ਬਾਰਾਂ ਮਹੀਨੇ ਸੇਵਾਵਾਂ ਕਰਨ ਤੇ ਇੱਕ ਸਾਲ ਤੋਂ ਰੁਕੀਆਂ ਤਨਖ਼ਾਹਾਂ ਨੂੰ ਲੈ ਕੇ ਕੀਤਾ ਧਰਨਾ ਸ਼ੁਰੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਵੱਡੀ ਗਿਣਤੀ ਵਿਚ ਆਪਣੀਆਂ ਸੇਵਾਵਾਂ 12 ਮਹੀਨੇ ਕਰਵਾਉਣ ਅਤੇ ਪਿਛਲੇ ਸਾਲ ਤੋਂ ਰੁਕੀਆਂ ਤਨਖਾਹਾਂ ਰਿਲੀਜ ਕਰਵਾਉਣ ਸਬੰਧੀ ਅਤੇ ਪਿਛਲੇ ਸੈਸ਼ਨ (2019-2020) ਦੀਆਂ ਰੁਕੀਆਂ ਤਨਖਾਹਾਂ ਜਲਦੀ ਰੀਲੀਜ ਕਰਵਾਉਣ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਗਿਆ। ਗੈਸਟ ਅਧਿਆਪਕਾਂ ਨੂੰ ਯੂਨੀਵਰਸਿਟੀ ਮੇਨ ਗੇਟ ‘ਤੇ ਹੀ ਰੋਕਿਆ ਗਿਆ ਇਸ ਉਪਰੰਤ ਅਧਿਆਪਕਾਂ ਵੱਲੋਂ ਉਥੇ ਹੀ ਨਾਅਰੇਬਾਜੀ ਕਰਕੇ ਧਰਨਾ ਸ਼ੁਰੂ ਕੀਤਾ ਗਿਆ। ਗੇਟ ਬੰਦ ਹੋਣ ਕਾਰਨ ਅਥਾਰਟੀ ਨੇ ਸਾਰੇ ਗੈਸਟ ਅਧਿਆਪਕਾਂ ਨੂੰ ਯੂਨੀਵਰਸਿਟੀ ਅੰਦਰ ਆਉਣ ਦਿੱਤਾ ਗਿਆ। ਗੈਸਟ ਫੈਕਲਟੀ ਅਧਿਆਪਕ ਨਾਅਰੇਬਾਜੀ ਕਰਦੇ ਹੋਏ ਵੀ.ਸੀ. ਦਫਤਰ ਅੱਗੇ ਪੱਕਾ ਦਿਨ ਰਾਤ ਦਾ ਧਰਨਾ ਇੱਥੇ ਲਗਾਇਆ ਗਿਆ। ਅਥਾਰਟੀ ਨਾਲ ਲੰਮਾਂ ਸਮਾਂ ਮੀਟਿੰਗ ਤੋਂ ਬਾਅਦ ਵੀ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ।
ਇਸ ਉਪਰੰਤ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਗੁਰਦਾਸ ਸਿੰਘ ਤੇ ਕਮੇਟੀ ਦੇ ਹੋਰ ਮੈਂਬਰ ਬਲਵਿੰਦਰ ਸਿੰਘ, ਅਮਨਦੀਪ ਸਿੰਘ, ਰਾਜੀਵਇੰਦਰ ਸਿੰਘ, ਕੁਲਵਿੰਦਰ ਸਿੰਘ, ਸ਼ਾਹਬਾਜ ਸਿੰਘ, ਰਾਮਪਾਲ ਸਿੰਘ, ਰਾਜਵੀਰ ਕੌਰ, ਕਰਮਜੀਤ ਕੌਰ, ਕਿਰਨਜੀਤ ਕੌਰ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਜਦੋਂ ਤੱਕ ਯੂਨੀਵਰਸਿਟੀ ਅਥਾਰਟੀ ਸਾਡੀਆਂ ਸਾਰੀਆਂ ਮੰਗਾਂ ਲਿਖਤੀ ਰੂਪ ਵਿਚ ਨਹੀਂ ਮੰਨਦੀ ਉਦੋਂ ਤੱਕ ਧਰਨਾ ਦਿਨ ਰਾਤ ਜਾਰੀ ਰੱਖਿਆ ਜਾਵੇਗਾ। ਅੱਜ ਇਸ ਧਰਨੇ ਦੌਰਾਨ ਪੰਜਾਬੀ ਯੂਨੀਵਰਸਿਟੀ ਟੀਚਰਜ ਐਸੋਸੀਏਸਨ ਦੇ ਪ੍ਰਧਾਨ ਡਾ. ਨਿਸਾਨ ਸਿੰਘ ਦਿਓਲ ਨੇ ਇਸ ਧਰਨੇ ਵਿੱਚ ਸੰਬੋਧਨ ਕਰਦਿਆ ਆਪਣਾ ਪੂਰਾ ਸਮੱਰਥਨ ਦਿੱਤਾ। ਇਸ ਵਿਚ ਪ੍ਰੋਗਰੈਸਿਵ ਟੀਚਰਜ ਅੱਲਿਆਂਸ ਵਲੋਂ ਪੂਰਨ ਸਮਰਥਨ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.