ਪੁਲਿਸ ਨੇ ਸਾਈਕਲ ਯਾਤਰਾ ਜ਼ਰੀਏ ਸ਼ਹੀਦ ਜਵਾਨਾਂ ਨੂੰ ਕੀਤਾ ਯਾਦ

Police Bicycle

 ਨੌਜਵਾਨਾਂ ਨੂੰ ਸੰਦੇਸ਼, ਨਸ਼ੇ ਤੋਂ ਦੂਰ ਰਹਿ ਕੇ ਆਪਣੇ ਜੀਵਨ ‘ਚ ਖੇਡਾਂ ਨੂੰ ਅਪਣਾਓ: ਡੀਐਸਪੀ

ਫ਼ਤਿਆਬਾਦ,(ਬਲਵਿੰਦਰ ਸਿੰਘ)। ਜਿਲ੍ਹਾ ਪੁਲਿਸ ਵੱਲੋਂ ਮਨਾਏ ਜਾ ਰਹੇ ਹਰਿਆਣਾ ਪੁਲਿਸ ਹਫ਼ਤੇ ਦੌਰਾਨ ਅੱਜ ਸਾਈਕਲ ਯਾਤਰਾ ਕਰਵਾਈ ਗਈ ਪੁਲਿਸ ਦੇ ਅਮਰ ਸ਼ਹੀਦ ਜਵਾਨਾਂ ਦੀ ਯਾਦ ‘ਚ ਸਾਈਕਲ ਯਾਤਰਾ ਮਿੰਨੀ ਸਕੱਤਰੇਤ ਤੋਂ ਸ਼ੁਰੂ ਹੋਈ ਅਤੇ ਪਿੰਡ ਧਾਂਗੜ ਪਹੁੰਚੀ ਸਾਈਕਲ ਯਾਤਰਾ ‘ਚ ਬੱਚਿਆਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ‘ਚ ਭਾਗ ਲਿਆ।

Police Bicycle

ਰੋਡ ਸੇਫ਼ਟੀ ਸੰਸਥਾ ਨੇ ਵੀ ਪ੍ਰੋਗਰਾਮ ‘ਚ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਸਾਈਕਲ ਯਾਤਰਾ ਨੂੰ ਰਵਾਨਾ ਕਰਦੇ ਹੋਏ ਡੀਐਸਪੀ ਸ੍ਰੀ ਦਲਜੀਤ ਸਿੰਘ ਬੈਨੀਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਆਮ ਜਨਤਾ ‘ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਅਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਕਈ ਪ੍ਰੋਗਰਾਮ ਕਰਵਾਏ ਗਏ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਕਸਰ ਦੇਖਣ ‘ਚ ਆਇਆ ਹੈ ਕਿ ਹਾਦਸਿਆਂ ਦਾ ਜਿਆਦਾਤਰ ਕਾਰਨ ਚਾਲਕ ਵੱਲੋਂ ਨਸ਼ੇ ਦੀ ਵਰਤੋਂ ਕਰਨਾ ਹੁੰਦਾ ਹੈ।

ਨਸ਼ਾ ਨਾ ਸਿਰਫ਼ ਮਨੁੱਖ ਦੇ ਆਪਣੇ ਸਰੀਰ ਸਗੋਂ ਦੂਜਿਆਂ ਲਈ ਵੀ ਨੁਕਸਾਨਦੇਹ ਹੈ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਪੂਰਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਤਿਉਹਾਰਾਂ ਦੇ ਮੌਸਮ ‘ਚ ਸਾਨੂੰ ਨਾ ਸਿਰਫ਼ ਖੁਦ ਚੌਕਸ ਰਹਿਣਾ ਹੈ ਸਗੋਂ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਇਸ ਤੋਂ ਬਚਾ ਕੇ ਰੱਖਣਾ ਹੈ। ਡੀਐਸਪੀ ਬੈਨੀਵਾਲ ਨੇ ਕਿਹਾ ਕਿ ਸੜਕਾਂ ‘ਤੇ ਵਾਹਨ ਚਲਾਉਂਦੇ ਸਮੇਂ ਸਾਨੂੰ ਆਵਾਜਾਈ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਸੀਂ ਵਾਹਨ ਚਲਾਉਂਦੇ ਸਮੇਂ ਦੂਜਿਆਂ ਤੋਂ ਆਵਾਜਾਈ ਨਿਯਮਾਂ ਦੇ ਪਾਲਣ ਦੀ ਉਮੀਦ ਰੱਖਦੇ ਹਨ ਜਦੋਂਕਿ ਸਾਨੂੰ ਖੁਦ ਵੀ ਇਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ ਇਸ ਮੌਕੇ ‘ਤੇ ਆਵਾਜਾਈ ਥਾਣਾ ਇੰਚਾਰਜ ਵਿਕਰਮ ਸਿੰਘ, ਲਾਈਨ ਅਫ਼ਸਰ ਇੰਦਰਪਾਲ, ਆਰਐਸਓ ਵਰਿੰਦਰ ਨਰੰਗ, ਸੁਖਦੇਵ ਕਾਲਾਪੀਲਾ, ਭੀਸ਼ਮ ਮਹਿਤਾ, ਭੂਪ ਸਿੰਘ ਨੈਨ, ਪ੍ਰਵੀਨ ਧੀਂਗੜਾ ਸਮੇਤ ਵੱਡੀ ਗਿਣਤੀ ਸਕੂਲੀ ਬੱਚੇ ਅਤੇ ਪਤਵੰਤੇ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.