ਦੇਸ਼ ‘ਚ ਹੁਣ ਤੱਕ 10 ਕਰੋੜ ਤੋਂ ਵਧ ਨਮੂਨਿਆਂ ਦੀ ਕੋਰੋਨਾ ਜਾਂਚ

Corona India

ਕੁੱਲ ਜਾਂਚ ਦਾ ਅੰਕੜਾ 10 ਕਰੋੜ ਇੱਕ ਲੱਖ 13 ਹਜ਼ਾਰ 85 ‘ਤੇ ਪੁੱਜਾ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ ਦੀ ਰੋਕ ਲਈ ਵੱਧ ਤੋਂ ਵੱਧ ਜਾਂਚ ਕਰਕੇ ਕੋਰੋਨਾ ਦਾ ਪਤਾ ਲਾਉਣ ਦੀ ਮੁਹਿੰਮ ‘ਚ 22 ਅਕਤੂਬਰ ਨੂੰ ਲਗਾਤਾਰ ਦੂਜੇ ਦਿਨ 14 ਲੱਖ ਤੋਂ ਵੱਧ ਜਾਂਚ ਕੀਤੀ ਗਈ ਤੇ ਕੁੱਲ ਜਾਂਚ ਦਾ ਅੰਕੜਾ ਦਸ ਕਰੋੜ ਤੋਂ ਪਾਰ ਹੋ ਗਿਆ।

ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ 23 ਅਕਤੂਬਰ ਨੂੰ ਜਾਰੀ ਅੰਕੜਿਆਂ ‘ਚ ਦੱਸਿਆ ਗਿਆ ਕਿ ਦੇਸ਼ ‘ਚ 22 ਅਕਤੂਬਰ ਤੱਕ ਕੋਰੋਨਾ ਵਾਇਰਸ ਨਮੂਨਿਆਂ ਦੀ ਕੁੱਲ ਜਾਂਚ ਦਾ ਅੰਕੜਾ 10 ਕਰੋੜ ਇੱਕ ਲੱਖ 13 ਹਜ਼ਾਰ 85 ‘ਤੇ ਪਹੁੰਚ ਗਿਆ।  ਇਸ ‘ਚੋਂ 14 ਲੱਖ 42 ਹਜ਼ਾਰ 722 ਜਾਂਚ 22 ਅਕਤੂਬਰ ਨੂੰ ਕੀਤੀ ਗਈ। ਦੇਸ਼ ‘ਚ ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਕੋਰੋਨਾ ਜਾਂਚ ਦੀ ਔਸਤ 72 ਹਜ਼ਾਰ 441 ‘ਤੇ ਪਹੁੰਚ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.