ਦੇਸ਼ ਦੀ ਪਹਿਲੀ ਸੀ ਪਲੇਨ ਸੇਵਾ ਦਾ ਕਰਨਗੇ ਉਦਘਾਟਨ
ਗਾਂਧੀਨਗਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਗ੍ਰਹਿ ਸੂਬਾ ਗੁਜਰਾਤ ਦੇ ਦੋ ਰੋਜ਼ਾ ਦੌਰੇ ‘ਤੇ ਰਹਿਣਗੇ ਤੇ ਇਸ ਦੌਰਾਨ ਉਹ ਕਈ ਯੋਜਨਾਵਾਂ ਦੇ ਨਾਲ ਹੀ ਦੇਸ਼ ਦੀ ਪਹਿਲੀ ਸੀ-ਪਲੇਨ ਸੇਵਾ ਦਾ ਵੀ ਉਦਘਾਟਨ ਕਰਨਗੇ।
ਵੱਲਭ ਭਾਈ ਪਟੇਲ ਦੀ ਦੀ 145ਵੀਂ ਜੈਅੰਤੀ ਮੌਕੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ‘ਚ ਉਨ੍ਹਾਂ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਸਟੈਚਿਊ ਆਫ਼ ਯੂਨਿਟਂ ‘ਤੇ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕਰਨਗੇ। ਅਧਿਕਾਰਿਕ ਸੂਚਨਾ ਦੇ ਅਨੁਸਾਰ ਉਹ ਅੱਜ ਦੁਪਹਿਰ ਬਾਅਦ ਮੱਧ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਪਹੁੰਚਣਗੇ ਤੇ ਵੱਖ-ਵੱਖ ਵਿਕਾਸ ਕਾਰਜਾਂ ਦੀ 17 ਯੋਜਨਾਵਾਂ ਨੂੰ ਲੋਕ ਅਰਪਣ ਤੇ ਚਾਰ ਦਾ ਉਦਘਾਟਨ ਕਰਨਗੇ। ਰਾਜਪਾਲ ਅਚਾਰਿਆ ਦੇਵਵ੍ਰਤ ਤੇ ਮੁੱਖ ਮੰਤਰੀ ਵਿਜੈ ਰੂਪਾਣੀ ਵੀ ਇਸ ਮੌਕੇ ‘ਤੇ ਮੌਜ਼ੂਦ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.