ਰਿਕਵਰੀ ਰੇਟ 91 ਫੀਸਦੀ ਤੋਂ ਪਾਰ
- 48,684 ਨਵੇਂ ਕੋਰੋਨਾ ਦੇ ਮਾਮਲੇ ਮਿਲੇ, 563 ਮਰੀਜ਼ਾਂ ਦੀ ਮੌਤ
ਨਵੀਂ ਦਿੱਲੀ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ‘ਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਹੋਣ ਕਾਰਨ ਦੇਸ਼ ‘ਚ ਇਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਛੇ ਲੱਖ ਤੋਂ ਹੇਠਾਂ ਪਹੁੰਚ ਗਈ ਤੇ ਰਿਕਵਰੀ ਰੇਟ 91 ਫੀਸਦੀ ਤੋਂ ਵੱਧ ਹੋ ਗਈ ਹੈ। ਦੇਸ਼ ‘ਚ ਬੀਤੀ 21 ਸਤੰਬਰ 10.03 ਲੱਖ ਸਰਗਰਮ ਮਾਮਲੇ ਸਨ।
ਇਸ ਤੋਂ ਲਗਾਤਾਰ ਇਸ ‘ਚ ਗਿਰਾਵਟ ਆ ਰਹੀ ਹੈ ਤੇ ਹੁਣ ਛੇ ਲੱਖ ਤੋਂ ਹੇਠਾਂ ਆ ਗਏ ਹਨ। ਲਗਾਤਾਰ ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ‘ਚ ਮਾਮੂਲੀ ਕਮੀ ਆਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਇੱਕ ਦਿਨ ‘ਚ ਕੋਵਿਡ-19 ਦੇ 48,684 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਕ ਦਿਨ ਪਹਿਲਾਂ ਵੀਰਵਾਰ ਨੂੰ 49,881 ਮਾਮਲੇ ਆਏ ਸਨ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 57,386 ਮਰੀਜ਼ ਠੀਕ ਹੋਏ, ਜਿਨ੍ਹਾਂ ਨੂੰ ਮਿਲਾ ਕੇ ਕੁੱਲ ਠੀਕ ਹੋਣ ਵਾਲਿਆਂ ਦੀ ਦਰ 91.15 ਫੀਸਦੀ ਹੋ ਗਈ ਹੈ। ਕੋਰੋਨਾ ਨਾਲ ਹੁਣ ਤੱਕ ਕਰੀਬ 80.89 ਲੱਖ ਮਰੀਜ਼ ਕੋਰੋਨਾ ਪੀੜਤ ਹੋਏ ਹਨ ਜਿਨ੍ਹਾਂ ‘ਚੋਂ 73,73 ਲੱਖ ਲੋਕ ਠੀਕ ਹੋ ਚੁੱਕੇ ਹਨ। ਇਸ ਦੌਰਾਨ 563 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਗਿਣਤੀ 1.21 ਲੱਖ ਹੋ ਗਈ ਹੈ। ਠੀਕ ਹੋਣ ਵਾਲਿਆਂ ਦੀ ਗਿਣਤੀ ਵਧਣ ਨਾਲ 9.301 ਘੱਟ ਕੇ ਸਰਗਰਮ ਮਾਮਲੇ 5,94,386 ਰਹਿ ਗਏ ਹਨ। ਠੀਕ ਹੋਣ ਵਾਲਿਆਂ ਦੀ ਦਰ ਵਧ ਕੇ 91.15 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ 7.35 ਫੀਸਦੀ ਰਹਿ ਗਈ ਹੈ ਜਦੋਂਕਿ ਮ੍ਰਿਤਕ ਦਰ 1.50 ਫੀਸਦੀ ਹੈ।
- ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 57,386 ਮਰੀਜ਼ ਠੀਕ ਹੋਏ
- ਠੀਕ ਹੋਣ ਵਾਲਿਆਂ ਦੀ ਦਰ 91.15 ਫੀਸਦੀ
- ਮ੍ਰਿਤਕ ਦਰ 1.50 ਫੀਸਦੀ
- ਸਰਗਰਮ ਮਾਮਲਿਆਂ ਦੀ ਦਰ 7.35 ਫੀਸਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.