ਸੁਰੱਖਿਆ ਦੇ ਸਖ਼ਤ ਪ੍ਰਬੰਧ
ਪਟਨਾ। ਬਿਹਾਰ ‘ਚ ਪਹਿਲੇ ਗੇੜ ‘ਚ 71 ਵਿਧਾਨ ਸਭਾ ਸੀਟਾਂ ਲਈ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਕੋਰੋਨਾ ਤੋਂ ਬਚਾਅ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਅੱਜ ਸਵੇਰੇ ਸੱਤ ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ।
ਸੂਬਾ ਚੋਣ ਦਫ਼ਤਰ ਅਨੁਸਾਰ ਇਨ੍ਹਾਂ 71 ਵਿਧਾਨ ਸਭਾ ਹਲਕਿਆਂ ਦੇ 31380 ਵੋਟਰ ਕੇਂਦਰਾਂ ‘ਤੇ ਸਵੇਰੇ ਸੱਤ ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਕੋਰੋਨਾ ਕਾਲ ‘ਚ ਹੋ ਰਹੇ ਦੇਸ਼ ਦੀਆਂ ਪਹਿਲੀ ਵੱਡੀਆਂ ਚੋਣਾਂ ‘ਚ ਵੋਟਰਾਂ ਤੇ ਵਟੋਰ ਕਰਮੀਆਂ ਦੇ ਕੋਰੋਨਾ ਤੋਂ ਬਚਾਅ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਸਾਰੇ ਵੋਟਰ ਕੇਂਦਰਾਂ ‘ਤੇ ਸੈਨੀਟਾਈਜ਼ਰ, ਗਲਵਸ ਤੇ ਮਾਸਕ ਦੀ ਵਿਵਸਥਾ ਕੀਤੀ ਗਈ ਹੈ। ਵੋਟਰ ਕੇਂਦਰ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਪਹਿਲਾਂ ਸਾਰੇ ਵੋਟਰਾਂ ਦੀ ਥਰਮਲ ਸੈਕਨਿੰਗ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.