ਕੋਈ ਡਰ ਨਹੀਂ
ਜਿਵੇਂ ਕਿ ਰੀਤ ਹੈ, ਹਰੇਕ ਵਿਅਕਤੀ ਦੀ ਮੌਤ ‘ਤੇ ਲੋਕ ਉਸ ਨੂੰ ਸ਼ਰਧਾਂਜਲੀ ਦਿੰਦੇ ਹਨ ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਅਜਿਹੇ ਮੌਕੇ ‘ਤੇ ਕੁਝ ਨਾ ਕੁਝ ਜ਼ਰੂਰ ਆਖੇ ਇੱਥੋਂ ਤੱਕ ਕਿ ਮ੍ਰਿਤਕ ਵੱਲੋਂ ਸਤਾਇਆ ਗਿਆ ਵਿਅਕਤੀ ਵੀ ਉਸ ਨੂੰ ਚੰਗਾ, ਭਲਾ, ਦਇਆਵਾਨ ਆਦਿ ਆਖੇ ਬਿਨਾਂ ਨਹੀਂ ਰਹਿ ਸਕਦਾ ਮ੍ਰਿਤਕ ਤਾਂ ਮਰਿਆ ਹੀ ਹੈ, ਉਹ ਕੁਝ ਨਹੀਂ ਸੁਣਦਾ, ਫਿਰ ਵੀ ਉਸ ਦੀ ਸ਼ਾਨ ‘ਚ ਕਹਿਣਾ ਇੱਕ ਲੋੜ ਹੁੰਦੀ ਹੈ ਜਦੋਂ ਯੂਨਾਨ ਦਾ ਬਾਦਸ਼ਾਹ ਸਿਕੰਦਰ ਮਰ ਗਿਆ ਤਾਂ ਇੱਕ ਵਿਅਕਤੀ ਅੱਗੇ ਆਇਆ ਅਤੇ ਬੋਲਿਆ, ‘ਹੇ ਰਾਜਨ, ਉਹ ਵੀ ਸਮਾਂ ਸੀ, ਜਦੋਂ ਤੂੰ ਬੋਲਦਾ ਸੀ, ਦੁਨੀਆਂ ਸੁਣਦੀ ਸੀ ਅੱਜ ਦੁਨੀਆਂ ਬੋਲ ਰਹੀ ਹੈ, ਤੂੰ ਚੁੱਪ ਹੈਂ…’
ਦੂਜਾ ਵਿਅਕਤੀ ਉੱਠਿਆ ਅਤੇ ਬੋਲਿਆ, ‘ਸਿਕੰਦਰ ਮਹਾਨ, ਤੂੰ ਸੱਚਮੁਚ ਮਹਾਨ ਸੀ ਤੂੰ ਦੁਨੀਆਂ ਭਰ ਦੀ ਦੌਲਤ ਨੂੰ ਆਪਣੇ ਖਜ਼ਾਨੇ ‘ਚ ਇਕੱਠਾ ਕਰਕੇ, ਸਭ ਤੋਂ ਧਨਾਢ ਬਾਦਸ਼ਾਹ ਹੋਣ ਦਾ ਰਿਕਾਰਡ ਬਣਾ ਦਿੱਤਾ ਸੀ ਪਰ ਅੱਜ… ਜਦੋਂ ਤੇਰੀ ਅੰਤਮ ਯਾਤਰਾ ਨਿੱਕਲੇਗੀ, ਤੇਰੇ ਦੋਵੇਂ ਹੱਥ ਖਾਲੀ ਹੋਣਗੇ ਕਾਸ਼! ਸਾਰਾ ਖਜ਼ਾਨਾ ਤੂੰ ਆਪਣੇ ਨਾਲ ਲਿਜਾ ਸਕਦਾ’ ਤੀਜਾ ਵਿਅਕਤੀ ਵੀ ਸ਼ਰਧਾਂਜਲੀ ਦੇਣ ਲਈ ਉੱਠਿਆ, ‘ਚੱਕਰਵਰਤੀ ਨਾ ਸਹੀ, ਫਿਰ ਵੀ ਵਿਸ਼ਵ ਦਾ ਇੱਕ ਵੱਡਾ ਹਿੱਸਾ ਤੂੰ ਜਿੱਤਿਆ ਜੇਕਰ ਹੋਰ ਕੁਝ ਸਮਾਂ ਰਹਿੰਦਾ ਤਾਂ ਚੱਕਰਵਰਤੀ ਵੀ ਬਣ ਜਾਂਦਾ, ਪਰ ਅੱਜ ਤੈਨੂੰ ਸਿਰਫ਼ ਦੋ ਗਜ਼ ਜ਼ਮੀਨ ਨਾਲ ਹੀ ਸਬਰ ਕਰਨਾ ਪਵੇਗਾ’ ਲੋਕ ਉੱਠਦੇ ਰਹੇ, ਘੰਟਿਆਂ ਬੱਧੀ ਬੋਲਦੇ ਰਹੇ ਸਿਕੰਦਰ ਦੀ ਲਾਸ਼ ਸ਼ਾਂਤ ਪਈ ਸੀ ਇੱਕ ਵਾਰ ਵੀ ਤਲਵਾਰ ਨਹੀਂ ਲਹਿਰਾਈ, ਕਹਿਣ ਵਾਲੇ ਬੇਖੌਫ਼ ਹੋ ਕੇ ਮਨ ਦੀ ਗੱਲ ਕਹਿੰਦੇ ਰਹੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.