ਦਰਦਨਾਕ ਸੜਕ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ

ਦਰਦਨਾਕ ਸੜਕ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ

ਬਠਿੰਡਾ, (ਸੁਖਜੀਤ ਮਾਨ) । ਦੇਰ ਸ਼ਾਮ ਬਠਿੰਡਾ-ਮਾਨਸਾ ਸੜਕ ‘ਤੇ ਪਿੰਡ ਕੋਟਫੱਤਾ ਅਤੇ ਕੋਟਸ਼ਮੀਰ ਦਰਮਿਆਨ ਹੋਏ ਦਰਦਨਾਕ ਸੜਕ ਹਾਦਸੇ ‘ਚ ਪੰਜ ਜਣਿਆਂ ਦੀ ਮੌਤ ਹੋ ਗਈ ਮ੍ਰਿਤਕਾਂ ‘ਚ ਇੱਕ ਪੁਲਿਸ ਮੁਲਾਜ਼ਮ, ਉਸ ਦਾ ਸਾਲਾ, ਸਾਢੂ ਅਤੇ ਉਨ੍ਹਾਂ ਦੇ ਦੋ ਬੱਚੇ ਦੱਸੇ ਜਾ ਰਹੇ ਹਨ।

Accident

Five killed in tragic road accident

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਦੇਰ ਸ਼ਾਮ ਇੱਕ ਕਾਰ ਜਿਸ ‘ਚ ਇਹ ਪਰਿਵਾਰ ਸਵਾਰ ਸੀ, ਬਠਿੰਡਾ ਤੋਂ ਮਾਨਸਾ ਵੱਲ ਨੂੰ ਆ ਰਿਹਾ ਸੀ ਤੇ ਟਰਾਲਾ ਬਠਿੰਡਾ ਵੱਲ ਜਾ ਰਿਹਾ ਸੀ। ਇਸੇ ਦੌਰਾਨ ਕੋਟਫੱਤਾ ਦੇ ਕੋਟਸ਼ਮੀਰ ਵਿਚਕਾਰ ਸਥਿਤ ਇੱਕ ਨਿੱਜੀ ਸਕੂਲ ਕੋਲ ਇਹ ਹਾਦਸਾ ਵਾਪਰ ਗਿਆ ਕਾਰ ਸਵਾਰ ਪੰਜਾਂ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੋਵਾਂ ਵਾਹਨਾਂ ਦੀ ਟੱਕਰ ਐਨੀਂ ਭਿਆਨਕ ਸੀ ਕਿ ਕਾਰ ਦੇ ਫੱਚਰੇ ਉੱਡ ਗਏ  ਇਹ ਹਾਦਸਾ ਪਰਾਲੀ ਦੇ ਧੂੰਏ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋਈ ਪੁਲਿਸ ਅਧਿਕਾਰੀਆਂ ਨੇ ਕਾਰਵਾਈ ‘ਚ ਰੁੱਝੇ ਹੋਣ ਕਰਕੇ ਮੁਕੰਮਲ ਜਾਣਕਾਰੀ ਦੇਣ ਤੋਂ ਬੇਵਸੀ ਪ੍ਰਗਟਾਈ। ਪਤਾ ਲੱਗਿਆ ਹੈ ਕਿ ਮ੍ਰਿਤਕਾਂ ‘ਚ ਸ਼ਾਮਿਲ ਸੁਰਜੀਤ ਸਿੰਘ ਵਾਸੀ ਧੰਨ ਸਿੰਘ ਖਾਨਾ ਪੁਲਿਸ ਮੁਲਾਜ਼ਮ ਸੀ ਇਸ ਤੋਂ ਇਲਾਵਾ ਉਸ ਦੀ ਸਾਲੀ ਤੇ ਸਾਢੂ ਸਮੇਤ ਉਨ੍ਹਾਂ ਦੇ ਦੋ ਬੱਚੇ ਵੀ ਸ਼ਾਮਿਲ ਹਨ ਹਾਦਸੇ ਵਾਲੀ ਥਾਂ ਤੋਂ ਮਿਲੇ ਇੱਕ ਆਧਾਰ ਕਾਰਡ ‘ਤੇ ਇੱਕ ਵਿਅਕਤੀ ਦਾ ਨਾਂਅ ਨਵਤੇਜ ਸਿੰਘ ਵਾਸੀ ਮਾਖੇਵਾਲਾ (ਮਾਨਸਾ) ਲਿਖਿਆ ਹੋਇਆ ਸੀ।

Five killed in tragic road accident

ਉਂਜ ਮ੍ਰਿਤਕਾਂ ਦੀ ਮੁਕੰਮਲ ਜਾਣਕਾਰੀ ਕਿਧਰਿਓਂ ਵੀ ਨਹੀਂ ਮਿਲ ਸਕੀ ਸਿਵਲ ਹਸਪਤਾਲ ਦੇ ਡਾਕਟਰ ਗੁਰਮੇਲ ਸਿੰਘ ਨੇ ਮ੍ਰਿਤਕਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾਂ ‘ਚ ਇੱਕ 18-19 ਸਾਲ ਦੀ ਲੜਕੀ, 45 ਸਾਲ ਦੀ ਮਹਿਲਾ, 24 ਸਾਲ ਦਾ ਨੌਜਵਾਨ ਅਤੇ ਦੋ ਹੋਰ ਵਿਅਕਤੀ ਜਿੰਨ੍ਹਾਂ ਦੀ ਉਮਰ ਕਰੀਬ 45 ਤੋਂ 50 ਸਾਲ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਮਗਰੋਂ ਜਦੋਂ ਹੀ ਪੰਜਾਂ ਜਣਿਆਂ ਨੂੰ ਹਸਪਤਾਲ ‘ਚ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ਡਾਕਟਰ ਨੇ ਦੱਸਿਆ ਕਿ ਹਾਦਸੇ ਵਾਲੇ ਸਥਾਨ ਤੋਂ ਜੋ ਮ੍ਰਿਤਕਾਂ ਨੂੰ ਲੈ ਕੇ ਆਏ ਸੀ ਉਨ੍ਹਾਂ ਮੁਤਾਬਿਕ ਕਾਰ ਸਵਾਰ ਬਠਿੰਡਾ ਦੇ ਇੱਕ ਹਸਪਤਾਲ ‘ਚੋਂ ਦਵਾਈ ਲੈ ਕੇ ਜਾ ਰਹੇ ਸੀ, ਜਿੰਨ੍ਹਾਂ ਦੀ ਕਾਰ ਦਾ ਟਰਾਲੇ ਨਾਲ ਇਹ ਹਾਦਸਾ ਹੋ ਗਿਆ ਪੁਲਿਸ ਟੀਮ ਵੱਲੋਂ ਮੌਕੇ ‘ਤੇ ਪੁੱੱਜਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.