ਐਸਟੀਐਫ ਦਾ ਡੀਐਸਪੀ ਜਿਨਸੀ ਸੋਸ਼ਣ ਦੇ ਮਾਮਲੇ ‘ਚ ਗ੍ਰਿਫ਼ਤਾਰ

ਆਪਣੇ ਹੀ ਵਿਭਾਗ ਦੇ ਏਐਸਆਈ ਦੀ ਪਤਨੀ ਨੂੰ ਕਰ ਰਿਹਾ ਸੀ ਬਲੈਕਮੇਲ

ਬਠਿੰਡਾ, (ਸੁਖਜੀਤ ਮਾਨ)। ਲਾਕਡਾਊਨ ਦੌਰਾਨ ਕਥਿਤ ਤੌਰ ‘ਤੇ ਆਪਣੀ ਗੱਡੀ ‘ਚ ਰੱਖੇ ਨਸ਼ੇ ਸਮੇਤ ਫੜ੍ਹੇ ਗਏ ਬਠਿੰਡਾ ਪੁਲਿਸ ਦੇ ਇੱਕ ਏਐਸਆਈ, ਉਸਦੀ ਪਤਨੀ ਤੇ ਪੁੱਤਰ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਨੂੰ ਹੁਣ ਏਐਸਆਈ ਦੀ ਪਤਨੀ ਨੇ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਡੀਐਸਪੀ ਵੱਲੋਂ ਗਲਤ ਭਾਵਨਾ ਤਹਿਤ ਕੀਤੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਮਹਿਲਾ ਮੁਤਾਬਿਕ ਡੀਐਸਪੀ ਉਸਨੂੰ ਗੈਰ ਸਮਾਜਿਕ ਸਬੰਧ ਬਣਾਉਣ ਲਈ ਦਬਾਅ ਪਾਉਂਦਾ ਰਹਿੰਦਾ ਸੀ

ਜਿਸ ਵੱਲੋਂ ਅਜਿਹਾ ਨਾ ਕਰਨ ਕਰਕੇ ਹੀ ਉਨ੍ਹਾਂ ‘ਤੇ ਨਸ਼ਾ ਤਸਕਰੀ ਦਾ ਪਰਚਾ ਦਰਜ਼ ਕੀਤਾ ਗਿਆ ਸੀ। ਪੁਲਿਸ ਨੇ ਡੀਐਸਪੀ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਡੀਐਸਪੀ ਗੁਰਸ਼ਰਨ ਸਿੰਘ ਉਸ ਨੂੰ ਕਾਫੀ ਸਮੇਂ ਤੋਂ ਗੈਰਸਮਾਜਿਕ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ।

ਮਹਿਲਾ ਨੇ ਦੱਸਿਆ ਕਿ ਉਸ ਵੱਲੋਂ ਅਜਿਹਾ ਨਾ ਕਰਨ ਕਰਕੇ ਹੀ ਉਸ ਸਮੇਤ ਉਸਦੇ ਪਤੀ ਅਤੇ ਪੁੱਤਰ ‘ਤੇ ਨਸ਼ਾ ਬਰਾਮਦਗੀ ਦਾ ਕੇਸ ਦਰਜ਼ ਕਰਵਾਇਆ ਸੀ। ਮਹਿਲਾ ਨੇ ਦੱਸਿਆ ਕਿ ਇਸ ਮਾਮਲੇ ‘ਚ ਜਮਾਨਤ ਮਿਲਣ ਮਗਰੋਂ ਵੀ ਡੀਐਸਪੀ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਸਨੂੰ ਬਲੈਕਮੇਲ ਕਰਨ ਲੱਗਿਆ ਤੇ ਗੱਲ ਨਾ ਮੰਨਣ ‘ਤੇ ਭਾਰੀ ਨਸ਼ੇ ਦੀ ਬਰਾਮਦਗੀ ਦਾ ਪਰਚਾ ਕਰਨ ਦੀ ਧਮਕੀ ਦਿੱਤੀ ਗਈ।

Two terrorists arrested with weapons and ammunition

ਦਰਜ਼ ਹੋਏ ਮੁਕੱਦਮੇ ਮੁਤਾਬਿਕ ਡੀਐਸਪੀ ਨੇ ਬੀਤੀ ਰਾਤ ਵੀ ਮਹਿਲਾ ਨੂੰ ਹਨੂੰਮਾਨ ਚੌਂਕ ‘ਚ ਸਥਿਤ ਇੱਕ ਹੋਟਲ ‘ਚ ਬੁਲਾਇਆ ਸੀ ਜਿੱਥੋਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਇਸ ਸਬੰਧ ‘ਚ ਧਾਰਾ 376,506 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਸਾਰੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਡੀਐਸਪੀ ਗੁਰਸ਼ਰਨ ਸਿੰਘ ਖਿਲਾਫ ਪੁਲਿਸ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ।

ਪੀੜਤਾ ਨੇ ਦੱਸਿਆ ਆਪਣੀ ਜਾਨ ਨੂੰ ਖਤਰਾ

ਪੀੜਤ ਮਹਿਲਾ ਨੇ ਦੱਸਿਆ ਕਿ ਥਾਣਾ ਨੇਹੀਆਂ ਵਾਲਾ ‘ਚ ਜੁਲਾਈ 2020 ‘ਚ ਜੋ ਉਨ੍ਹਾਂ ਖਿਲਾਫ਼ ਮੁਕੱਦਮਾ ਦਰਜ਼ ਹੋਇਆ ਸੀ ਉਹ ਵੀ ਇਸੇ ਰੰਜਿਸ ਤਹਿਤ ਹੀ ਹੋਇਆ ਸੀ। ਮਹਿਲਾ ਨੇ ਇਸ ਮਾਮਲੇ ‘ਚ ਡੀਐਸਪੀ ਦੀ ਗ੍ਰਿਫ਼ਤਾਰੀ ਆਦਿ ਸਮੇਤ ਸਮੁੱਚੀ ਕਾਰਵਾਈ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਪਰ ਨਾਲ ਹੀ ਡਰ ਜਤਾਇਆ ਹੈ ਕਿ ਹੁਣ ਉਸ ਸਮੇਤ ਉਸਦੇ ਪਤੀ ਅਤੇ ਬੱਚੇ ਦੀ ਜਾਨ ਨੂੰ ਖਤਰਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.