MSG Tips | ਘਰੇਲੂ ਉਪਾਵਾਂ ਨਾਲ ਵਾਲ ਰੱਖੋ ਤੰਦਰੁਸਤ
ਖੂਬਸੂਰਤੀ ‘ਚ ਚਾਰ ਚੰਨ੍ਹ ਲਾਉਣ ਲਈ ਸੁੰਦਰ ਅਤੇ ਸੰਘਣੇ ਵਾਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਵਾਲਾਂ ‘ਚ ਉੱਚਿਤ ਪੋਸ਼ਣ ਨਾ ਮਿਲਣ ਕਾਰਨ ਉਹ ਸਮੇਂ ਤੋਂ ਪਹਿਲਾਂ ਹੀ ਝੜਨ ਲੱਗਦੇ ਹੈ ਵਾਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ, ਵਾਲ ਮਾਮੂਲੀ ਕਾਰਨਾਂ ਨਾਲ ਵੀ ਝੜ ਸਕਦੇ ਹਨ ਅਤੇ ਕਿਸੇ ਤਰ੍ਹਾਂ ਦਾ ਸੰਕਰਮਣ ਵੀ ਵਾਲਾਂ ਦੇ ਝੜਨ ਦਾ ਕਾਰਨ ਹੋ ਸਕਦਾ ਹੈ। ਹਾਲਾਂਕਿ ਰੋਜ਼ਾਨਾ ਸਾਡੇ ਕੁਝ ਨਾ ਕੁਝ ਵਾਲ ਜ਼ਰੂਰ ਡਿੱਗ ਜਾਂਦੇ ਹਨ ਜੇਕਰ ਦਿਨ ‘ਚ 100 ਵਾਲ ਝੜਨਾ ਡਾਕਟਰਾਂ ਅਨੁਸਾਰ ਵੀ ਆਮ ਹੈ ਪਰ ਆਮ ਤੋਂ ਜ਼ਿਆਦਾ ਵਾਲ ਝੜਨਾ ਵਾਲਾਂ ਦੀ ਸਮੱਸਿਆ ਦਾ ਲੱਛਣ ਹੈ ਆਓ, ਅਸੀਂ ਤੁਹਾਨੂੰ ਝੜਦੇ ਵਾਲਾਂ ਨੂੰ ਰੋਕਣ ਲਈ ਘਰੇਲੂ ਨੁਸਖੇ ਦੱਸਦੇ ਹਨ:-
MSG Tips | ਰੂਸੀ-
- ਜੋ ਰੂਸੀ/ਸਿਕਰੀ ਦੀ ਸਮੱਸਿਆ ਤੋਂ ਪੀੜਤ ਹਨ, ਉਹ ਸਿਰ ਧੋਣ ਦੇ ਦੋ ਘੰਟੇ ਪਹਿਲਾਂ ਸਰੋਂ੍ਹ ਦੇ ਤੇਲ ‘ਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ‘ਚ ਚੰਗੀ ਤਰ੍ਹਾਂ ਮਸਾਜ ਕਰੋ ਧਿਆਨ ਰਹੇ, ਇਸ ਮਿਸ਼ਰਣ ਨੂੰ ਦੋ ਘੰਟੇ ਤੋਂ ਜ਼ਿਆਦਾ ਵਾਲਾਂ ‘ਤੇ ਨਾ ਲੱਗਾ ਰਹਿਣ ਦਿਓ
- ਜ਼ਿਆਦਾ ਗਰਮ ਪਾਣੀ ਸਿਰ ‘ਚ ਨਹੀਂ ਪਾਉਣਾ ਚਾਹੀਦਾ, ਇਸ ਨਾਲ ਸਿਕਰੀ ਦੀ ਸਮੱਸਿਆ ਹੁੰਦੀ ਹੈ
- ਵਾਲ ਧੋਣ ‘ਤੇ ਗਿੱਲੇ ਵਾਲਾਂ ‘ਚ ਕੰਘੀ ਨਾ ਕਰਕੇ ਹੱਥਾਂ ਦੀਆਂ ਉਂਗਲਾਂ ਨਾਲ ਹੀ ਵਾਲਾਂ ਨੂੰ ਸੁਲਝਾਉਣਾ ਚਾਹੀਦਾ ਹੈ ਕੰਘਾ ਕਰਦੇ ਹੋÂੈ ਪਹਿਲਾਂ ਕੰਘੇ ਦੇ ਵੱਡੇ ਦੰਦਾਂ ਵਾਲੀ ਸਾਈਡ ਅਤੇ ਬਾਅਦ ‘ਚ ਬਾਰੀਕ ਸਾਈਡ ਨਾਲ ਵਾਲਾਂ ਨੂੰ ਸੁਲਝਾਉਣਾ ਚਾਹੀਦਾ ਹੈ
- ਸਰਦੀਆਂ ‘ਚ ਸ਼ਾਮ ਨੂੰ 3-4 ਵਜੇ ਤੋਂ ਬਾਅਦ ਸਿਰ ਨਹੀਂ ਧੋਣਾ ਚਾਹੀਦਾ ਅਜਿਹਾ ਕਰਨ ਨਾਲ ਠੰਢ ਲੱਗਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
MSG Tips | ਘਰੇਲੂ ਇਲਾਜ
ਨਾਰੀਅਲ ਦਾ ਦੁੱਧ
ਨਾਰੀਅਲ ਦਾ ਦੁੱਧ ਵਾਲਾਂ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਵਾਲਾਂ ਦੇ ਵਿਕਾਸ ਨੂੰ ਵੀ ਉਤਸ਼ਾਹਿਤ ਕਰਦਾ ਹੈ ਇਸ ਤੋਂ ਇਲਾਵਾ ਇਹ ਵਾਲਾਂ ਨੂੰ ਮੁਲਾਇਮ ਬਣਾਉਣ ‘ਚ ਵੀ ਮੱਦਦ ਕਰਦਾ ਹੈ।
MSG Tips | ਨਿੰਮ੍ਹ ਦਾ ਪੇਸਟ
ਨਿੰਮ੍ਹ ਦਾ ਪੇਸਟ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਣ ‘ਚ ਬਹੁਤ ਮੱਦਦਗਾਰ ਹੁੰਦਾ ਹੈ ਇਸ ਪੇਸਟ ਨੂੰ ਬਿਹਤਰ ਬਣਾਉਣ ਲਈ ਤੁਸੀਂ ਇਸ ‘ਚ ਸ਼ਹਿਦ ਅਤੇ ਜੈਤੂਨ ਦਾ ਤੇਲ ਮਿਲਾ ਸਕਦੇ ਹੋ।
MSG Tips | ਮੇਥੀ ਦੇ ਬੀਜ-
ਮੇਥੀ ਦੇ ਬੀਜ 2-3 ਚਮਚ ਪਾਣੀ ‘ਚ ਅੱਠ ਤੋਂ ਦਸ ਘੰਟੇ ਲਈ ਭਿਗੋ ਦਿਓ ਫਿਰ ਇਸ ਦਾ ਬਾਰੀਕ ਪੇਸਟ ਬਣਾ ਕੇ ਆਪਣੇ ਵਾਲਾਂ ‘ਚ ਲਾਓ ਇਹ ਮਿਸ਼ਰਣ ਵਾਲਾਂ ਦਾ ਝੜਨਾ ਰੋਕਣ ਦੇ ਨਾਲ-ਨਾਲ ਵਾਲਾਂ ਦੇ ਵਿਕਾਸ ਨੂੰ ਵੀ ਉਤਸ਼ਾਹਿਤ ਕਰਦਾ ਹੈ ਅਤੇ ਇਸ ਦੀ ਮੱਦਦ ਨਾਲ ਤੁਸੀਂ ਰੂਸੀ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
MSG Tips | ਗੰਢੇ
ਵਾਲਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਗੰਢੇ ਘਰ ‘ਚ ਹੀ ਮੁਹੱਈਆ ਉਤਪਾਦਾਂ ‘ਚੋਂ ਇੱਕ ਹਨ ਹਾਲਾਂਕਿ ਹਮੇਸ਼ਾ ਲੋਕ ਇਸ ਦੀ ਤਿੱਖੀ ਗੰਧ ਅਤੇ ਕੱਟਣ ‘ਤੇ ਅੱਖਾਂ ‘ਚ ਆਉਣ ਵਾਲੇ ਹੰਝੂਆਂ ਕਾਰਨ ਇਸ ਨੂੰ ਪਸੰਦ ਨਹੀਂ ਕਰਦੇ ਪਿਆਜ਼ ਵਾਲਾਂ ਦੀ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ, ਜਿਵੇਂ ਵਾਲਾਂ ਦਾ ਝੜਨਾ ਅਤੇ ਦੋ ਮੂੰਹੇ ਵਾਲਾਂ ਨੂੰ ਦੂਰ ਕਰਨ ‘ਚ ਬਹੁਤ ਮੱਦਦਗਾਰ ਹੁੰਦਾ ਹੈ।
MSG Tips | ਘਰੇਲੂ ਉਪਾਵਾਂ ਨਾਲ ਵਾਲ ਰੱਖੋ ਤੰਦਰੁਸਤ
ਪਿਆਜ਼ ‘ਚ ਮੌਜੂਦ ਸਲਫਰ ਵਾਲਾਂ ਦੀ ਜੜ੍ਹਾਂ ਨੂੰ ਪੋਸ਼ਣ ਦਿੰਦਾ ਹੈ, ਜਿਸ ਨਾਲ ਵਾਲਾਂ ਦੇ ਵਿਕਾਸ ‘ਚ ਮੱਦਦ ਮਿਲਦੀ ਹੈ ਇਸ ਲਈ ਬਹੁਤੇ ਲੋਕ ਵਾਲਾਂ ਦੀ ਲੰਬਾਈ ਵਧਾਉਣ ਲਈ ਗੰਢੇ ਦਾ ਰਸ ਲਾਉਂਦੇ ਹਨ ਗੰਢੇ ‘ਚ ਮੌਜ਼ੂਦ ਐਂਟੀ ਬੈਕਟਰੀਅਲ ਗੁਣ ਕਾਰਨ ਇਸ ਦਾ ਰਸ ਵਾਲਾਂ ‘ਚ ਲਾਉਣ ਨਾਲ ਡਿੱਗਦੇ ਵਾਲਾਂ ਨੂੰ ਰੋਕਣ, ਰੂਸੀ ਅਤੇ ਸਿਰ ਦੀ ਤਵੱਚਾ ਦੇ ਸੰਕਰਮਣ ਆਦਿ ਨੂੰ ਦੂਰ ਕਰਨ ‘ਚ ਮੱਦਦ ਮਿਲਦੀ ਹੈ ਇਹ ਘਰੇਲੂ ਉਪਾਅ ਵਾਲਾਂ ਨੂੰ ਚਮਕਦਾਰ ਅਤੇ ਮਜ਼ਬੂਤ ਬਣਾਉਣ ਲਈ ਅਨੋਖੇ ਰੂਪ ਨਾਲ ਕੰਮ ਕਰਦਾ ਹੈ।
ਗੰਢੇ ਦਾ ਰਸ-
ਗੰਢੇ ਦਾ ਰਸ ਕੱਢ ਕੇ ਇਸ ਨੂੰ ਸਿਰ ਦੀ ਤਵੱਚਾ ਭਾਵ ਖੋਪੜੀ ‘ਤੇ ਲਾ ਕੇ 25-30 ਮਿੰਟ ਲਈ ਛੱਡ ਦਿਓ ਨਾਲ ਹੀ ਆਪਣੇ ਸਿਰ ‘ਤੇ ਤੌਲੀਏ ਨੂੰ ਲਪੇਟ ਲਓ ਤਾਂਕਿ ਵਾਲਾਂ ਦੇ ਰੋਮ ਇਸ ਨੂੰ ਸੋਖ ਲੈਣ ਫਿਰ ਸੈਂਪੂ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ।
MSG Tips | ਗੰਢੇ ਨਾਲ ਸ਼ਹਿਦ
ਵਾਲਾਂ ਦੇ ਵਿਕਾਸ ਲਈ ਇਹ ਬਹੁਤ ਹੀ ਪ੍ਰਭਾਵੀ ਘਰੇਲੂ ਉਪਾਅ ਹੈ ਇਸ ਪੈਕ ਨੂੰ ਬਣਾਉਣ ਲਈ ਗੰਢੇ ਦਾ ਪੇਸਟ ਬਣਾ ਕੇ ਇਸ ‘ਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲ ਲਓ ਇਸ ਪੇਸਟ ਨੂੰ ਵਾਲਾਂ ਦੇ ਉਸ ਹਿੱਸੇ ‘ਚ ਲਾਓ ਜਿਥੇ ਵਾਲ ਘੱਟ ਹਨ।
MSG Tips | ਨਿੰਬੂ
ਨਿੰਬੂ ਦੇ ਰਸ ਦੀ ਵਰਤੋਂ ਨਾਲ ਜਿੱਥੇ ਰੂਸੀ ਤੋਂ ਨਿਜਾਤ ਮਿਲਦੀ ਹੈ, ਉੱਥੇ ਨਿੰਬੂ ਦਾ ਰਸ ਸਿਰ ਦੀ ਚਮੜੀ ਨੂੰ ਸਾਫ ਕਰਦਾ ਹੈ ਅਤੇ ਵਾਲਾਂ ਦਾ ਝੜਨਾ ਵੀ ਘੱਟ ਕਰਦਾ ਹੈ।
MSG Tips | ਦਹੀਂ-
ਝੜਦੇ ਵਾਲਾਂ ਨੂੰ ਰੋਕਣ ਲਈ ਦਹੀ ਬਹੁਤ ਕਾਰਗਰ ਘਰੇਲੂ ਨੁਸਖਾ ਹੈ ਦਹੀ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਵਾਲਾਂ ਨੂੰ ਧੋਣ ਨਾਲ ਘੱਟੋ-ਘੱਟ 30 ਮਿੰਟ ਪਹਿਲਾਂ ਵਾਲਾਂ ‘ਚ ਦਹੀ ਲਾਉਣਾ ਚਾਹੀਦਾ ਹੈ ਦਹੀ ‘ਚ ਨਿੰਬੂ ਦਾ ਰਸ ਮਿਲਾ ਕੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
MSG Tips | ਸ਼ਹਿਦ-
ਸ਼ਹਿਦ ਅਤੇ ਦਾਲਚੀਨੀ ਨੂੰ ਵਾਲਾਂ ‘ਚ ਲਾਉਣ ਨਾਲ ਵਾਲਾਂ ਦਾ ਡਿੱਗਣਾ ਬੰਦ ਹੋ ਜਾਂਦਾ ਹੈ ਦਾਲਚੀਨੀ ਵੀ ਵਾਲਾਂ ਦੀ ਸਮੱਸਿਆ ਨੂੰ ਦੂਰ ਕਰਨ ਦਾ ਕਾਰਗਰ ਉਪਾਅ ਹੈ ਦਾਲਚੀਨੀ ਅਤੇ ਸ਼ਹਿਦ ਨੂੰ ਮਿਲਾ ਕੇ ਵਾਲਾਂ ‘ਚ ਲਾਓ।
MSG Tips | ਪਿਆਜ਼ ਅਤੇ ਨਾਰੀਅਲ ਦਾ ਤੇਲ-
ਨਾਰੀਅਲ ਦੇ ਤੇਲ ਅਤੇ ਗੰਢੇ ਦੇ ਰਸ ਦੇ ਮਿਸ਼ਰਣ ਨੂੰ ਵਾਲਾਂ ‘ਚ ਲਾਇਆ ਜਾਵੇ ਤਾਂ ਇਹ ਵਾਲਾਂ ਦੇ ਵਿਕਾਸ ਨੂੰ ਵਧਾਉਂਦਾ ਹੈ ਅਤੇ ਪੋਸ਼ਣ ਦਿੰਦਾ ਹੈ ਗੰਢੇ ਦਾ ਰਸ ਤੇਲ ਨਾਲ ਮਿਲਾ ਕੇ ਲਾਓ ਫਿਰ ਇੱਕ ਤੌਲੀਆ ਲਪੇਟੋ ਅਤੇ ਭਾਫ ਲਓ ਇਹ ਉਪਾਅ ਸਕਲਪ ਨਾਲ ਮ੍ਰਿਤ ਤਵੱਚਾ ਕੋਸ਼ਿਕਾਵਾਂ ਨੂੰ ਹਟਾਉਂਦਾ ਹੈ, ਜਿਸ ਨਾਲ ਵਾਲਾਂ ਦੀ ਗ੍ਰੋਥ ਵਧ ਜਾਂਦੀ ਹੈ।
ਐੱਮਐੱਸਜੀ ਟਿਪਸ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.