ਪਿਆਜ਼ ‘ਤੇ ਲੱਗੀ ਪਾਬੰਦੀ ਨੂੰ ਛੇਤੀ ਤੋਂ ਛੇਤੀ ਹਟਾਉਣ ਦੀ ਮੰਗ ਕੀਤੀ
ਨਾਸਿਕ। ਸਾਬਕਾ ਕੇਂਦਰੀ ਖੇਤੀ ਮੰਤਰੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਮੁਖੀ ਸ਼ਰਦ ਪਵਾਰ ਨੇ ਪਿਆਜ਼ ਦੇ ਅਯਾਤ-ਨਿਰਯਾਤ ਦੀ ਨੀਤੀ ਸਬੰਧੀ ਭਾਜਪਾ ਦੀ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਸਰਕਾਰ ਦੀ ਵਿਰੋਧਾਭਾਸ਼ੀ ਨੀਤੀ ਕਾਰਨ ਪਿਆਜ਼ ਦਾ ਸਵਾਦ ਕੌੜਾ ਹੋ ਗਿਆ ਹੈ।
ਪਵਾਰ ਨੇ ਭੁਜਬਲ ਨਾਲੇਜ ਸਿਟੀ ‘ਚ ਬੁੱਧਵਾਰ ਨੂੰ ਪਿਆਜ਼ ਉਤਪਾਦਕਾਂ ਤੇ ਵਪਾਰੀਆਂ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਪਿਆਜ਼ ਦੇ ਨਿਰਯਾਤ ਨੂੰ ਰੋਕਣ ਤੇ ਆਯਾਤ ਦੀ ਇਜ਼ਾਜਤ ਦੇਣ ਵਾਲੇ ਵਿਰੋਧਾਭਾਸ਼ੀ ਫੈਸਲੇ ਕਾਰਨ ਪਿਆਜ਼ ਉਤਪਾਦਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪਿਆਜ਼ ਨੂੰ ਜ਼ਰੂਰੀ ਵਸਤੂਆਂ ਦੀ ਸੂਚੀ ਤੋਂ ਹਟਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪਿਆਜ਼ ਸਬੰਧੀ ਫਿਰ ਤੋਂ ਦਖਲ ਦੇਣ ਦੀ ਲੋੜ ਨਹੀਂ ਸੀ। ਉਨ੍ਹਾਂ ਪਿਆਜ਼ ‘ਤੇ ਲੱਗੀ ਪਾਬੰਦੀ ਨੂੰ ਛੇਤੀ ਤੋਂ ਛੇਤੀ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿਆਜ਼ ਦਾ ਮੁੱਦਾ ਕੇਂਦਰ ਤੇ ਸੂਬਾ ਸਰਕਾਰ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਆਜ਼ ਦੇ ਮੁੱਦੇ ਨੂੰ ਕੇਂਦਰ ਦੇ ਸਬੰਧਿਤ ਵਿਭਾਗ ਦੇ ਮੁਖੀਆਂ ਸਾਹਮਣੇ ਚੁੱਕਣਗੇ। ਉਨ੍ਹਾਂ ਵਪਾਰੀਆਂ ਨੂੰ ਪਿਆਜ਼ ਬਜ਼ਾਰਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.