ਮਹਿਬੂਬਾ ਮੁਫ਼ਤੀ ਨੂੰ ਪਸੰਦ ਨਹੀਂ ਅਮਨ-ਚੈਨ!

ਮਹਿਬੂਬਾ ਮੁਫ਼ਤੀ ਨੂੰ ਪਸੰਦ ਨਹੀਂ ਅਮਨ-ਚੈਨ!

ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਰਾਸ਼ਟਰੀ ਝੰਡੇ ਤਿਰੰਗੇ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ ਮਹਿਬੂਬਾ ਨੇ ਕਿਹਾ ਕਿ ਜਦੋਂ ਤੱਕ ਧਾਰਾ 370 ਬਹਾਲ ਨਹੀਂ ਹੁੰਦੀ, ਉਹ ਨਾ ਤਾਂ ਤਿਰੰਗੇ ਨੂੰ ਛੁਹੇਗੀ ਅਤੇ ਨਾ ਹੀ ਚੋਣਾਂ ਲੜੇਗੀ ਇਹ ਬਿਆਨ ਇੱਕ ਅਜਿਹੇ ਆਗੂ ਵੱਲੋਂ ਦਿੱਤਾ ਗਿਆ ਹੈ, ਜਿਸ ਦੀ ਪਾਰਟੀ ਨੇ ਜੰਮੂ ਕਸ਼ਮੀਰ ‘ਚ ਕਈ ਸਾਲਾਂ ਤੱਕ ਰਾਜ ਕੀਤਾ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਬਾਅਦ ਤੋਂ ਹੀ ਬੁਖਲਾਈ ਮਹਿਬੂਬਾ ਨੇ ਤਿਰੰਗੇ ਦਾ ਅਪਮਾਨ ਕਰਕੇ ਆਪਣੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ ਕਿ ਉਨ੍ਹਾਂ ਨੂੰ ਕਸ਼ਮੀਰ ‘ਚ ਸ਼ਾਂਤੀ ਪਸੰਦ ਨਹੀਂ ਹੈ ਰਿਹਾਅ ਹੋਣ ਤੋਂ ਬਾਅਦ ਉਹ ਘਾਟੀ ‘ਚ ਫਿਰ ਤੋਂ ਲੋਕਾਂ ਨੂੰ ਬਹਿਕਾਉਣ ਦਾ ਕੰਮ ਕਰ ਰਹੀ ਹਨ

ਮਹਿਬੂਬਾ ਦੇ ਬਿਆਨ ਤੋਂ ਕੁਝ ਦਿਨ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੇ ਚੀਨ ਦੀ ਹਮਾਇਤ ਦੀ ਗੱਲ ਕਹੀ ਸੀ ਪੀਓਕੇ ਨੂੰ ਲੈ ਕੇ ਵੀ ਉਹ ਕਈ ਵਾਰ ਵਿਵਾਦਿਤ ਬਿਆਨ ਦੇ ਚੁੱਕੇ ਹਨ ਉੱਥੇ ਲੰਮੀ ਨਜ਼ਰਬੰਦੀ ਤੋਂ ਬਾਅਦ ਹਾਲ ਹੀ ‘ਚ ਰਿਹਾਅ ਹੋਈ ਮਹਿਬੂਬਾ ਨੇ ਫਿਰ ਇੱਕ ਵਾਰ ਧਾਰਾ 370 ਦਾ ਰਾਗ ਅਲਾਪਣਾ ਸ਼ੁਰੁ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਜਦੋਂ ਜੰਮੂ ਕਸ਼ਮੀਰ ‘ਚ ਧਾਰਾ 370 ਲਾਗੂ ਸੀ, ਉਸ ਸਮੇਂ ਜੰਮੂ ਕਸ਼ਮੀਰ ਰਾਜ ਦਾ ਵੱਖਰਾ ਸੰਵਿਧਾਨ ਅਤੇ ਝੰਡਾ ਹੁੰਦਾ ਸੀ ਪਿਛਲੇ ਸਾਲ ਅਗਸਤ ‘ਚ ਧਾਰਾ 370 ਦੇ ਖ਼ਾਤਮੇ ਦੇ ਬਾਅਦ ਤੋਂ ਵਿਸ਼ੇਸ਼ ਸਥਿਤੀ ਵੀ ਖ਼ਤਮ ਹੋ ਗਈ ਹੈ

ਅਜਿਹੇ ‘ਚ ਆਪਣੇ ਸਿਆਸੀ ਜੀਵਨ ਅਤੇ ਸੁਖ-ਸੁਵਿਧਾਵਾਂ ਦੇ ਖਾਤਮੇ ਤੋਂ ਪ੍ਰੇਸ਼ਾਨ ਮਹਿਬੂਬਾ ਅਤੇ ਤਮਾਮ ਦੂਜੀਆਂ ਪਾਰਟੀਆਂ ਦੇ ਆਗੂਆਂ ਨੇ ਧਾਰਾ 370 ਨੂੰ ਲੈ ਕੇ ਰੋਣਾ-ਧੋਣਾ ਸ਼ੁਰੂ ਕਰ ਦਿੱਤਾ ਹੈ ਅਸਲ ‘ਚ ਭਾਵੇਂ ਮਹਿਬੂਬਾ ਹੋਵੇ ਜਾਂ ਫਿਰ ਅਬਦੁੱਲਾ ਇਨ੍ਹਾਂ ਦੀ ਵਫ਼ਾਦਾਰੀ ਭਾਰਤ ਤੋਂ ਜਿਆਦਾ ਪਾਕਿਸਤਾਨ ਅਤੇ ਚੀਨ ਨਾਲ ਦਿਖਾਈ ਦਿੰਦੀ ਹੈ ਧਾਰਾ 370 ਨੂੰ ਹਟਾਉਣ  ਦੇ ਬਾਅਦ ਤੋਂ ਘਾਟੀ ‘ਚ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਦੇ ਮੱਦੇਨਜ਼ਰ ਮਹਿਬੂਬਾ, ਫਾਰੂਖ਼ ਅਬਦੁੱਲਾ, ਉਮਰ ਅਤੇ ਉਨ੍ਹਾਂ ਤੋਂ ਇਲਾਵਾ ਲਗਭਗ ਸਾਰੇ ਵੱਖਵਾਦ ਹਮਾਇਤੀ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਮਹਿਬੂਬਾ ਵੀ ਪਿਛਲੇ ਦਿਨੀਂ ਹੀ ਰਿਹਾਅ ਹੋਏ ਹਨ

ਉਸ ਤੋਂ ਬਾਅਦ ਪੀਡੀਪੀ ਤੋਂ ਇਲਾਵਾ ਨੈਸ਼ਨਲ ਕਾਨਫਰੰਸ ਅਤੇ ਕੁਝ ਛੋਟੀਆਂ ਪਾਰਟੀਆਂ ਨੇ ਮਿਲ ਕੇ 370 ਦੀ ਵਾਪਸੀ ਲਈ ਸੰਘਰਸ਼ ਦਾ ਸਾਂਝਾ ਐਲਾਨ ਕੀਤਾ ਹੈ ਮਹਿਬੂਬਾ ਨੇ ਤਿਰੰਗੇ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ ਉਹ ਉਸ ਸੰਘਰਸ਼ ਦਾ ਬਿਗਲ ਕਿਹਾ ਜਾ ਸਕਦਾ ਹੈ ਪਰ ਪੁਰਾਣੇ ਝੰਡੇ ਦੀ ਵਾਪਸੀ ਤੱਕ ਤਿਰੰਗਾ ਵੀ ਲਹਿਰਾਉਣ ਦੀ ਗੱਲ ਤੋਂ ਸਾਬਤ ਹੁੰਦਾ ਹੈ ਕਿ ਉਹ ਹਾਲੇ ਧਾਰਾ 370 ਦੀ ਸਮਾਪਤੀ ਸਮੇਂ ਲੱਗੇ ਸਦਮੇ ਤੋਂ ਉੱਭਰ ਨਹੀਂ ਸਕੇ ਹਨ ਉਹ ਹਾਲੇ ਵੀ ਅਤੀਤ ‘ਚ ਜੀਅ ਰਹੇ ਹਨ

ਘਾਟੀ ‘ਚ ਹੌਲੀ-ਹੌਲੀ ਹੀ ਸਹੀ ਵਾਤਾਵਰਨ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਸਵਾ ਸਾਲ ‘ਚ ਘਾਟੀ ਵਾਸੀਆਂ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਜਿਸ ਨਾਲ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਹ ਆਗੂਆਂ ਦੀ ਨਜ਼ਰਬੰਦੀ ਖਿਲਾਫ਼ ਹਨ ਇਸ ਦੌਰਾਨ ਸੁਰੱਖਿਆ ਬਲਾਂ ਨੇ ਦਰਜਨਾਂ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਉੱਥੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਉਨ੍ਹਾਂ ਦੇ ਬਚਾਅ ਲਈ ਸੁਰੱਖਿਆ ਬਲਾਂ ‘ਤੇ ਪਥਰਾਅ ਕਰਨ ਵਰਗੀਆਂ ਘਟਨਾਵਾਂ ਜ਼ੀਰੋ ਦੇ ਪੱਧਰ ‘ਤੇ ਪਹੁੰਚ ਗਈਆਂ ਹਨ

ਅੱਤਵਾਦੀਆਂ ਦੇ ਅੰਤਿਮ ਸਸਕਾਰ ‘ਚ ਉਮੜਨ ਵਾਲੀ ਭੀੜ ਵੀ ਦਿਖਾਈ ਨਹੀਂ ਦਿੱਤੀ ਇਸ ਦਾ ਮੁੱਖ ਕਾਰਨ ਇਹ ਹੈ ਕਿ ਕੇਂਦਰ ਸ਼ਾਸਿਤ ਹੋ ਜਾਣ ਨਾਲ ਰਾਜ ਦੀ ਪੁਲਿਸ ਅਤੇ ਪ੍ਰਸ਼ਾਸਨ ਦੋਵੇਂ ਦਿੱਲੀ ਦੇ ਕੰਟਰੋਲ ‘ਚ ਆ ਗਏ ਜ਼ਮੀਨੀ ਸੱਚਾਈ ਇਹ ਵੀ ਹੈ ਕਿ ਫਾਰੂਖ ਅਬਦੁੱਲਾ, ਮਹਿਬੂਬਾ ਤੋਂ ਲੈ ਕੇ ਤਮਾਮ ਦੂਜੇ ਆਗੂ ਘਾਟੀ ‘ਚ ਧਾਰਾ 370 ਦੀ ਬਹਾਲੀ ਲਈ ਕਿਸੇ ਵੱਡੇ ਅੰਦੋਲਨ ਦੀ ਜ਼ਮੀਨ ਤਿਆਰ ਨਹੀਂ ਕਰ ਸਕੇ ਅਸਲ ‘ਚ ਮਹਿਬੂਬਾ ਅਤੇ ਫਾਰੂਖ ਵਰਗੇ ਆਗੂ ਪੂਰੀ ਤਰ੍ਹਾਂ ਜ਼ਮੀਨ ਨਾਲੋਂ ਟੁੱਟੇ ਹੋਏ ਹਨ

ਜਨਤਾ ਨੂੰ ਭੜਕਾ ਕੇ ਅਤੇ ਭਟਕਾ ਕੇ ਇਨ੍ਹਾਂ ਲੋਕਾਂ ਨੇ ਲੰਮੇਂ ਸਮੇਂ ਤੱਕ ਆਪਣੀ ਸਿਆਸਤ ਚਮਕਾਈ ਹੈ ਮਹਿਬੂਬਾ ਨੇ ਨੈਸ਼ਨਲ ਕਾਨਫੰਰਸ ਦੇ ਨਾਲ ਕੁਝ ਪਾਰਟੀਆਂ ਦੀ ਜੋ ਬੈਠਕ ਕੀਤੀ, ਉਸ ਨਾਲ ਵੀ ਕੋਈ ਗੱਲ ਸਾਹਮਣੇ ਨਹੀਂ ਆਈ ਉਸ ਬੈਠਕ ‘ਚ ਕਾਂਗਰਸ ਦੀ ਗੈਰ-ਮੌਜੂਦਗੀ ‘ਚ ਇਹ ਸੰਕੇਤ ਮਿਲਿਆ ਸੀ ਕਿ ਉਹ ਇਨ੍ਹਾਂ ਪਾਰਟੀਆਂ ਦੇ ਨਾਲ ਖੜ੍ਹੇ ਹੋਣ ਤੋਂ ਬਚ ਰਹੀ ਹੈ ਇਸ ਦਾ ਸਬੂਤ ਬੀਤੇ ਦਿਨੀਂ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਮਹਿਬੂਬਾ ਦੇ ਤਿਰੰਗੇ ਸਬੰਧੀ ਬਿਆਨ ਦਾ ਵਿਰੋਧ ਕੀਤੇ ਜਾਣ ਤੋਂ ਮਿਲਿਆ ਤਿਰੰਗਾ ਨਾ ਫ਼ੜ੍ਹਨ ਤੋਂ ਇਲਾਵਾ ਚੋਣਾਂ ਨਾ ਲੜਨ ਦੇ ਉਨ੍ਹਾਂ ਦੇ ਬਿਆਨ ‘ਤੇ ਫਾਰੂਖ਼ ਅਤੇ ਉਮਰ ਦੀ ਕੋਈ ਪ੍ਰਤੀਕਿਰਿਆ ਨਾ ਆਉਣ ਤੋਂ ਇਹ ਸਾਬਤ ਹੁੰਦਾ ਹੈ ਕਿ ਰਾਜ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਇੱਕਮਤ ਨਹੀਂ ਹਨ

ਦਰਅਸਲ ਪੀਡੀਪੀ ਦੇ ਕਈ ਵੱਡੇ ਆਗੂ ਪਾਰਟੀ ਛੱਡ ਚੁੱਕੇ ਹਨ ਤਿਰੰਗੇ ਦੇ ਬਿਆਨ ਤੋਂ ਬਾਅਦ ਤਿੰਨ ਪ੍ਰਮੁੱਖ ਆਗੂਆਂ ਨੇ ਮਹਿਬੂਬਾ ਦਾ ਸਾਥ ਛੱਡ ਦਿੱਤਾ ਹੈ ਮਹਿਬੂਬਾ ਭਾਜਪਾ ਨਾਲ ਸਰਕਾਰ ਚਲਾ ਕੇ ਆਪਣੀ ਸਿਆਸੀ ਜ਼ਮੀਨ ਅਤੇ ਧਾਕ ਪਹਿਲਾਂ ਹੀ ਗਵਾ ਚੁੱਕੀ ਹੈ

ਕਾਂਗਰਸ ਦੇ ਸੂਬਾ ਪ੍ਰਧਾਨ ਨੇ ਉਸ ਦੀ ਅਲੋਚਨਾ ਕਰਕੇ ਪ੍ਰਸੰਸਾ ਯੋਗ ਕੰਮ ਕੀਤਾ ਹੈ ਬਿਹਤਰ ਹੋਵੇ ਬਾਕੀ ਪਾਰਟੀਆਂ ਵੀ ਉਸ ਦੇ ਵਿਰੋਧ ‘ਚ ਖੜ੍ਹੀਆਂ ਹੋਣ ਇਸ ਬਾਰੇ ਖੱਬੇਪੱਖੀ ਪਾਰਟੀਆਂ ਦੀ ਭੂਮਿਕਾ ‘ਤੇ ਵੀ ਸਭ ਦੀ ਖਾਸ ਨਜ਼ਰ ਰਹੇਗੀ ਪਿਛਲੇ ਸਾਲ ਫਰਵਰੀ ‘ਚ ਵੀ ਮਹਿਬੂਬਾ ਮੁਫ਼ਤੀ ਨੇ ਇਸ ਤਰ੍ਹਾਂ ਦਾ ਵਿਵਾਦਿਤ ਬਿਆਨ ਦਿੱਤਾ ਸੀ ਉਸ ਸਮੇਂ ਮਹਿਬੂਬਾ ਨੇ ਵਿਸ਼ੇਸ਼ ਦਰਜਾ ਹਟਾਉਣ ਨੂੰ ਲੈ ਕੇ ਚੱਲ ਰਹੇ ਮਾਮਲੇ ‘ਤੇ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਕਸ਼ਮੀਰੀ ਤਿਰੰਗੇ ਦੀ ਬਜਾਇ ਦੂਜਾ ਝੰਡਾ ਚੁੱਕ ਲੈਣਗੇ, ਕਿਹੜਾ ਝੰਡਾ ਚੁੱਕਣਗੇ, ਇਹ ਮੈਨੂੰ ਨਹੀਂ ਪਤਾ ਉਨ੍ਹਾਂ ਕਿਹਾ ਕਿ ਜੇਕਰ ਧਾਰਾ 35ਏ ਨਾਲ ਛੇੜਛਾੜ ਹੋਈ ਤਾਂ ਫ਼ਿਰ ਕੁਝ ਅਜਿਹਾ ਹੋਵੇਗਾ

ਜੋ 1947 ‘ਚ ਵੀ ਨਹੀਂ ਹੋਇਆ ਜੇਕਰ ਸੰਵਿਧਾਨ ਦੀ ਧਾਰਾ 35ਏ ਅਤੇ ਧਾਰਾ 370 ਤਹਿਤ ਮਿਲੇ ਅਧਿਕਾਰਾਂ ਨਾਲ ਖਿਲਵਾੜ ਹੋਇਆ ਤਾਂ ਰਾਜ ‘ਚ ਹਾਲਾਤ ਅਰੁਣਾਚਲ ਪ੍ਰਦੇਸ਼ ਤੋਂ ਵੀ ਜਿਆਦਾ ਖਰਾਬ ਹੋ ਜਾਣਗੇ ਮਹਿਬੂਬਾ ਦੀ ਇਸ ਦੇਸ਼ਧ੍ਰੋਹੀ ਤੇ ਭੜਕਾਊ ਬਿਆਨਬਾਜੀ ਦੇ ਕੁਝ ਮਹੀਨਿਆਂ ਬਾਦ ਹੀ ਧਾਰਾ 370 ਨੂੰ ਹਟਾ ਦਿੱਤਾ ਗਿਆ ਅਜਿਹੇ ‘ਚ ਰਿਹਾਈ ਤੋਂ ਬਾਅਦ ਉਨ੍ਹਾਂ ਨੇ ਪੁਰਾਣਾ ਰਾਗ ਫ਼ਿਰ ਤੋਂ ਛੇੜ ਦਿੱਤਾ ਹੈ ਸਿਆਸਤ ਦੇ ਜਾਣਕਾਰਾਂ ਦੀ ਮੰਨੀਏ ਤਾਂ ਇਹ ਵੀ ਹੋ ਸਕਦਾ ਹੈ ਕਿ ਮਹਿਬੂਬਾ ਨੇ 370 ਸਮੱਰਥਕ ਪਾਰਟੀਆਂ ਨੂੰ ਚੋਣ ਪ੍ਰਕਿਰਿਆ ਤੋਂ ਦੂਰ ਰੱਖਣ ਲਈ ਇਹ ਦਾਅ ਖੇਡਿਆ ਹੋਵੇ

ਬੀਤੇ ਸਵਾ ਸਾਲ ‘ਚ ਜਨਤਾ ਨੂੰ ਇਹ ਲੱਗ ਗਿਆ ਹੈ ਕਿ ਅਬਦੁੱਲਾ ਅਤੇ ਮੁਫ਼ਤੀ ਪਰਿਵਾਰ ਨੇ ਸੱਤਾ ਲਈ ਹਰ ਪੱਧਰ ‘ਤੇ ਜਾ ਕੇ ਸਮਝੌਤੇ ਕੀਤੇ ਇਨ੍ਹਾਂ ਦੋਵਾਂ ਪਰਿਵਾਰਾਂ ਨੇ ਸਰਕਾਰੀ ਸੰਪੱਤੀ ਦੀ ਲੁੱਟ ਵੀ ਜੰਮ ਕੇ ਕੀਤੀ ਹੈ, ਇਹ ਖੁੱਲ੍ਹਾ ਤੱਥ ਹੈ ਸਰਕਾਰ ਨੂੰ ਆਪਣੇ ਪੱਧਰ ‘ਤੇ ਕਸ਼ਮੀਰ ਦੇ ਆਮ ਲੋਕਾਂ ਖਾਸਕਰ ਨੌਜਵਾਨਾਂ ਨੂੰ ਹੌਲੀ-ਹੌਲੀ ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਧਾਰਾ 370 ਹਟਣ ਨਾਲ ਜੇਕਰ ਕਿਸੇ ਨੂੰ ਨੁਕਸਾਨ ਹੋਇਆ ਹੈ ਤਾਂ ਉਹ ਅਬਦੁੱਲਾ ਅਤੇ ਮੁਫ਼ਤੀ ਖਾਨਦਾਨ ਤੋਂ ਇਲਾਵਾ ਹੁਰੀਅਤ ਦੇ ਆਗੂਆਂ ਦਾ ਹੋਇਆ, ਜਿਨ੍ਹਾਂ ਨੂੰ ਵੱਖਵਾਦ ਦੀ ਭਾਵਨਾ ਬਣਾਈ ਰੱਖਣ ਲਈ ਪਾਕਿਸਤਾਨ ਤੋਂ ਹਮਾਇਤ ਤੇ ਸਾਧਨ ਮਿਲਦੇ ਸਨ ਰਹੀ ਗੱਲ ਆਮ ਜਨਤਾ ਦੀ ਤਾਂ ਬੀਤੇ ਇੱਕ ਸਾਲ ‘ਚ ਉਹ ਜਿੰਨੇ ਸ਼ਾਂਤੀਪੂਰਨ ਮਾਹੌਲ ‘ਚ ਰਹੀ ਹੈ ਉਹ ਉਸ ਲਈ ਸੁਖਦ ਤਜ਼ਰਬਾ ਹੈ

ਹੁਣ ਧਾਰਾ 370 ਬੀਤੀ ਗੱਲ ਹੋ ਗਈ ਹੈ ਆਪਣੀ ਸਿਆਸਤ ਚਮਕਾਉਣ ਲਈ ਜਾਂ ਫ਼ਿਰ ਕਿਸੇ ਦੂਜੀ ਮਜ਼ਬੂਰੀ ‘ਚ ਮਹਿਬੂਬਾ ਨੇ ਇੱਕ ਅਜਿਹਾ ਮੁੱਦਾ ਛੇੜ ਦਿੱਤਾ ਜਿਸ ਦੀ ਹਮਾਇਤ ਕਰਨ ‘ਚ ਜੰਮੂ ਕਸ਼ਮੀਰ  ਦੀਆਂ ਹੋਰ ਪਾਰਟੀਆਂ ਵੀ ਕਈ-ਕਈ ਵਾਰ ਸੋਚਣਗੀਆਂ ਰਾਜ ਦਾ ਵੱਖ ਝੰਡਾ ਹੋਣ ਦੀ ਗੱਲ ਤਾਂ ਅਬਦੁੱਲਾ ਐਂਡ ਕੰਪਨੀ ਵੀ ਕਰੇਗੀ ਪਰੰਤੂ ਚੋਣਾਂ ਨਾ ਲੜਨ ਵਰਗਾ ਫੈਸਲਾ ਉਹ ਸ਼ਾਇਦ ਨਹੀਂ ਕਰ ਸਕਣਗੇ ਮਹਿਬੂਬਾ ਤਜ਼ਰਬੇਕਾਰ ਹੈ,

ਉਨ੍ਹਾਂ ਤੋਂ ਇਸ ਤਰ੍ਹਾਂ ਦੇ ਅਨਾੜੀਪੁਣੇ ਵਾਲੇ ਬਿਆਨ ਦੀ ਉਮੀਦ ਨਹੀਂ ਸੀ ਹੁਣ ਉਨ੍ਹਾਂ ਨੂੰ ਇਸ ਨਵੀਂ ਵਿਵਸਥਾ ‘ਚ ਨਾ ਸਿਰਫ਼ ਜਿਉਣ ਦੀ ਆਦਤ ਪਾਉਣੀ ਹੋਵੇਗੀ ਸਗੋਂ ਆਪਣੀ ਸਿਆਸੀ ਭੂਮਿਕਾ ਦੀ ਜ਼ਮੀਨ ਵੀ ਬਚਾਉਣੀ ਹੋਵੇਗੀ ਮਹਿਬੂਬਾ ਨੂੰ ਆਪਣੀ ਦੇਸ਼ਭਗਤੀ ਦਾ ਸਬੂਤ ਦੇਣਾ ਚਾਹੀਦਾ ਹੈ ਅਜਿਹੇ ਬਿਆਨਾਂ ‘ਚ ਆਪਣਾ ਮਜ਼ਾਕ ਨਾ ਉਡਵਾਉਣ ਤਾਂ ਬਿਹਤਰ ਹੋਵੇਗਾ ਕਸ਼ਮੀਰ ਦੀ ਜਨਤਾ ਵੀ ਹੁਣ ਇਨ੍ਹਾਂ ਆਗੂਆਂ ਦੀ ਸੱਚਾਈ ਸਮਝ ਰਹੀ ਹੈ ਮਹਿਬੂਬਾ ਅਤੇ ਉਨ੍ਹਾਂ ਵਰਗੇ ਤਮਾਮ ਆਗੂ ਜਿੰਨਾ ਜਲਦੀ ਦੇਸ਼ ਦੀ ਮੁੱਖਧਾਰਾ ‘ਚ ਸ਼ਾਮਲ ਹੋ ਜਾਣਗੇ, ਉਨ੍ਹਾਂ ਦਾ ਭਲਾ ਅਤੇ ਕਲਿਆਣ ਹੋਵੇਗਾ
ਰਾਜੇਸ਼ ਮਾਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.