ਪਤੀ ਨੇ ਦੋ ਬੱਚਿਆਂ ਸਮੇਤ ਪਤਨੀ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਪਤੀ ਨੇ ਦੋ ਬੱਚਿਆਂ ਸਮੇਤ ਪਤਨੀ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਬਠਿੰਡਾ। ਬਠਿੰਡਾ ‘ਚ ਗ੍ਰਰੀਨ ਸਿਟੀ ‘ਚ ਇਕ ਪਰਿਵਾਰ ਦੇ ਚਾਰ ਲੋਕਾਂ ਵਲੋਂ ਪਿਸਤੌਲ ਨਾਲ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਘਰ ਦੇ ਮਾਲਕ ਦਵਿੰਦਰ ਨੇ ਪਹਿਲਾਂ ਆਪਣੇ 2 ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰੀ ਅਤੇ ਫ਼ਿਰ ਖ਼ੁਦ ਸੁਸਾਇਡ ਕਰ ਲਇਆ। ਜਾਣਕਾਰੀ ਮੁਤਾਬਕ ਦਵਿੰਦਰ ਗਰਗ ਕਿਸੇ ਸਮੇਂ ਸ਼ਹਿਰ ਦੇ ਕੁਝ ਅਮੀਰਾਂ ‘ਚ ਆਉਂਦਾ ਸੀ, ਜਿਸਦਾ ਕਾਫ਼ੀ ਪੈਸਾ ਚਿਟਫੰਡ ਕੰਪਨੀ ‘ਚ ਡੁੱਬ ਗਿਆ ਸੀ।

ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ।ਇਸ ਦੇ ਚੱਲਦਿਆਂ ਦਵਿੰਦਰ ਗਰਗ ਨੇ ਪਹਿਲਾਂ ਆਪਣੇ ਬੱਚਿਆਂ 14 ਸਾਲਾ ਕੁੜੀ, 10 ਸਾਲਾ ਮੁੰਡੇ ਅਤੇ ਪਤਨੀ ਨੂੰ ਆਪਣੇ ਲਾਇਸੈਂਸ ਰਿਵਾਲਵਰ ਨਾਲ ਗੋਲੀ ਮਾਰੀ ਅਤੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਮੌਕੇ ‘ਤੇ ਐੱਸ.ਐੱਸ.ਪੀ. ਬਠਿੰਡਾ ਤੇ ਹੋਰ ਪੁਲਿਸ ਪਾਰਟੀ ਪਹੁੰਚੀ। ਸੰਭਾਵਨਾ ਹੈ ਕਿ ਘਟਨਾ ‘ਚ ਕਿਸੇ ਹੋਰ ਦਾ ਨਾਮ ਵੀ, ਕਿਓਂਕਿ ਉਕਤ ਨੇ 3 ਪੇਜ਼ ਦਾ ਇਕ ਸੁਸਾਇਡ ਨੋਟ ਵੀ ਛੱਡਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.