ਸਾਡੇ ਨਾਲ ਸ਼ਾਮਲ

Follow us

20.3 C
Chandigarh
Saturday, February 28, 2026
More
    Home ਇੱਕ ਨਜ਼ਰ ਮੀਤ ਹੇਅਰ ਨੂੰ ...

    ਮੀਤ ਹੇਅਰ ਨੂੰ ਮਿਲੀ ‘ਆਪ’ ਦੇ ਯੂਥ ਪ੍ਰਧਾਨ ਦੀ ਜ਼ਿੰਮੇਵਾਰੀ

    Meet Hair

    ਸ਼ੈਰੀ ਕਲਸੀ, ਹਰਮਿੰਦਰ ਸਿੰਘ ਸੰਧੂ ਅਤੇ ਜਗਦੀਪ ਸਿੰਘ ਸੰਧੂ ਵੀ ਬਣੇ ਸੂਬਾ ਉਪ ਪ੍ਰਧਾਨ

    ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਵਜੋਂ ਸਰਗਰਮ ਆਗੂ ਗੁਰਮੀਤ ਸਿੰਘ ਮੀਤ ਹੇਅਰ ਦੇ ਮੋਢੀਆਂ ‘ਤੇ ਹੁਣ ਪੰਜਾਬ ਯੂਥ ਦਾ ਭਾਰ ਪਾ ਦਿੱਤਾ ਗਿਆ ਹੈ। ਮੀਤ ਹੇਅਰ ਨੂੰ  ਯੂਥ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ ਤਾਂ ਕਿ ਉਹ ਪੰਜਾਬ ਦੇ ਯੂਥ ਨੂੰ ਇੱਕ ਫੰ੍ਰਟ ਹੇਠਾਂ ਇਕੱਠੇ ਕਰਕੇ ਆਮ ਆਦਮੀ ਪਾਰਟੀ ਲਈ ਕੰਮ ਕਰ ਸਕਣ। ਉਨ੍ਹਾਂ ਨੂੰ ਪਾਰਟੀ ਵਿੱਚ ਪਹਿਲਾਂ ਵੀ ਕਈ ਵਾਰ ਵੱਡੀ ਜਿੰਮੇਵਾਰੀ ਮਿਲਦੀ ਆਈ ਹੈ ਪਰ ਹੁਣ ਪ੍ਰਧਾਨ ਬਣਾਉਂਦੇ ਹੋਏ ਉਨਾਂ ਦਾ ਕੱਦ ਪਾਰਟੀ ਵਿੱਚ ਵੱਡਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ ਬਿਜਲੀ ਅੰਦੋਲਨ ਵਿੱਚ ਵੀ ਉਨ੍ਹਾਂ ਪਾਰਟੀ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਸੀ।

    Meet Hair

    ਮੀਤ ਹੇਅਰ ਯੂਥ ਪ੍ਰਧਾਨਗੀ ਨੂੰ ਚੰਗੀ ਤਰ੍ਹਾਂ ਨਿਭਾ ਸਕਣ, ਇਸ ਲਈ ਉਨਾਂ ਦੇ ਨਾਲ ਹੀ ਤਿੰਨ ਤਿੰਨ ਸੂਬਾ ਉਪ ਪ੍ਰਧਾਨ ਵੀ ਲਗਾਏ ਗਏ ਹਨੇ।
    ਆਪ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ  ਨੇ ਐਤਵਾਰ ਨੂੰ ਇਨਾਂ ਨਵੀਆਂ ਨਿਯੁਕਤੀਆਂ ਦਾ ਰਸਮੀ ਐਲਾਨ ਕੀਤਾ ਹੈ। ਜਿਸ ਮੁਤਾਬਿਕ ਮੀਤ ਹੇਅਰ ਨੂੰ ਯੂਥ ਵਿੰਗ ਪੰਜਾਬ ਦਾ ਪ੍ਰਧਾਨ, ਸ਼ੈਰੀ ਕਲਸੀ, ਜਗਦੀਪ ਸਿੰਘ ਸੰਧੂ ਅਤੇ ਹਰਮੰਦਰ ਸਿੰਘ ਸੰਧੂ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਨੌਜਵਾਨ ਆਗੂ ਸ਼ੈਰੀ ਕਲਸੀ ਬਟਾਲਾ ਨਾਲ ਸਬੰਧਿਤ ਪਾਰਟੀ ਲਈ ਗੁਰਦਾਸਪੁਰ ਦੇ ਜ਼ਿਲਾ ਇਨਚਾਰਜ ਵਜੋਂ ਜ਼ਿੰਮੇਵਾਰੀ ਨਿਭਾ ਚੁੱਕੇ ਹਨ।

    ਕਿਸਾਨਾਂ ਸਮੇਤ ਸਾਰੇ ਵਰਗਾਂ ਲਈ ਹਰ ਮੁਹਾਜ਼ ਤੇ ਡਟ ਕੇ ਲੜਾਈ ਲੜੇਗਾ

    ਦੁਆਬੇ ਦੀ ਸਰਜਮੀ ਨਾਲ ਸਬੰਧਿਤ ਹਰਮਿੰਦਰ ਸਿੰਘ ਸੰਧੂ ਚੱਬੇਵਾਲ ਦੇ ਨੌਜਵਾਨ ਸਰਪੰਚ ਅਤੇ ਪਾਰਟੀ ਦੇ ਸਰਗਰਮ ਨੌਜਵਾਨ ਆਗੂ ਹਨ ਹਰਮਿੰਦਰ ਸਿੰਘ ਦੇ ਪਿਤਾ ਵੀ ਚੱਬੇਵਾਲ ਦੇ ਸਰਪੰਚ ਰਹਿ ਚੁੱਕੇ ਹਨ। ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਜਗਦੀਪ ਸਿੰਘ ਸੰਧੂ ਦੇ ਨਾਮਵਾਰ ਨੌਜਵਾਨ ਆਗੂ ਹਨ। ਜਗਦੀਪ ਸਿੰਘ ਸੰਧੂ ਨੇ 2017 ਪਾਰਟੀ ਵੱਲੋਂ ਗਿੱਦੜਬਾਹਾ ਹਲਕੇ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਅਤੇ 25300 ਵੋਟਾਂ ਹਾਸਲ ਕੀਤੀਆਂ ਸਨ। ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਮੀਤ ਹੇਅਰ ਅਤੇ ਤਿੰਨੋਂ ਉਪ ਪ੍ਰਧਾਨਾਂ ਦੀ ਅਗਵਾਈ ਹੇਠ ਪਾਰਟੀ ਦਾ ਨੌਜਵਾਨ ਵਿੰਗ ਨੌਜਵਾਨਾਂ, ਕਿਸਾਨਾਂ ਸਮੇਤ ਸਾਰੇ ਵਰਗਾਂ ਲਈ ਹਰ ਮੁਹਾਜ਼ ਤੇ ਡਟ ਕੇ ਲੜਾਈ ਲੜੇਗਾ ਅਤੇ ਪਾਰਟੀ ਦੀ ਰੀੜ ਦੀ ਹੱਡੀ ਵਜੋਂ ਪਾਰਟੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਏਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.