ਟੀਐਸਪੀਐਲ ਨੇ ਵਿਦਿਆਰਥੀਆਂ ਲਈ ਕੈਰੀਅਰ ਕੌਂਸਲਿੰਗ ਸੈਸ਼ਨ ਕਰਵਾਇਆ

TSPL students

ਟੀਐਸਪੀਐਲ ਨੇ ਵਿਦਿਆਰਥੀਆਂ ਲਈ ਕੈਰੀਅਰ ਕੌਂਸਲਿੰਗ ਸੈਸ਼ਨ ਕਰਵਾਇਆ

ਮਾਨਸਾ। ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਅਤੇ ਇਸ ਦੀ ਵਪਾਰਕ ਭਾਈਵਾਲ ਕੰਪਨੀ, ਸਟੈਗ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ ਮਾਨਸਾ ਦੇ ਵਿਦਿਆਰਥੀਆਂ ਲਈ ਕੈਰੀਅਰ ਕੌਂਸਲਿੰਗ ਸੈਸ਼ਨ ਕਰਵਾਇਆ। ਵਰਚੂਅਲ ਤੌਰ ‘ਤੇ ਕਰਵਾਏ ਇਸ ਪ੍ਰੋਗਰਾਮ ‘ਚ ਕਰੀਬ ਪੰਜ ਦਰਜਨ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਟਾਫ ਨੇ ਆਪਣੇ ਤਜ਼ਰਬੇ ‘ਤੇ ਵਿਚਾਰ ਸਾਂਝੇ ਕੀਤੇ।

TSPL students

ਇਸ ਮੌਕੇ ਵਿਆਿਰਥੀਆਂ ਨੂੰ ਭਵਿੱਖ ‘ਚ ਆਪਣੀ ਰਾਹ ਚੁਨਣ ਲਈ ਜਾਣਕਾਰੀ ਮੁਹੱਈਆ ਕਰਵਾਈ ਗਈ ,ਜਿਸ ‘ਚ  ਇੰਜੀਨੀਅਰਿੰਗ, ਕਾਨੂੰਨ, ਸਿਨੇਮਾਟੋਗ੍ਰਾਫੀ, ਖੇਡਾਂ, ਸੰਗੀਤ, ਅਧਿਆਪਨ, ਜਨ ਸੰਚਾਰ ਅਤੇ ਪੱਤਰਕਾਰੀ ਸ਼ਾਮਲ ਹਨ। ਵਿਦਿਆਰਥੀਆਂ ਨੂੰ ਢੁੱਕਵੇਂ ਕਾਲਜ ਦੀ ਚੋਣ, ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਅਤੇ ਸਰਕਾਰੀ ਨੌਕਰੀਆਂ ‘ਚ ਆਪਣੀ ਪਸੰਦ ਦੇ ਮਾਮਲੇ ‘ਚ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਅਤੇ ਸਖਤ ਮਿਹਨਤ ਦੇ ਸਹਾਰੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਗਿਆ। ਟੀਐਸਪੀਐਲ ਦੇ ਸੀਈਓ ਵਿਕਾਸ ਸ਼ਰਮਾ ਨੇ ਸੈਸ਼ਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿਦਿਆਰਥੀਆਂ ਲਈ ਗਿਆਨ ਭਰਪੂਰ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਟੀਐਸਪੀਐਲ ਆਪਣੇ ਭਾਈਚਾਰੇ ਅਤੇ ਇਲਾਕਾ ਵਾਸੀਆਂ ਦੀ ਤਰੱਕੀ ਲਈ ਵਚਨਬੱਧ ਹੈ। ਉਹਨਾਂ ਵਿਦਿਆਰਥੀਆਂ ਅਤੇ ਟੀਐਸਪੀਐਲ ਸਟਾਫ ਵਿਚਕਾਰ ਬਣੇ ਸਦਭਾਵਨਾ ਦੇ ਮਹੌਲ ਪ੍ਰਤੀ ਖੁਸ਼ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਕੰਪਨੀ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਲਈ ਕੰਮ ਕਰਨਾ ਜਾਰੀ ਰੱਖੇਗੀ। ਸਰਕਾਰੀ ਸਕੂਲ ਚਹਿਲਵਾਲੀ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਨੇ ਟੀਐਸਪੀਐਲ ਤੇ ਸਟੈਗ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਬਿਹਤਰੀ ਲਈ ਕਰਵਾਇਆ ਪ੍ਰੋਗਰਾਮ ਬਹੁਤ ਹੀ ਲਾਹੇਵੰਦ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀ  ਪੜ੍ਹਾਈ ਪੂਰੀ ਹੋਣ ਤੋਂ ਬਾਅਦ, ਆਪਣੇ ਲਈ ਢੁੱਕਵਾਂ ਕੈਰੀਅਰ ਚੁਣ ਸਕਣਗੇ।  ਪੂਜਾ ਰਾਣੀ ਨੇ ਵਰਚੁਅਲ ਸੈਸ਼ਨ ਨੂੰ ਵਿਦਿਆਰਥੀਆਂ  ਲਈ ਸੈਸ਼ਨ ਵੱਡਮੁੱਲੀ ਜਾਣਕਾਰੀ ਵਾਲਾ ਦੱਸਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.