ਆਈਪੀਐਲ : ਪੰਜਾਬ ਤੇ ਰਾਜਸਥਾਨ ਦੀ ਭਿੜਤ ਅੱਜ

ਆਈਪੀਐਲ ਦੇ 50ਵੇਂ ਮੈਚ ‘ਚ ਉਮੀਦਾਂ ਲਈ ਭਿੜਨਗੇ ਪੰਜਾਬ-ਰਾਜਸਥਾਨ

ਆਬੂਧਾਬੀ। ਚੌਥੇ ਸਥਾਨ ‘ਤੇ ਮੌਜ਼ੂਦ ਕਿੰਗਜ਼ ਇਲੈਵਨ ਪੰਜਾਬ ਅਤੇ ਸੱਤਵੇਂ ਸਥਾਨ ਦੀ ਟੀਮ ਰਾਜਸਥਾਨ ਰਾਇਲਜ਼ ਸ਼ੁੱਕਰਵਾਰ ਨੂੰ ਹੋਣ ਵਾਲੇ ਆਈਪੀਐਲ ਦੇ 50ਵੇਂ ਮੁਕਾਬਲੇ ‘ਚ ਪਲੇਆਫ ਦੀਆਂ ਆਪਣੀਆਂ ਉਮੀਦਾਂ ਨੂੰ ਬਣਾਈ ਰੱਖਣ ਦੇ ਇਰਾਦੇ ਨਾਲ ਉੱਤਰਨਗੀਆਂ। ਆਈਪੀਐਲ ਇਸ ਸਮੇਂ ਆਪਣੇ ਫੈਸਲਾਕੁੰਨ ਦੌਰ ‘ਚ ਚੱਲ ਰਿਹਾ ਹੈ ਅਤੇ ਹਰ ਟੀਮ ਲਈ ਹਰ ਮੈਚ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ।

IPL

ਪੰਜਾਬ ਲਗਾਤਾਰ ਪੰਜ ਮੈਚ ਜਿੱਤ ਕੇ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਪਹੁੰਚ ਚੁੱਕੈ ਜਦੋਂਕਿ ਇਸੇ ਟੀਮ ਨੇ ਆਪਣੇ ਪਹਿਲੇ ਸੱਤ ਮੈਚਾਂ ‘ਚੋਂ ਸਿਰਫ ਇੱਕ ਮੈਚ ਜਿੱਤਿਆ ਸੀ ਪੰਜਾਬ ਨੇ ਅੰਕ ਸੂਚੀ ‘ਚ ਹੇਠਲੇ ਸਥਾਨ ਤੋਂ ਹੈਰਾਨੀਜਨਕ ਵਾਪਸੀ ਕਰਦਿਆਂ ਚੌਥਾ ਸਥਾਨ ਤੈਅ ਕਰ ਲਿਆ ਹੈ ਅਤੇ ਹੁਣ ਟੀਮ ਦੀਆਂ ਨਜ਼ਰਾਂ ਪਲੇਆਫ ‘ਚ ਜਗ੍ਹਾ ਬਣਾਉਣ ‘ਤੇ ਹਨ। ਪੰਜਾਬ 12 ਮੈਚਾਂ ‘ਚ ਛੇ ਜਿੱਤ, ਛੇ ਹਾਰ ਤੇ 12 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ ਟੀਮ ਨੂੰ ਪਲੇਆਫ ਲਈ ਬਾਕੀ ਦੋਵੇਂ ਮੈਚ ਜਿੱਤਣੇ ਜ਼ਰੂਰੀ ਹਨ ਰਾਜਸਥਾਨ 12 ਮੈਚਾਂ ‘ਚ ਪੰਜ ਜਿੱਤ, ਸੱਤ ਹਾਰ ਤੇ 10 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ।

ਪੰਜਾਬ ਨੇ ਆਪਣੇ ਪਿਛਲੇ ਮੁਕਾਬਲੇ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ ਸੀ

ਰਾਜਸਥਾਨ ਲਈ ਜ਼ਰੂਰੀ ਹੈ ਕਿ ਉਹ ਬਾਕੀ ਦੋਵੇਂ ਮੈਚ ਜਿੱਤੇ ਅਤੇ ਇਹ ਉਮੀਦ ਕਰੇ ਕਿ ਉਹ ਕੁਝ ਟੀਮਾਂ ਨਾਲ 14 ਅੰਕਾਂ ‘ਤੇ ਰਹਿ ਕੇ ਪਲੇਆਫ ਲਈ ਮੁਕਾਬਲਾ ਕਰੇ ਜਿੱਥੇ ਨੈੱਟ ਰਨ ਰੇਟ ਟੀਮਾਂ ਦੀ ਕਿਸਮਤ ਤੈਅ ਕਰੇਗਾ ਰਾਜਸਥਾਨ ਨੂੰ ਨਾ ਸਿਰਫ ਆਪਣੇ ਬਚੇ ਹੋਏ ਮੈਚਾਂ ‘ਚ ਜਿੱਤ ਹਾਸਲ ਕਰਨੀ ਹੈ ਸਗੋਂ ਆਪਣੇ ਰਨ ਰੇਟ ‘ਚ ਵੀ ਜ਼ਿਕਰਯੋਗ ਸੁਧਾਰ ਕਰਨਾ ਹੈ ਪੰਜਾਬ ਨੇ ਆਪਣੇ ਪਿਛਲੇ ਮੁਕਾਬਲੇ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ ਸੀ ਜਦੋਂਕਿ ਰਾਜਸਥਾਨ ਨੇ ਮੁੰਬਈ ਇੰਡੀਅਨਜ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਸੀ ਪੰਜਾਬ ਨੂੰ ਰਾਜਸਥਾਨ ਤੋਂ ਬਾਅਦ ਆਪਣਾ ਆਖਰੀ ਲੀਗ ਮੁਕਾਬਲਾ ਚੇਨੱਈ ਸੁਪਰਕਿੰਗਜ਼ ਨਾਲ ਅਤੇ ਰਾਜਸਥਾਨ ਨੇ ਕੋਲਕਾਤਾ ਨਾਈਟ ਡਰਾਈਰਜ਼ ਨਾਲ ਖੇਡਣਾ ਹੈ ਦੋਵੇਂ ਮੁਕਾਬਲੇ ਐਤਵਾਰ ਨੂੰ ਖੇਡੇ ਜਾਣਗੇ।

ਪੰਜਾਬ ਨੇ ਆਪਣੇ ਪਿਛਲੇ ਪੰਜ ਮੈਚਾਂ ‘ਚ ਬੰਗਲੌਰ ਨੂੰ ਅੱਠ ਵਿਕਟਾਂ ਨਾਲ, ਮੁੰਬਈ ਇੰਡੀਅਨਜ਼ ਨੂੰ ਦੂਜੇ ਸੁਪਰ ਓਵਰ ‘ਚ, ਦਿੱਲੀ ਕੈਪੀਟਲਜ਼ ਨੂੰ ਪੰਜ ਵਿਕਟਾਂ ਨਾਲ, ਹੈਦਰਾਬਾਦ ਨੂੰ 12 ਦੌੜਾਂ ਨਾਲ ਅਤੇ ਕੋਲਕਾਤਾ ਨੂੰ ਅੱਠ ਵਿਕਟਾਂ ਨਾਲ ਹਰਾਇਆ ਹੈ ਇਸ ਫਾਰਮ ਦੇ ਆਧਾਰ ‘ਤੇ ਪੰਜਾਬ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਇਸ ਵਾਰ ਦੇ ਟੂਰਨਾਮੈਂਟ ‘ਚ ਕਈ ਸਮੀਕਰਨ ਬਦਲੇ ਹਨ ਤੇ ਆਖਰੀ ਗੇਂਦ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਰਾਜਸਥਾਨ ਅਤੇ ਮੁੰਬਈ ਦਰਮਿਆਨ ਪਿਛਲਾ ਲੀਗ ਮੁਕਾਬਲਾ 27 ਸਤੰਬਰ ਨੂੰ?ਸ਼ਾਰਜਾਹ ‘ਚ ਹੋਇਆ ਸੀ ਜਿਸ ‘ਚ ਰਾਜਸਥਾਨ ਨੇ ਚਾਰ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਪਰ ਉਦੋਂ ਪੰਜਾਬ ਦੀ ਟੀਮ ਦੀ ਫਾਰਮ ਚੰਗੀ ਨਹੀਂ ਸੀ ਜਦੋਂਕਿ ਇਸ ਸਮੇਂ ਪੰਜਾਬ ਟਾਪ ਫਾਰਮ ‘ਚ ਨਜ਼ਰ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.