾ ਅੰਕੜਾ 11 ਕਰੋੜ ਤੋਂ ਪਾਰ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਲਈ ਵੱਧ ਤੋਂ ਵੱਧ ਜਾਂਚ ਕਰਕੇ ਕੋਰੋਨਾ ਮਰੀਜ਼ਾਂ ਦਾ ਪਤਾ ਲਾਉਣ ਦੀ ਮੁਹਿੰਮ ‘ਚ ਇੱਕ ਨਵੰਬਰ ਤੱਕ ਕੁੱਲ ਜਾਂਚ ਦਾ ਅੰਕੜਾ 11 ਕਰੋੜ ਨੂੰ ਪਾਰ ਕਰ ਗਿਆ। ਦੇਸ਼ ‘ਚ ਵਿਸ਼ਵ ਮਹਾਂਮਾਰੀ ਕੋਵਿਡ-19 ਦਾ ਪਹਿਲਾ ਮਾਮਲਾ ਇਸ ਸਾਲ 30 ਜਨਵਰੀ ਨੂੰ ਆਇਾ ਸੀ ਤੇ ਇਸ ਤੋਂ ਬਾਅਦ ਸਰਕਾਰ ਨੇ ਲਗਾਤਾਰ ਜਾਂਚ ਦਾ ਦਾਇਰਾ ਵਧਾ ਕੇ ਕਰੋਨਾ ਮਰੀਜ਼ਾਂ ਦਾ ਪਤਾ ਲਾਉਣ ਤੇ ਵਾਇਰਸ ਦੀ ਰੋਕਥਾਮ ‘ਤੇ ਜ਼ੋਰ ਦਿੱਤਾ।
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐਮਆਰ) ਦੇ ਸੋਮਵਾਰ ਨੂੰ ਜਾਰੀ ਅੰਕੜਿਆਂ ‘ਚ ਦੱਸਿਆ ਗਿਆ ਕਿ ਇੱਕ ਨਵੰਬਰ ਤੱਕ ਕੁੱਲ ਜਾਂਚ ਦਾ ਅੰਕੜਾ 11 ਕਰੋੜ 7 ਲੱਖ 43 ਹਜ਼ਾਰ 103 ਹੋ ਗਿਆ। ਇੱਕ ਨਵੰਬਰ ਨੂੰ ਅੱਠ ਲੱਖ 55 ਹਜ਼ਾਰ 800 ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੋਰੋਨਾ ਵਾਇਰਸ ਦੇ ਵੱਡੇ ਪੱਧਰ ‘ਤੇ ਫੈਲਾਅ ਦੀ ਰੋਕਥਾਮ ਲਈ ਦੇਸ਼ ‘ਚ ਰੋਜ਼ਾਨਾ ਇਸ ਦੀ ਵਧ ਤੋਂ ਵਧ ਜਾਂਚ ਮੁਹਿੰਮ ‘ਚ 24 ਸਤੰਬਰ ਨੂੰ ਇੱਕ ਰੋਜ਼ ‘ਚ 14 ਲੱਖ 92 ਹਜ਼ਾਰ 409 ਨਮੂਨਿਆਂ ਦੀ ਰਿਕਾਰਡ ਜਾਂਚ ਕੀਤੀ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.