ਦਿੱਲੀ ‘ਚ ਅੱਜ ਸਵੇਰੇ ਸੱਤ ਵਜੇ ਪ੍ਰਦੂਸ਼ਣ ਦਾ ਪੱਧਰ 360 ਰਿਹਾ
ਨਵੀਂ ਦਿੱਲੀ। ਰਾਜਧਾਨੀ ਦੇ ਮੌਸਮ ‘ਚ ਸਰਦੀ ਦਾ ਅਸਰ ਵਧਣ ਨਾਲ ਹੀ ਲੋਕਾਂ ‘ਤੇ ਦੂਹਰੀ ਮਾਰ ਪੈ ਰਹੀ ਹੈ। ਇੱਕ ਪਾਸੇ ਪ੍ਰਦੂਸ਼ਣ ਵਧਣ ਨਾਲ ਆਬੋ ਹਵਾ ਰੋਜ਼ਾਨਾ ਖਰਾਬ ਹੋ ਰਹੀ ਹੈ ਤੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ (ਕੋਵਿਡ-19) ਕੋਰੋਨਾ ਦਾ ਕਹਿਰ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਨੇ ਸ਼ੁੱਕਰਵਾਰ ਨੂੰ ਰਾਜਧਾਨੀ ਦੀ ਆਬੋ ਹਵਾ ਦਾ ਜੋ ਸੂਚਕਾਂਕ ਜਾਰੀ ਕੀਤਾ ਹੈ ਉਹ ਬਹੁਤ ਹੀ ਚਿੰਤਾਜਨਕ ਹੈ। ਦਿੱਲੀ ‘ਚ ਅੱਜ ਸਵੇਰੇ ਸੱਤ ਵਜੇ ਪ੍ਰਦੂਸ਼ਣ ਦਾ ਪੱਧਰ 360 ਹੈ। ਆਸਮਾਨ ‘ਚ ਧੂੰਆਂ ਛਾਇਆ ਹੋਇਆ ਹੈ। ਇਹ ਮੌਸਮ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਠੀਕ ਨਹੀਂ ਹੈ। ਡੀਪੀਸੀਸੀ ਦੇ ਅਨੁਸਾਰ ਦਿੱਲੀ ਦੀ ਹਵਾ ਅੱਜ ਵੀ ‘ਬੇਹੱਦ ਖਰਾਬ’ ਦੀ ਸ਼੍ਰੇਣੀ ‘ਚ ਹੈ। ਰਾਜਧਾਨੀ ਦਾ ਅਲੀਪੁਰ ਇਲਾਕਾ 442 ਹਵਾ ਗੁਣਵੱਤਾ ਸੂਚਕਾਂਕ (ਐਕਿਊਆਈ) ਦੇ ਨਾਲ ਸਭ ਤੋਂ ਪ੍ਰਦੂਸ਼ਿਤ ਖੇਤਰ ਹੈ। ਰੋਹਿਣੀ ‘ਚ 391 ਤੇ ਦੁਆਰਕਾ ‘ਚ 390, ਆਨੰਦ ਵਿਹਾਰ ‘ਚ 387 ਜਦੋਂਕਿ ਆਰ ਕੇ ਪੁਰਮ ‘ਚ ਐਕਿਊਆਈ 333 ਦਰਜ ਕੀਤੀ ਗਈ। ਰਾਜਧਾਨੀ ਦੇ ਆਲੇ-ਦੁਆਲੇ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਗਾਜ਼ਿਆਬਾਦ ‘ਚ ਇਹ 380, ਗ੍ਰੇਟਰ ਨੋਇਡਾ ‘ਚ 377 ਤੇ ਨੋਇਡਾ ‘ਚ 380 ਰਿਕਾਰਡ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.