ਨਸੀਬਪੁਰਾ ‘ਚ ਹੋਇਆ 19ਵਾਂ ਸਰੀਰਦਾਨ
ਪੱਕਾ ਕਲਾਂ, (ਪੁਸ਼ਪਿੰਦਰ ਸਿੰਘ) ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਰਾਮਾਂ-ਨਸੀਬਪੁਰਾ ਅਧੀਨ ਪੈਂਦੇ ਪਿੰਡ ਨਸੀਬਪੁਰਾ ਵਿਖੇ ਇੱਕ ਡੇਰਾ ਸ਼ਰਧਾਲੂ ਔਰਤ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਬਲਾਕ ਦਾ ਇਹ 53ਵਾਂ ਸਰੀਰਦਾਨ ਹੈ ਜਦੋਂ ਕਿ ਪਿੰਡ ‘ਚੋਂ 19ਵਾਂ ਸਰੀਰਦਾਨ ਹੋਇਆ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਸੀਬਪੁਰਾ ਵਾਸੀ ਰਣਜੀਤ ਕੌਰ ਇੰਸਾਂ ਪਤਨੀ ਮਲਕੀਤ ਸਿੰਘ ਅਚਾਨਕ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਭੋਲਾ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਸੁਖਦੇਵ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਇੰਸਾਂ, ਦਿਲਖੁਸ਼ ਇੰਸਾਂ ਅਤੇ ਜਗਦੇਵ ਸਿੰਘ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਦੇਹ ਨੂੰ ਡਾ. ਸੰਦੀਪ ਸਿੰਘ ਅਗਵਾਲ ਵਿਵੇਕ ਆਯੂਰਵੈਦਿਕ ਕਾਲਜ ਬਿਜਨੋਰ ( ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ
ਡੇਰਾ ਸੱਚਾ ਸੌਦਾ ਵੱਲੋਂ ਦਿੱਤੇ ਨਾਅਰੇ ”ਬੇਟਾ-ਬੇਟੀ ਇੱਕ ਸਮਾਨ’ ਤਹਿਤ ਮਾਤਾ ਦੀਆਂ ਬੇਟੀਆਂ ਗੁਰਦੇਵ ਕੌਰ ਇੰਸਾਂ ਅਤੇ ਬਲਜੀਤ ਕੌਰ ਇੰਸਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ ‘ਮਾਤਾ ਰਣਜੀਤ ਕੌਰ ਇੰਸਾਂ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਐਂਬੂਲੈਸ ਰਾਹੀਂ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਬਲਾਕ ਦੇ 15 ਮੈਂਬਰ ਗੁਰਪ੍ਰੀਤ ਸਿੰਘ ਇੰਸਾਂ ਗਿਆਨਾ, ਰਾਜਵੀਰ ਸਿੰਘ ਦੁਨੇਵਾਲਾ, ਹਰਬੰਸ ਸਿੰਘ ਮਾਨਵਾਲਾ, ਜਸਕਰਨ ਸਿੰਘ ਇੰਸਾਂ ਨਸੀਬਪੁਰਾ , ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈ , ਰਿਸ਼ਤੇਦਾਰ, ਪੰਡਾਲ ਸੰਮਤੀ ਦੇ ਸੇਵਾਦਾਰ ਅਤੇ ਪਿੰਡ ਵਾਸੀ ਹਾਜਰ ਸਨ
ਸਰੀਰਦਾਨ ਕਰਨਾ ਸ਼ਲਾਘਾਯੋਗ ਉਪਰਾਲਾ
ਪਿੰਡ ਦੀ ਸਰਪੰਚ ਨਿਰਮਲਾ ਦੇਵੀ ਦੇ ਪਤੀ ਠੇਕੇਦਾਰ ਰਾਮ ਕੁਮਾਰ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੰਨ ਹਨ ਅਜਿਹੇ ਡੇਰਾ ਸ਼ਰਧਾਲੂ ਜੋ ਆਪਣੇ ਗੁਰੂ ਜੀ ਵੱਲੋਂ ਦਿੱਤੀ ਪ੍ਰੇਰਣਾ ‘ਤੇ ਰੂੜੀਵਾਦੀ ਸੋਚ ਛੱਡ ਕੇ ਸਰੀਰਦਾਨ ਵਰਗੇ ਮਹਾਨ ਕਾਰਜ ਕਰ ਰਹੇ ਹਨ ਅਤੇ ਇਸ ਤੋਂ ਇਲਾਵਾ ਖੂਨਦਾਨ, ਅੱਖਾਂਦਾਨ ਅਤੇ ਹੋਰ ਵੀ ਮਾਨਵਤਾ ਭਲਾਈ ਕੰਮ ਕਰਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.