ਅਰਮੇਨੀਆ ਦੇ ਮਿਜ਼ਾਈਲ ਹਮਲੇ ‘ਚ 21 ਨਾਗਰਿਕਾਂ ਦੀ ਮੌਤ
ਬਾਕੂ। ਅਜਰਬੈਜਾਨ ਨੇ ਬੁੱਧਵਾਰ ਨੂੰ ਦੋਸ਼ੀ ਲਾਉਂਦਿਆਂ ਕਿਹਾ ਕਿ ਬਰਦਾ ਜ਼ਿਲ੍ਹੇ ‘ਚ ਅਰਮੇਨੀਆ ਦੇ ਮਿਜ਼ਾਈਲ ਹਮਲੇ ‘ਚ ਘੱਟ ਤੋਂ ਘੱਟ 21 ਨਾਗਰਿਕਾਂ ਦੀ ਮੌਤ ਹੋ ਗਈ ਤੇ 70 ਜਣੇ ਜਖ਼ਮੀ ਹੋ ਗਏ।
ਸਥਾਨਕ ਮੀਡੀਆ ਦੇ ਅਨੁਸਾਰ ਦੇਸ਼ ਦੇ ਵਕੀਲ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਮਿਜ਼ਾਈਲ ਹਮਲਾ ਇੱਕ ਧਨੀ ਆਬਾਦੀ ਵਾਲੇ ਹਲਕੇ ‘ਚ ਹੋਇਆ ਜਿੱਥੇ ਵਪਾਰ ਸਹੂਲਤਾਂ ਸਥਿਤ ਹਨ। ਅਰਮੇਨੀਆਈ ਰੱਖਿਆ ਮੰਤਰਾਲੇ ਦੇ ਬੁਲਾਰੇ ਸ਼ੁਸ਼ਨ ਸਟੇਪੀਅਨ ਨੇ ਹਾਲਾਂਕਿ ਇਸ ਦੋਸ਼ ਤੋਂ ਨਾਂਹ ਕੀਤੀ ਕਿ ਉਨ੍ਹਾਂ ਦੇ ਦਸ਼ ਨੇ ਬਰਦਾ ‘ਤੇ ਹਮਲਾ ਕੀਤਾ ਸੀ। ਅਰਮੇਨੀਆਈ ਦੇ ਨਿਊਜ਼ ਆਉਟਲੇਟ ਅਮੇਂਨਪ੍ਰੈਸ ਨੇ ਦੱਸਿਆ ਕਿ ਅਜਰਬੈਜਾਨ ਦੀ ਫੌਜ ਨੇ ਬੁੱਧਵਾਰ ਨੂੰ ਨਾਰਗੋਰਨੋ ਕਾਰਾਬਾਖ ਹਲਕੇ ਦੇ ਸਟੀਫ਼ਕੈਰਟ ਸ਼ਹਿਰ ਤੇ ਸ਼ੁਸ਼ੀ ਸ਼ਹਿਰ ‘ਤੇ ਬੰਬਮਾਰੀ ਕੀਤੀ ਜਿਸ ਨਾਲ ਕਈ ਨਾਗਰਿਕ ਮਾਰੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.