ਟਵਿੱਟਰ ‘ਤੇ ਸਿਰਫ ਇੱਕ ਘੰਟੇ ‘ਚ ਕੀਤੇ 223 ਟਵੀਟ
ਇੰਡੀਆ ਬੁੱਕ ਆਫ ਰਿਕਾਰਡ ‘ਚ ਹੋਇਆ ਨਾਂਅ ਦਰਜ਼
ਨਵੀਂ ਦਿੱਲੀ। ਸੋਸ਼ਲ ਮੀਡੀਆ ਪਲੇਟਫਾਰਮ ਇੱਕ ਅਜਿਹਾ ਜਰੀਆ ਹੈ ਜਿਸਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਨਸਾਨ ਦੀ ਕਿਸਮਤ ਬਦਲ ਸਕਦੀ ਹੈ ਅਜਿਹਾ ਹੀ ਕੁਝ ਕਰ ਦਿਖਾਇਆ ਹੈ। ਉੱਤਰ ਪ੍ਰਦੇਸ਼ ਦੇ ਜਿਲ੍ਹਾ ਬਾਗਪਤ ਦੇ ਪਿੰਡ ਸ਼ਾਹਪੁਰ ਬੜੌਲੀ ਦੇ ਅੰਕਿਤ ਕੁਮਾਰ ਇੰਸਾਂ ਨੇ ਜਿਨ੍ਹਾਂ ਨੇ ਟਵਿੱਟਰ ‘ਤੇ ਸਿਰਫ ਇੱਕ ਘੰਟੇ ‘ਚ 223 ਟਵੀਟ ਕਰਕੇ ਆਪਣਾ ਨਾਂਅ ਇੰਡੀਆ ਬੁੱਕ ਰਿਕਾਰਡ ‘ਚ ਇੱਕ ਵਾਰ ਫਿਰ ਦਰਜ ਕਰਵਾਇਆ। ਜਿਸ ‘ਤੇ ਉਨ੍ਹਾਂ ਨੂੰ ਮੈਡਲ ਤੇ ਸਨਮਾਨ ਨਾਲ ਨਵਾਜਿਆ ਗਿਆ ਹੈ।
ਐਮਏ (ਪਾਲੀਟੀਕਲ ਸਾਇੰਸ) ਤੇ ਡੀਐੱਲਐੱਡ ਫਾਈਨਲ ਕਰ ਰਹੇ ਅੰਕਿਤ ਕੁਮਾਰ ਇੰਸਾਂ ਦੀ ਇਸ ਉਪਲੱਬਧੀ ਨਾਲ ਜਿੱਥੇ ਜਿਲ੍ਹੇ ਤੇ ਪਿੰਡ ਦਾ ਨਾਂਅ ਰੌਸ਼ਨ ਹੋਇਆ ਹੈ, ਉੱਥੇ ਨਾਲ ਵਧਾਈ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਾ ਹੋਇਆ ਹੈ। ਪਿਤਾ ਜੈਪਾਲ ਇੰਸਾਂ ਤੇ ਮਾਤਾ ਅਨੀਤਾ ਦੇਵੀ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਇਸ ਉਪਲੱਬਧੀ ‘ਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਤੇ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬਦੌਲਤ ਹੋ ਸਕਿਆ ਹੈ।
ਇੰਡੀਆ ਬੁੱਕ ਆਫ ਰਿਕਾਰਡ ‘ਚ ਅੰਕਿਤ ਦੇ ਇਸ ਤੋਂ ਪਹਿਲਾਂ ਵੀ ਦੋ ਰਿਕਾਰਡ ਦਰਜ਼ ਹਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਅੰਕਿਤ ਇੰਸਾਂ ਨੇ 20 ਮਾਰਚ 2020 ਨੂੰ ਇੱਕ ਮਿੰਟ ‘ਚ 16 ਸਾਕਸ ਪਹਿਨਣ ਦਾ ਰਿਕਾਰਡ ਬਣਾਇਆ ਹੋਇਆ ਹੈ ਇਸ ਤੋਂ ਪਹਿਲਾਂ ਇੰਡੀਆ ਬੁੱਕ ਆਫ ਰਿਕਾਰਡ ‘ਚ ਇੱਕ ਮਿੰਟ ‘ਚ 9 ਸਾਕਸ ਪਹਿਣਨ ਦਾ ਰਿਕਾਰਡ ਦਰਜ਼ ਸੀ ਦੂਜਾ ਰਿਕਾਰਡ ਇੰਸਟਾਗ੍ਰਾਮ ‘ਤੇ ਇੱਕ ਦਿਨ ‘ਚ 494 ਪੋਸਟ ਅਪਲੋਡ ਕਰਕੇ ਦਰਜ਼ ਕੀਤਾ ਅੰਕਿਤ ਇੰਸਾਂ ਨੇ ਦੱਸਿਆ ਕਿ ਇਨ੍ਹਾਂ ਪੋਸਟਾਂ ‘ਚ ਉਨ੍ਹਾਂ ਨੇ ਪੂਜਨੀਕ ਗੁਰੂ ਦੇ ਵਚਨਾਂ ਦੀ ਵੀਡੀਓ ਤੇ ਪਵਿੱਤਰ ਸਰੂਪ, ਕੋਰੋਨਾ (ਕੋਵਿਡ-19) ਤੋਂ ਬਚਾਅ ਦੇ ਉਪਾਅ, ਨੇਚਰ ਫੋਟੋਆਂ ਅੱਪਲੋਡ ਕੀਤੀਆਂ ਸਨ ਅੰਕਿਤ ਕੁਮਾਰ ਇੰਸਾਂ ਨੇ ਦੱਸਿਆ ਕਿ ਉਹ ਕੁਝ ਅਜਿਹਾ ਰਿਕਾਰਡ ਬਣਾਉਣਾ ਚਾਹੁੰਦੇ ਸਨ, ਜਿਸ ਨੂੰ ਤੋੜਿਆ ਨਾ ਜਾ ਸਕੇ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ
ਅੰਕਿਤ ਕੁਮਾਰ ਇੰਸਾਂ ਨੇ ਸੱਚ ਕਹੂੰ ਨਾਲ ਵਿਸ਼ੇਸ਼ ਗੱਲਬਾਤ ‘ਚ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਬਾਰੇ ਜ਼ਿਆਦਾ ਜਾਣਕਾਰੀ ਨਹੀ ਸੀ, 2014 ‘ਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਆਪਣਾ ਅਕਾਊਂਟ ਬਣਾਇਆ। ਪੂਜਨੀਕ ਗੁਰੂ ਜੀ ਦੁਆਰਾ ਕੀਤੇ ਗਏ ਟਵੀਟ ਪੜ੍ਹਨਾ ਤੇ ਉਨ੍ਹਾਂ ਨੂੰ ਰੀ-ਟਵੀਟ ਕਰਨਾ ਮੈਨੂੰ ਵਧੀਆ ਲੱਗਦਾ ਸੀ ਹੌਲੀ-ਹੌਲੀ ਮੇਰੀ ਟਵੀਟ ਸਬੰਧੀ ਰੁਚੀ ਵਧਣ ਲੱਗੀ।
ਪਾਲੀ ਮੈਟ੍ਰਿਕ ਪੁਸ਼ਅੱਪ ਦਾ ਰਿਕਾਰਡ ਤੋੜਨਾ ਚਾਹੁੰਦੇ ਹਨ ਅੰਕਿਤ
ਅੰਕਿਤ ਕੁਮਾਰ ਇੰਸਾਂ ਦਾ ਕਹਿਣਾ ਹੈ ਕਿ ਉਸਦਾ ਅਗਲਾ ਟੀਚਾ ਇੱਕ ਮਿੰਟ ‘ਚ 32 ਪਾਲੀ ਮੈਟ੍ਰਿਕ ਪੁਸ਼ਅੱਪ ਦਾ ਰਿਕਾਰਡ ਤੋੜਨਾ ਹੈ ਇਸ ਲਈ ਉਨ੍ਹਾਂ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਉਨ੍ਹਾਂ ਨੇ ਇੱਕ ਮਿੰਟ ‘ਚ 52 ਪਾਲੀ ਮੈਟ੍ਰਿਕ ਪੁਸ਼ਅੱਪ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ ਇਸ ਨਾਲ ਉਨ੍ਹਾਂ ਕਿਹਾ ਕਿ ਉਸਦਾ ਆਖਰੀ ਉਦੇਸ਼ ਵਰਲਡ ਰਿਕਾਰਡ ਯੂਨੀਵਰਸਿਟੀ (ਲੰਦਨ ਯੂਨੀਵਰਸਿਟੀ) ਤੋਂ ਆਨਰੇਰੀ ਡਾਕਟਰੇਟ ਡਿਗਰੀ ਪ੍ਰਾਪਤ ਕਰਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.