ਸ਼ਾਂਤੀ ਸਥਾਪਨਾ ਦੇ ਅੱਧ-ਪਚੱਧੇ ਯਤਨ

ਸ਼ਾਂਤੀ ਸਥਾਪਨਾ ਦੇ ਅੱਧ-ਪਚੱਧੇ ਯਤਨ

ਪਿਛਲੇ ਇੱਕ ਮਹੀਨੇ ਤੋਂ ਜੰਗ ਦੀ ਅੱਗ ‘ਚ ਝੁਲਸ ਰਹੇ ਆਰਮੇਨੀਆ ਅਤੇ ਅਜਰਬੈਜਾਨ ਵਿਚਕਾਰ ਸ਼ਾਂਤੀ ਸਮਝੌਤੇ ਦੇ ਯਤਨ ਵਾਰ-ਵਾਰ ਅਸਫ਼ਲ ਹੋ ਰਹੇ ਹਨ ਪਿਛਲੇ ਇੱਕ ਪੰਦਰਵਾੜੇ ‘ਚ ਦੋਵਾਂ ਦੇਸ਼ਾਂ  ਵਿਚਕਾਰ ਦੋ ਵਾਰ ਜੰਗਬੰਦੀ ਦਾ ਸਮਝੌਤਾ ਹੋਇਆ, ਪਰ ਦੋਵੇਂ ਹੀ ਵਾਰ ਆਰਮੇਨੀਆ ਅਤੇ ਅਜਰਬੈਜਾਨ ਜੰਗਬੰਦੀ ਦੀ ਦਿਸ਼ਾ ‘ਚ ਅੱਗੇ ਵਧਦੇ ਉਸ ਤੋਂ ਪਹਿਲਾਂ ਹੀ ਹਿੰਸਕ ਸੰਘਰਸ਼ ਅਤੇ ਖੂਨ-ਖਰਾਬੇ ਦਾ ਦੌਰ ਫ਼ਿਰ ਸ਼ੁਰੂ ਹੋ ਜਾਂਦਾ ਹੈ

ਰੂਸ ਦੇ ਯਤਨਾਂ ਦੇ ਚੱਲਦਿਆਂ ਦੋਵੇਂ ਦੇਸ਼ਾਂ ਦੋ ਵਾਰ ਸਮਝੌਤੇ ਦੀ ਟੇਬਲ ਤੱਕ ਆਏ, ਪਰ ਸਮਝੌਤੇ ਦੇ ਨਤੀਜੇ ਸਾਹਮਣੇ ਆਉਂਦੇ ਉਸ ਤੋਂ ਪਹਿਲਾਂ ਹੀ ਦੋਵੇਂ ਪੱਖ ਇੱਕ-ਦੂਜੇ ‘ਤੇ ਸਮਝੌਤਾ ਤੋੜਨ ਦਾ ਦੋਸ਼ ਲਾਉਂਦੇ ਹੋਏ ਜੰਗ ਦੇ ਮੈਦਾਨ ‘ਚ ਆ ਡਟੇ ਸਵਾਲ ਇਹ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਸਥਾਪਨਾ ਦੇ ਯਤਨ ਸਫ਼ਲ ਕਿਉਂ ਨਹੀਂ ਹੋ ਰਹੇ ਹਨ? ਕਿਤੇ ਅਜਿਹਾ ਤਾਂ ਨਹੀਂ ਕਿ ਰੂਸ ਦੇ ਯਤਨਾਂ ‘ਚ ਨਿਰਪੱਖਤਾ ਕੀ ਕਮੀ ਹੋਵੇ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਰੂਸ ਜਾਣ-ਬੁੱਝ ਕੇ ਸਮਝੌਤੇ ‘ਚ ਅਜਿਹਾ ਪੇਚ ਰੱਖ ਛੱਡਦਾ ਹੈ, ਜਿਸ ਦੇ ਚੱਲਦਿਆਂ ਸਮਝੌਤੇ ਦੀ ਉਮਰ ਜਿਆਦਾ ਲੰਮੀ ਨਹੀਂ ਹੁੰਦੀ ਹੈ ਜੇਕਰ ਅਸਲ ਵਿਚ ਅਜਿਹਾ ਹੈ, ਤਾਂ ਆਰਮੇਨੀਆ ਅਤੇ ਅਜਰਬੈਜਾਨ ਪਲ ਭਰ ਦੇ ਸਮਝੌਤੇ ਲਈ ਕਿਉਂ ਰਾਜ਼ੀ ਹੋ ਜਾਂਦੇ ਹਨ?

ਸੰਯੁਕਤ ਰਾਸ਼ਟਰ ਸਮੇਤ ਵੱਡੇ ਦੇਸ਼ਾਂ ਦੀ ਰਹੱਸਮਈ ਚੁੱਪ ‘ਤੇ ਵੀ ਸਵਾਲ ਉੱਠ ਰਹੇ ਹਨ ਪਿਛਲੇ ਇੱਕ ਮਹੀਨੇ ‘ਚ ਦੋਵੇਂ ਦੇਸ਼ ਇੱਕ-ਦੂਜੇ ਦੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਦੁਨੀਆਭਰ ‘ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਹਾਇ-ਤੌਬਾ ਮਚਾਉਣ ਵਾਲਾ ਅਮਰੀਕਾ ਮੂਕ ਦਰਸ਼ਕ ਬਣਿਆ ਹੋਇਆ ਹੈ ਲਗਭਗ ਇਹ ਸਥਿਤੀ ਯੂਐਨ ਦੀ ਹੈ ਇਹ ਵੀ ਘੱਟ ਹੈਰਾਨੀਜਨਕ ਨਹੀਂ ਹੈ ਕਿ ਆਰਮੇਨੀਆ ਅਤੇ ਅਜਰਬੈਜਾਨ ਵਿਚਕਾਰ ਸ਼ਾਂਤੀ ਸਥਾਪਨਾ ਦਾ ਸਾਰਾ ਦਾਰੋਮਦਾਰ ਇਕੱਲੇ ਰੂਸ ‘ਤੇ ਹੀ ਪਾ ਦਿੱਤਾ ਗਿਆ ਹੈ ਰੂਸ ਤੋਂ ਇਲਾਵਾ ਤੁਰਕੀ, ਇਰਾਨ, ਫਰਾਂਸ, ਇਜ਼ਰਾਇਲ ਅਤੇ ਯੂਰਪੀਅਨ ਯੂਨੀਅਨ ਜਿਨ੍ਹਾਂ ਦੇ ਹਿੱਤ ਵੀ ਇਸ ਖੇਤਰ ਨਾਲ ਜੁੜੇ ਹਨ,

ਸ਼ਾਂਤੀ ਸਥਾਪਨਾ ਲਈ ਅੱਗੇ ਕਿਉਂ ਨਹੀਂ ਆ ਰਹੇ ਹਨ? ਕਿਤੇ ਅਜਿਹਾ ਤਾਂ ਨਹੀਂ ਕਿ ਖੇਤਰੀ ਸ਼ਕਤੀਆਂ ਦੇ ਹਿੱਤ ਦੋਵਾਂ ਦੇਸ਼ਾਂ ਵਿਕਚਾਰ ਸਥਾਈ ਸ਼ਾਂਤੀ ‘ਚ ਅੜਿੱਕਾ ਪੈਦਾ ਕਰ ਰਹੇ ਹੋਣ? ਇਰਾਨ ਅਤੇ ਤੁਰਕੀ ਦੀ ਸਰਹੱਦ ਨਾਲ ਲੱਗਣ ਵਾਲੇ ਆਰਮੇਨੀਆ ਅਤੇ ਅਜਰਬੈਜਾਨ ਪਿਛਲੇ ਇੱਕ ਮਹੀਨੇ ਤੋਂ ਹਿੰਸਕ ਸੰਘਰਸ਼ ਦੀਆਂ ਲਪਟਾਂ ‘ਚ ਝੁਲਸ ਰਹੇ ਹਨ ਦੋਵੇਂ ਦੇਸ਼ ਪਹਾੜੀ ਖੇਤਰ ਨਾਗੋਰਨਾ-ਕਾਰਾਬਾਖ਼ ਨੂੰ ਲੈ ਕੇ ਆਹਮੋ-ਸਾਹਮਣੇ ਹਨ ਅਜਰਬੇਜਾਨ ਇਸ ‘ਤੇ ਆਪਣਾ ਦਾਅਵਾ ਕਰ ਰਿਹਾ ਹੈ, ਜਦੋਂਕਿ 1994 ‘ਚ ਜੰਗਬੰਦੀ ਦੇ ਬਾਅਦ ਤੋਂ ਇਹ ਇਲਾਕਾ ਆਰਮੇਨੀਆ ਦੇ ਕਬਜ਼ੇ ‘ਚ ਹੈ ਰਣਨੀਤਿਕ ਦ੍ਰਿਸ਼ਟੀ ਨਾਲ ਅਹਿਮ 4400 ਵਰਗ ਕਿਲੋਮੀਟਰ ਵਾਲੇ ਇਸ ਇਲਾਕੇ ਨੂੰ ਲੈ ਕੇ ਸਾਲ 2016 ‘ਚ ਵੀ ਦੋਵਾਂ ਵਿਚਕਾਰ ਹਿੰਸਕ ਸੰਘਰਸ਼ ਹੋ ਚੁੱਕਾ ਹੈ

ਸਾਲ 1920 ‘ਚ ਜਦੋਂ ਸੋਵੀਅਤ ਸੰਘ ਹੋਂਦ ‘ਚ ਆਇਆ ਤਾਂ ਅਜਰਬੈਜਾਨ ਅਤੇ ਆਰਮੇਨੀਆ ਵੀ ਉਸ ‘ਚ ਸ਼ਾਮਲ ਹੋ ਗਏ ਦਰਅਸਲ, ਅਜਰਬੈਜਾਨ ਅਤੇ ਆਰਮੇਨੀਆ ਵਿਚਕਾਰ ਦੁਸ਼ਮਣੀ ਦੇ ਬੀਜ ਉਸ ਸਮੇਂ ਹੀ ਬੀਜੇ ਗਏ ਸਨ ਜਦੋਂ 95 ਫੀਸਦੀ ਤੋਂ ਜ਼ਿਆਦਾ ਆਬਾਦੀ ਵਾਲੇ ਆਰਮੇਨੀਆਈ ਇਲਾਕੇ ਨੂੰ ਸੋਵੀਅਤ ਅਧਿਕਾਰੀਆਂ ਨੇ ਅਜਰਬੈਜਾਨ ਨੂੰ ਸੌਂਪ ਦਿੱਤਾ ਸੀ ਇਸ ਤੋਂ ਬਾਅਦ 1924 ‘ਚ ਸੋਵੀਅਤ ਸੰਘ ਨੇ ਅਜਰਬੈਜਾਨ ਅੰਦਰ ਨਾਗੋਰਨ ਕਾਰਾਬਾਖ਼ ਖੇਤਰ ਨੂੰ ਖੁਦਮੁਖਤਿਆਰ ਖੇਤਰ ਦੇ ਰੂਪ ‘ਚ ਮਾਨਤਾ ਪ੍ਰਦਾਨ ਕਰ ਦਿੱਤੀ ਦੂਜੇ ਪਾਸੇ ਨਾਗੋਰਨ ਕਾਰਾਬਾਖ਼ ਦੇ ਲੋਕ ਦਹਾਕਿਆਂ ਤੋਂ ਇਸ ਖੇਤਰ ਨੂੰ ਆਰਮੇਨੀਆ ‘ਚ ਮਿਲਾਉਣ ਦੀ ਮੰਗ ਕਰ ਰਹੇ ਹਨ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਅਸਲ ਵਿਵਾਦ ਉਸ ਵਕਤ ਸ਼ੁਰੂ ਹੋਇਆ

ਜਦੋਂ ਨਾਗੋਰਨ ਕਾਰਾਬਾਖ਼ ਦੀ ਵਿਧਾਨ ਸਭਾ ਨੇ ਦਸੰਬਰ 1991 ‘ਚ ਅਜਰਬੈਜਾਨ ਗਣਰਾਜ ਤੋਂ ਵੱਖ ਇੱਕ ਅਜ਼ਾਦ ਰਾਜ ਦੇ ਨਿਰਮਾਣ ‘ਤੇ ਜਨਮਤ ਸੰਗ੍ਰਹਿ ਕਰਵਾਇਆ ਜਨਮਤ ਸੰਗ੍ਰਹਿ ‘ਚ ਜਿਆਦਾ ਲੋਕਾਂ ਨੇ ਅਜ਼ਾਦੀ ਦੇ ਪੱਖ ‘ਚ ਵੋਟ ਦਿੱਤੀ ਜਨਮਤ ਸੰਗ੍ਰਹਿ ਤੋਂ ਬਾਅਦ ਇੱਥੇ ਵੱਖਵਾਦੀ ਅੰਦੋਲਨ ਸ਼ੁਰੂ ਹੋ ਗਿਆ ਜਿਸ ਨੂੰ ਅਜਰਬੈਜਾਨ ਨੇ ਬਲਪੂਰਵਕ ਦਬਾਉਣ ਦੀ ਕੋਸ਼ਿਸ ਕੀਤੀ ਪਰ ਆਰਮੇਨੀਆ ਦੀ ਹਮਾਇਤ ਦੇ ਚੱਲਦਿਆਂ ਅੰਦੋਲਨ ਜਾਤੀ ਸੰਘਰਸ਼ ‘ਚ ਬਦਲ ਗਿਆ ਮਈ 1994 ‘ਚ ਰੂਸ ਦੀ ਵਿਚੋਲਗੀ ‘ਚ ਦੋਵਾਂ ਪੱਖਾਂ ਨੇ ਜੰਗਬੰਦੀ ਦਾ ਐਲਾਨ ਕੀਤਾ

ਜੰਗਬੰਦੀ ਤੋਂ ਪਹਿਲਾਂ ਨਾਗੋਰਨ-ਕਾਰਾਬਾਖ਼ ‘ਤੇ ਆਰਮੇਨੀਆਈ ਫੌਜ ਦਾ ਕਬਜਾ ਹੋ ਗਿਆ ਜੰਗਬੰਦੀ ਦੌਰਾਨ ਹੋਏ ਸਮਝੌਤੇ ਤੋਂ ਬਾਅਦ ਨਾਗੋਰਨ ਕਾਰਾਬਾਖ਼ ਅਜਰਬੈਜਾਨ ਦਾ ਹਿੱਸਾ ਤਾਂ ਜਰੂਰ ਬਣ ਗਿਆ ਪਰ ਵੱਖਵਾਦੀਆਂ ਦੇ ਕੰਟਰੋਲ ਤੋਂ ਮੁਕਤ ਨਹੀਂ ਹੋ ਸਕਿਆ ਸਮਝੌਤੇ ਤਹਿਤ ਆਰਮੇਨੀਆ ਅਤੇ ਅਜਰਬੈਜਾਨ ਦੀ ਸੀਮਾ ਨੂੰ ਨਿਰਧਾਰਿਤ ਕਰਨ ਲਈ ਨਾਗੋਰਨ ਕਾਰਾਬਾਖ ਲਾਈਨ ਆਫ਼ ਕੰਨਟੈਕਟ ਬਣ ਗਿਆ ਕਹਿਣ ਨੂੰ ਤਾਂ ਉਸ ਸਮੇਂ ਆਰਮੇਨੀਆ ਅਤੇ ਅਜਰਬੈਜਾਨ ਜੰਗਬੰਦੀ ਲਈ ਰਾਜ਼ੀ ਹੋ ਗਏ ਸਨ ਪਰ ਦੋਵਾਂ ਦੇਸ਼ਾਂ ਨੂੰ ਸਮਝੌਤੇ ਲਈ ਰਾਜ਼ੀ ਕਰਨ ਵਾਲਾ ਰੂਸ ਸ਼ੁਰੂ ਤੋਂ ਹੀ ਆਰਮੇਨੀਆ ਦੀ ਹਮਾਇਤ ਕਰ ਰਿਹਾ ਸੀ

ਸੰਘਰਸ਼ ਦੌਰਾਨ ਵੀ ਉਸ ਨੇ ਆਰਮੇਨੀਆ ਨੂੰ ਹਥਿਆਰ ਅਤੇ ਫੌਜੀ ਮੱਦਦ ਦਿੱਤੀ ਸੀ ਇਸ ਲਈ ਰੂਸ ਦੀ ਵਿਚੋਲਗੀ ‘ਚ ਹੋਣ ਵਾਲੇ ਇਸ ਸਮਝੌਤੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਸੀ ਹਾਲਾਤ ਅੱਜ ਵੀ ਓਹੀ ਹਨ ਕਹਿਣ ਨੂੰ ਤਾਂ ਰੂਸ ਦੇ ਆਰਮੇਨੀਆ ਅਤੇ ਅਰਜਬੈਜਾਨ ਦੋਵਾਂ ਨਾਲ ਬਿਹਤਰ ਰਿਸ਼ਤੇ ਹਨ ਪਰ ਜਦੋਂ ਅਜਰਬੈਜਾਨ ਅਤੇ ਆਰਮੇਨੀਆ ਦਾ ਸਵਾਲ ਆਉਂਦਾ ਹੈ ਤਾਂ ਰੂਸ ਹਮੇਸ਼ਾ ਆਰਮੇਨੀਆ ਦੇ ਨਾਲ ਖੜ੍ਹਾ ਨਜ਼ਰ ਆਉਂਦਾ ਹੈ ਆਰਮੇਨੀਆ ‘ਚ ਰੂਸ ਦਾ ਇੱਕ ਫੌਜੀ ਟਿਕਾਣਾ ਵੀ ਹੈ, ਅਤੇ ਦੋਵੇਂ ਦੇਸ਼ ਫੌਜੀ ਗਠਜੋੜ ਕਲੇਕਟਿਵ ਸਕਿਊਰਿਟੀ ਟੀਟੀ ਆਰਗੇਨਾਈਜੇਸ਼ਨ ਦੇ ਮੈਂਬਰ ਹਨ ਸੰਧੀ ਦੀਆਂ ਤਜ਼ਵੀਜਾਂ ਦੇ ਚੱਲਦਿਆਂ ਦੋਵੇਂ ਦੇਸ਼ ਸੰਕਟ ਤੇ ਸਮੇਂ ਇੱਕ-ਦੂਜੇ ਨਾਲ ਖੜ੍ਹੇ ਰਹਿੰਦੇ ਹਨ

ਦੂਜੇ ਪਾਸੇ ਤੁਰਕੀ ਅਜਰਬੈਜਾਨ ਦੀ ਹਮਾਇਤ ਕਰ ਰਿਹਾ ਹੈ ਅਜਰਬੈਜਾਨ ਵਿਚ ਤੁਰਕ ਲੋਕਾਂ ਦੀ ਆਬਾਦੀ ਜਿਆਦਾ ਹੈ ਉਹ ਲਗਾਤਾਰ ਅਜਰਬੈਜਾਨ ਨੂੰ ਆਪਣਾ ਦੋਸਤ ਦੱਸਦੇ ਹੋਏ ਆਰਮੇਨੀਆ ਖਿਲਾਫ਼ ਜਹਿਰ ਉਗਲ ਰਿਹਾ ਹੈ ਸਾਲ 1991 ਜਦੋਂ ਅਜਰਬੈਜਾਨ ਸੋਵੀਅਤ ਯੂਨੀਅਨ ਤੋਂ ਵੱਖ ਹੋ ਕੇ ਇੱਕ ਅਜ਼ਾਦ ੂਦੇਸ਼ ਦੇ ਰੂਪ ‘ਚ ਹੋਂਦ ‘ਚ ਆਇਆ ਤਾਂ ਤੁਰਕੀ ਨੇ ਸਭ ਤੋਂ ਪਹਿਲਾਂ ਉਸ ਨੂੰ ਮਾਨਤਾ ਦਿੱਤੀ ਕੁੱਲ ਮਿਲਾ ਕੇ ਤੁਰਕੀ ਅਤੇ ਅਜ਼ਰਬੈਜਾਨ ਦੇ ਰਿਸ਼ਤੇ ਦੋ ਦੇਸ਼, ਇੱਕ ਰਾਸ਼ਟਰ ਵਾਂਗ ਹਨ ਅਰਮੇਨੀਆ ਦੇ ਨਾਲ ਤੁਰਕੀ ਦੇ ਕੋਈ ਅਧਿਕਾਰਿਕ ਸਬੰਧ ਨਹੀਂ ਹਨ 1993 ‘ਚ ਜਦੋਂ ਆਰਮੇਨੀਆ ਅਤੇ ਅਜਰਬੈਜਾਨ ਵਿਚਕਾਰ ਸਰਹੱਦੀ  ਵਿਵਾਦ ਵਧਿਆ ਤਾਂ ਅਜਰਬੈਜਾਨ ਦੀ ਹਮਾਇਤ ਕਰਦਿਆਂ ਤੁਰਕੀ ਨੇ ਆਰਮੇਨੀਆ ਨਾਲ ਲੱਗਦੀ ਆਪਣੀ ਸਰਹੱਦ ਬੰਦ ਕਰ ਦਿੱਤੀ ਸੀ

ਤਾਜ਼ਾ ਵਿਵਾਦ ‘ਚ ਤੁਰਕੀ ਇੱਕ ਵਾਰ ਫ਼ਿਰ ਆਪਣਾ ਉਹੀ ਪੁਰਾਣਾ ਮਿੱਤਰ-ਧਰਮ ਨਿਭਾ ਰਿਹਾ ਹੈ ਆਰਮੇਨੀਆ ਅਤੇ ਅਜਰਬੈਜਾਨ ਵਿਚਕਾਰ ਚੱਲ ਰਹੇ ਖੇਤਰੀ ਸੰਘਰਸ਼ ਕਾਰਨ ਨਾ ਸਿਰਫ਼ ਨਾਗੋਰਨ-ਕਾਰਾਬਾਖ਼ ਖੇਤਰ ਦਾ ਆਰਥਿਕ ਅਤੇ ਸਮਾਜਿਕ ਵਿਕਾਸ ਪ੍ਰਭਾਵਿਤ ਹੋਇਆ ਹੈ, ਸਗੋਂ ਇਸ ਸੰਘਰਸ਼ ‘ਚ ਤੁਰਕੀ, ਰੂਸ ਅਤੇ ਇਰਾਨ ਦੇ ਆਉਣ ਦੀ ਸੰਭਾਵਨਾ ਨੇ ਚਿੰਤਾ ਵਧਾ ਦਿੱਤੀ ਹੈ ਚਿੰਤਾ ਦੀ ਇੱਕ ਵੱਡੀ ਵਜ੍ਹਾ ਇਸ ਇਲਾਕੇ ‘ਚੋਂ ਗੁਜ਼ਰਨ ਵਾਲੀ ਗੈਸ ਅਤੇ ਕੱਚੇ ਤੇਲ ਦੀ ਪਾਈਪ ਲਾਈਨ, ਜੋ ਦੱਖਣੀ ਕਾਕੇਸ਼ਸ ਕੋਲੋਂ ਹੁੰਦੀ ਹੋਈ ਤੁਰਕੀ, ਯੂਰਪ ਅਤੇ ਹੋਰ ਦੇਸ਼ਾਂ ਤੱਕ ਪਹੁੰਦੀ ਹੈ ਸੰਘਰਸ਼ ਜੇਕਰ ਵੱਡੀ ਲੜਾਈ ‘ਚ ਬਦਲਦਾ ਹੈ, ਤਾਂ ਇਸ ਖੇਤਰ ‘ਚ ਤੇਲ ਅਤੇ ਗੈਸ ਨਿਰਆਤ ‘ਚ ਅੜਿੱਕਾ ਆਉਣ ਦੀ ਸੰਭਾਵਨਾ ਵਧ ਜਾਵੇਗੀ

ਅਜਰਬੈਜਾਨ ਰੋਜ਼ਾਨਾ ਲਗਭਗ 800,000 ਬੈਰਲ ਤੇਲ ਦਾ ਉਤਪਾਦਨ ਕਰਦਾ ਹੈ ਇਸ ਪਾਈਪਲਾਈਨ ਕਾਰਨ ਹੀ ਤੇਲ ਮਾਮਲੇ ‘ਚ ਯੂਰਪੀ ਸੰਘ ਦੀ ਰੂਸ ‘ਤੇ ਨਿਰਭਰਤਾ ਘੱਟ ਹੋਈ ਹੈ ਪੂਰੇ ਮਾਮਲੇ ਦਾ ਸਭ ਤੋਂ ਚਿੰਤਾਜਨਕ ਪਹਿਲੂ ਯੂਐਨ ਅਤੇ ਮਹਾਂਸ਼ਕਤੀਆਂ ਦੀ ਚੁੱਪ ਹੈ ਕਰੀਬ ਇੱਕ ਮਹੀਨੇ ਤੋਂ ਜਾਰੀ ਇਸ ਹਿੰਸਕ ਸੰਘਰਸ਼ ‘ਚ ਜਨ ਅਤੇ ਧਨ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਦੋਵੇਂ ਦੇਸ਼ ਇੱਕ-ਦੂਜੇ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਦਾਅਵਾ ਕਰ ਰਹੇ ਹਨ

ਯੂਐਨ ਇਸ ਮਹੀਨੇ ਆਪਣੀ ਸਥਾਪਨਾ ਦੇ 75 ਸਾਲ ਪੂਰੇ ਕਰ ਚੁੱਕਾ ਹੈ ਇਸ ਦੇ ਬਾਵਜੂਦ ਸੰਸਥਾ ਵੱਲੋਂ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਸਥਾਪਨਾ ਦੇ ਯਤਨ ਉਸ ਪੱਧਰ ‘ਤੇ ਨਹੀਂ ਕੀਤੇ ਜਾ ਰਹੇ ਹਨ, ਜੋ ਕੀਤੇ ਜਾਣੇ ਚਾਹੀਦੇ ਸਨ ਜੇਕਰ ਸਮਾਂ ਰਹਿੰਦੇ ਦੁਨੀਆ ਦੇ ਵੱਡੇ ਦੇਸ਼ਾਂ ਦੇ ਨਾਲ ਯੂਐਨ ਅੱਗੇ ਨਹੀਂ ਆਉਂਦਾ ਹੈ, ਤਾਂ ਕਾਕਸ਼ੀਅਸ ਰਾਸ਼ਟਰਾਂ ਵਿਚਕਾਰ ਇਤਿਹਾਸਕ ਮੱਤਭੇਦਾਂ ਕਾਰਨ ਜੋ ਸੰਘਰਸ਼ ਸ਼ੁਰੂ ਹੋਇਆ ਹੈ, ਉਸ ਨੂੰ ਕਿਸੇ ਸੰਸਾਰਿਕ ਜੰਗ ਦੇ ਪੱਧਰ ਤੱਕ ਪਹੁੰਚਦਿਆਂ ਦੇਰ ਨਹੀਂ ਲੱਗੇਗੀ
ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.