ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home ਵਿਚਾਰ ਲੇਖ ‘ਮੇਕ ਅਮ...

    ‘ਮੇਕ ਅਮਰੀਕਾ ਗਰੇਟ ਅਗੇਨ’ ਨਾਅਰੇ ‘ਤੇ ਸਵਾਰ ਟਰੰਪ

    ‘ਮੇਕ ਅਮਰੀਕਾ ਗਰੇਟ ਅਗੇਨ’ ਨਾਅਰੇ ‘ਤੇ ਸਵਾਰ ਟਰੰਪ

    ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦਾ ਸੰਖਨਾਦ ਹੋ ਗਿਆ ਹੈ ਚੋਣਾਂ ਤਿੰਨ ਨਵੰਬਰ ਨੂੰ ਹੋਣਗੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਗੜ੍ਹ ਮੰਨੇ ਜਾਣ ਵਾਲੇ ਟੇਕਸਾਸ, ਜਾਰਜੀਆ ਅਤੇ ੂਮੁਕਾਬਲੇਬਾਜ਼ ਅਤੇ ਡੈਮੋਕ੍ਰੇਟ ਉਮੀਦਵਾਰ ਜੋਸ਼ਫ ਬਿਡੇਨ ਤੋਂ ਪੱਛੜ ਰਹੇ ਹਨ ਟੇਕਸਾਸ ਰਿਪਬਲਿੰਕਨ ਪਾਰਟੀ ਦਾ ਹਮੇਸ਼ਾ ਤੋਂ ਮਜ਼ਬੂਤ ਗੜ ਰਿਹਾ ਹੈ 1976 ਤੋਂ ਹੁਣ ਤੱਕ ਉਸ ਨੂੰ ਕਿਸੇ ਵੀ ਚੋਣ ‘ਚ ਹਾਰ ਨਹੀਂ ਮਿਲੀ ਇਸ ਤਰ੍ਹਾਂ ਜਾਰਜੀਆ ‘ਚ ਵੀ 1992 ਤੋਂ ਬਾਅਦ ਰਿਪਬਲਿੰਕਨ ਪਾਰਟੀ ਨੂੰ ਕਦੇ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਹੁਣ ਟਰੰਪ ਦਾ ਪੱਛੜਣਾ ਦਰਸਾਉਂਦਾ ਹੈ ਕਿ ਉਨ੍ਹਾਂ ਪ੍ਰਤੀ ਲੋਕਾਂ ਦੀ ਨਰਾਜ਼ਗੀ ਵਧੀ ਹੈ ਡੈਮੋਕ੍ਰੇਟ ਇਸ  ਨੂੰ ਮੁੱਦਾ ਬਣਾ ਕੇ ਆਪਣੀ ਜਿੱਤ ਦਾ ਐਲਾਨ ਕਰ ਰਿਹਾ ਹੈ

    ਫ਼ਿਲਹਾਲ ਟਰੰਪ ਦੀ  ਟੀਮ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਪਰਵਾਨ ਚੜਾਉਣ ਲਈ ਆਪ੍ਰੇਸ਼ਨ ਮਾਗਾ ਭਾਵ ਮੇਕ ਅਮਰੀਕਾ ਗ੍ਰੇਟ ਅਗੇਨ (ਅਮਰੀਕਾ ਨੂੰ ਫ਼ਿਰ ਤੋਂ ਮਹਾਨ ਬਣਾਉਣ) ਦਾ ਦਾਂਅ ਚੱਲ ਦਿੱਤਾ ਹੈ ਇਹ ਦਾਂਅ ਟਰੰਪ ਲਈ ਕਿੰਨਾ ਫਾਇਦੇਫੰਦ ਹੋਵੇਗਾ ਇਹ ਤਾਂ ਵਕਤ ਦੱਸੇਗਾ ਪਰ ਚੋਣ ਤੋਂ ਠੀਕ ਪਹਿਲਾਂ ਟਰੰਪ ਦਾ ਰਾਸ਼ਟਰਵਾਦੀ ਰੁੱਖ ਅਖ਼ਤਿਆਰ ਕਰਨਾ ਰੇਖਾਂਕਿਤ ਕਰਨਾ ਹੈ ਕਿ ਉਹ ਰਾਸ਼ਟਰਵਾਦ ਦੀ ਭਾਵਨਾ ਦਾ ਉਬਾਲ ਪੈਦਾ ਕਰਕੇ ਚੋਣਾਂ ਜਿੱਤਣਾ ਚਾਹੁੰਦੇ ਹਨ ਇਹੀ ਨਹੀਂ ਉਨ੍ਹਾਂ ਦੀ ਮਨਸਾ ਇਸ ਮਸਲੇ ‘ਤੇ ਆਪਣੇ ਮੁਕਾਬਲੇਬਾਜ਼ ਜੋਸਫ਼ ਬਿਡੇਨ ਨੂੰ ਆਪਣੇ ਹੀ ਅਖਾੜੇ ‘ਚ ਖਿੱਚਣ ਦੀ ਵੀ ਹੈ ਪਰੰਤੂ ਅਜਿਹਾ ਹੋ ਸਕੇਗਾ  ਇਸ ‘ਚ ਸ਼ੱਕ ਹੈ

    ਪਹਿਲੀ ਪ੍ਰੇਸਿਡੇਂਸਿਲ ਬਹਿਸ ‘ਚ ਜਿਸ ਤਰ੍ਹਾਂ ਟਰੰਪ ਅਤੇ ਡ੍ਰੈਮੋਕ੍ਰੇਟ ਉਮੀਦਵਾਰ ਜੋਸੇਫ਼ ਬਿਡੇਲ ਵਿਚਕਾਰ ਤਲਖ਼ ਅੰਦਾਜ ‘ਚ ਇੱਕ ਦੂਜੇ ‘ਤੇ ਜੁਬਾਨੀ ਦੋਸ਼ ਲਾਏ ਹਨ ਅਤੇ ਕੋਰੋਨਾ, ਸੁਪਰੀਮ ਕੋਰਟ ‘ਚ ਜੱਜਾਂ ਦੀ ਨਿਯੁਕਤੀ, ਅਰਥਵਿਵਸਥਾ, (ਕਾਲਿਆਂ), ਨਾਲ  ਭੇਦਭਾਵ, ਅਤੇ ਜਲਵਾਯੂ ਪਰਿਵਰਤਨ ਵਰਗੇ ਮਸਲੇ ‘ਤੇ ‘ਸ਼ੱਟਅੱਪ’ ‘ਤੂੰ ਬੇਵਕੂਫ਼’ ‘ ਤੂੰ ਜੋਕਰ’ ਵਰਗੇ ਸ਼ਬਦਾਂ ਦਾ ਇਸਤੇਮਾਲ ਹੋਇਆ ਹੈ, ਉਸ ਤੋਂ ਸਾਫ਼ ਹੈ ਕਿ ਇਸ ਚੋਣ ‘ਚ ਵਿਅਕਤੀਗਤ ਹਮਲੇ ਤੇਜ਼ ਹੋਣਗੇ ਮੌਜੂਦਾ ਹਾਲਾਤਾਂ ‘ਤੇ ਗੌਰ ਕਰੀਏ ਤਾਂ ਰਾਸ਼ਟਰਪਤੀ ਟਰੰਪ ਕਈ ਮੁੱਦਿਆਂ ‘ਤੇ ਘਿਰੇ ਹੋਏ ਹਨ

    Make America Great Again | ਉਨ੍ਹਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਵਿਕਸਿਤ ਦੇਸ਼ ਹੋਣ ਦੇ ਬਾਵਜੂਦ ਵੀ ਅਮਰੀਕਾ ‘ਚ ਕੋਰੋਨਾ ਨਾਲ ਦੋ ਲੱਖ ਤੋਂ ਜਿਆਦਾ ਲੋਕਾਂ ਦੀ ਮੌਤ ਕਿਉਂ ਅਤੇ ਕਿਵੇਂ ਹੋਈ ਜਿਕਰਯੋਗ ਹੈ ਕਿ ਅਮਰੀਕਾ ‘ਚ ਕਨਾਡਾ ਤੋਂ ਦੁਗਣੇ ਅਤੇ ਜਰਮਨੀ ਤੋਂ ਪੰਜ ਗੁਣਾ ਜਿਆਦਾ ਲੋਕਾਂ ਦੀ ਮੌਤ ਹੋਈ ਹੈ ਹਾਲਾਂਕਿ ਟਰੰਪ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਜਗ੍ਹਾ ਜੋਸਫ਼ ਬਿਡੇਨ ਰਾਸ਼ਟਰਪਤੀ ਹੁੰਦੇ ਤਾਂ ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਲੋਕਾਂ ਦੀ ਤਦਾਦ ਦੋ ਕਰੋੜ ਤੋਂ ਜਿਆਦਾ ਹੁੰਦੀ ਟਰੰਪ ਵੱਲੋਂ ਸੁਪਰੀਮ ਕੋਰਟ ‘ਚ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਵੀ ਜੋਸਫ਼ ਬਿਡੇਨ ਉਨ੍ਹਾਂ ‘ਤੇ ਹਮਲਾਵਰ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਦੋ ਕਰੋੜ ਲੋਕਾਂ ਦੀ ਸਿਹਤ ਸੇਵਾ ਬੀਮਾ ਦਾ ਮਾਮਲਾ ਅਦਾਲਤ ‘ਚ ਹੈ ਕੀ ਹੋਵੇਗਾ ਜੇਕਰ ਟਰੰਪ ਵੱਲੋਂ ਨਾਮਿਤ ਜੱਜ ਇਸ ਬੀਮੇ ਨੂੰ ਖ਼ਤਮ ਕਰਨ ਦਾ ਫੈਸਲਾ ਸੁਣਾ ਦਿੰਦੇ ਹਨ ਅਵਸ਼ੇਤ (ਕਾਲੇ) ਫਲਾਇੰਡ ਦੀ ਹੱਤਿਆ ਨੂੰ ਵੀ ਮੁੱਦਾ ਬਣਾ ਕੇ ਟਰੰਪ ਨੂੰ ਘੇਰਨ ਦੀ ਕੋਸ਼ਿਸ ਹੋ ਰਹੀ ਹੈ

    ਬਿਡੇਨ ਦਾ ਦੋਸ਼ ਹੈ ਕਿ ਟਰੰਪ ਸਰਕਾਰ ਸਿੱਖਿਆ, ਸੁਰੱਖਿਆ, ਸਿਹਤ, ਅਤੇ ਨੌਕਰੀ ‘ਚ ਅਸ਼ਵੇਤਾਂ (ਕਾਲਿਆਂ) ਨਾਲ ਭੇਦਭਾਵ ਕਰ ਰਹੀ ਹੈ ਹਲਾਂਕਿ ਜੋਸਫ਼ ਬਿਡੇਨ ‘ਤੇ ਵੀ ਦੋਸ਼ ਹਨ ਕਿ ਉਨ੍ਹਾਂ ਨੇ 1994 ‘ਚ ਅਸ਼ਵੇਤ ਅਮਰੀਕੀਆਂ ਲਈ ਅਪਸ਼ਬਦ ਕਹੇ ਸਨ ਟਰੰਪ ‘ਤੇ ਟੈਕਸ ਚੋਰੀ ਦਾ ਦੋਸ਼ ਹੈ 2016 ਦੀਆਂ ਚੋਣਾਂ ‘ਚ ਵੀ ਟੈਕਸ ਰਿਟਰਨ ਦਾ ਇਹ ਮੁੱਦਾ ਖੂਬ ਉਛਲਿਆ ਸੀ ਇਸ ਮੁੱਦੇ ਨੂੰ ਫ਼ਿਰ ਫਾਇਦਾ ਚੁੱਕਣ ਦੀ ਕੋਸ਼ਿਸ਼ ਹੋ ਰਹੀ ਹੈ ਨਿਊਯਾਰਕ ਟਾਇਮਸ ਦੀ ਖ਼ਬਰ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਨੇ ਪਿਛਲੇ 15 ਸਾਲਾਂ ‘ਚੋਂ 10 ਸਾਲ ਕੋਈ ਸੰਘੀ ਟੈਕਸ ਜਮ੍ਹਾਂ ਨਹੀਂ ਕੀਤਾ ਹਾਲਾਂਕਿ ਟਰੰਪ ਨੇ ਇਸ ਨੂੰ ਖਾਰਿਜ਼ ਕਰ ਦਿੱਤਾ ਹੈ

    ਜੋਸਫ਼ ਬਿਡੇਨ ਨੇ ਟਰੰਪ ਤੋਂ ਸਵਾਲ ਕੀਤਾ ਹੈ ਕਿ ਦੱਖਣੀ ਸੀਮਾ ‘ਤੇ ਮਹਾਨ ਦੀਵਾਰ ਬਣਾਉਣ ਅਤੇ ਉਸ ਦੀ ਲਾਗਤ ਦੀ ਕੀਮਤ ਮੈਕਸਿਕੋ ਤੋਂ ਵਸੂਲਣ ਦੇ ਵਾਅਦੇ ਕਿਉਂ ਨਹੀਂ ਪੂਰੇ ਹੋਏ ਜਿਕਰਯੋਗ ਹੈ ਕਿ ਟਰੰਪ ਸਰਕਾਰ ਨੇ ਮੈਕਸੀਕੋ ਨਾਲ ਲੱਗੀ 1984 ਮੀਲ ਦੀ ਸੀਮਾ ‘ਤੇ ਸਿਰਫ਼ 308 ਮੀਲ ਦੀ ਦੀਵਾਰ ਬਣਾਈ ਹੈ

    ਇਨ੍ਹਾਂ ‘ਚੋਂ ਵੀ ਜਿਆਦਾਤਰ ਨਿਰਮਾਣ ਮੈਕਸੀਕੋ-ਅਮਰੀਕਾ ਵਿਚਕਾਰ ਬਣੇ ਬੈਰੀਅਰ ਪ੍ਰਬੰਧ ਕਰਨ ਲਈ ਕੀਤੇ ਗਏ ਹਨ ਟਰੰਪ ਨੇ ਆਪਣੇ ਐਲਾਨਪੱਤਰ ‘ਚ ਐਲਾਨ ਕੀਤਾ ਸੀ ਕਿ ਉਹ ਅਮਰੀਕਾ ‘ਚੋਂ ਨਜਾਇਜ਼ ਪ੍ਰਵਾਸੀਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਣਗੇ ਪਰ ਸੱਚਾਈ ਇਹ ਹੈ ਕਿ ਟਰੰਪ ਸਰਕਾਰ ਹਾਲੇ ਤੱਕ ਸਿਰਫ਼ 8 ਲੱਖ ਪ੍ਰਵਾਸੀਆਂ ਨੂੰ ਹੀ ਦੇਸ਼ ਨਿਕਾਲਾ ਦਿੱਤਾ ਹੈ ਜਦੋਂ ਕਿ ਇਹ ਗਿਣਤੀ ਇਸ ਤੋਂ ਕਈ ਗੁਣਾ ਜਿਆਦਾ ਹੈ ਜੁਲਾਈ, 2016 ‘ਚ ਟਰੰਪ ਨੇ ਇੱਕ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਜਦੋਂ ਉਹ ਸੱਤਾ ‘ਚ ਆਉਣਗੇ ਉਦੋਂ ਅਮਰੀਕਾ ਦੀ ਕਾਨੂੰਨ ਵਿਵਸਥਾ ਦੁਨੀਆ ਭਰ ਲਈ ਨਜ਼ੀਰ ਹੋਵੇਗੀ

    ਪਰ ਚਾਰ ਸਾਲ ਬਾਅਦ ਅਗਸਤ, 2020 ‘ਚ ਉਹ ਖੁਦ ਕਹਿੰਦੇ ਸੁਣੇ ਗਏ ਕਿ ‘ ਸੜਕਾਂ ‘ਤੇ ਹਿੰਸਾ ਅਤੇ ਖ਼ਤਰਾ ਹੈ ‘ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਫ਼ਰਜ ਹੈ ਕਿ  ਆਪਣੇ ਨਾਗਰਿਕਾਂ ਦੀ ਰੱਖਿਆ ਕਰੇ ਜੋ ਸਰਕਾਰਾਂ ਅਜਿਹਾ ਨਹੀਂ ਕਰਦੀਆਂ ਉਹ ਅਗਵਾਈ ਕਰਨ ਦੇ ਅਯੋਗਿਆ ਹਨ ਹੁਣ ਜੋਸਫ਼ ਬਿਡੇਨ ਉਨ੍ਹਾਂ ਦੇ ਇਸ ਕਥਨ ਨੂੰ ਹਥਿਆਰ ਬਣਾ ਕੇ ਉਨ੍ਹਾਂ ਨੂੰ ਲਹੂਲੁਹਾਨ ਕਰ ਰਹੇ ਹਨ

    ਟਰੰਪ ‘ਤੇ ਕਰਜ ‘ਚ ਡੁੱਬੇ ਵਿਦਿਆਰਥੀ ਨੂੰ ਬਚਾਉਣ, ਕਰਜ਼ ਅਦਾਇਗੀ ਦੀਆਂ ਸ਼ਰਤਾਂ ਨੂੰ ਬਦਲਣ ਅਤੇ ਲੋਕ ਸੇਵਾ ਕਰਜ਼ ਮਾਫ਼ੀ ਪ੍ਰੋਗਰਾਮ ਨੂੰ ਰੱਦ ਕਰਨ ਦਾ ਵੀ ਦਬਾਅ ਹੈ ਵਿਰੋਧੀ ਧਿਰ ਇਸ ਨੂੰ ਮੁੱਦਾ ਬਣਾ ਰਿਹਾ ਹੈ ਟਰੰਪ ਨੇ ਦਾਅਵਾ ਕੀਤਾ ਸੀ ਕਿ ਉਹ ਓਬਾਮਾ ਕੇਅਰ ਨੂੰ ਰੱਦ ਕਰਕੇ ਉਸ ਦੀ ਥਾਂ ਬਿਹਤਰੀਨ ਅਤੇ ਕਿਫਾਇਤੀ ਸਿਹਤ ਪ੍ਰੋਗਰਾਮ ਲਾਂਚ ਕਰਨਗੇ ਪਰ ਹਾਲੇ ਤੱਕ ਉਹ ਆਪਣੇ ਵਾਅਦੇ ਦੀ ਕਸੌਟੀ ‘ਤੇ ਖਰੇ ਨਹੀਂ ਉਤਰੇ ਨਤੀਜਾ ਅਮਰੀਕਾ ‘ਚ ਬਿਨਾਂ ਸਿਹਤ ਬੀਮਾ ਦੇ ਲੋਕਾਂ ਦੀ ਤਾਦਾਦ ਵਧ ਰਹੀ ਹੈ ਅਤੇ ਚਾਰ ਲੱਖ ਤੋਂ ਜਿਆਦਾ ਬੱਚੇ ਬਿਨਾਂ ਬੀਮਾ ਦੀ ਸੀਮਾ ‘ਚ ਹਨ

    ਟਰੰਪ ਨੇ ਆਪਣੇ ਚੋਣਾਵੀ ਐਲਾਨ ਪੱਤਰ ‘ਚ ਇਹ ਵੀ ਐਲਾਨ ਕੀਤਾ ਸੀ ਕਿ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੇ ਅਮਰੀਕਾ ਦੇ ਹੁਣ ਤੱਕ ਦੇ ਸਭ ਤੋਂ ਸ੍ਰੇਸਠ ਰਾਸ਼ਟਰਪਤੀ ਸਾਬਤ ਹੋਣਗੇ ਪਰ ਉਹ ਆਪਣੇ ਆਪ ਨੂੰ ਸਰਵੋਤਮ ਸਾਬਤ ਕਰਨ ‘ਚ ਫੇਲ੍ਹ ਰਹੇ ਸੱਚ ਤਾਂ ਇਹ ਹੈ ਕਿ ਪੂਰਵਰਤੀ ਓਬਾਮਾ ਸਰਕਾਰ ਦੇ ਮੁਕਾਬਲੇ ਰੁਜ਼ਗਾਰ ਦੇਣ ਮਾਮਲੇ ‘ਚ ਅੱਗ ਜਾਣਾ ਤਾਂ ਦੂਰ ਉਲਟੇ ਪੱਛੜੇ ਹੀ ਸਾਬਤ ਹੋਏ ਹਨ

    ਇੱਕ ਅੰਕੜੇ  ਮੁਤਾਬਿਕ ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਅਹੁਦੇ ਸੰਭਾਲਿਆ ਹੈ 50 ਲੱਖ ਤੋਂ  ਵੀ ਘੱਟ ਲੋਕ ਨੌਕਰੀ ‘ਚ ਹਨ ਇਹ ਹੁਣ ਤੱਕ ਦਾ ਸਭ ਤੋਂ ਖਰਾਬ ਰਿਕਾਰਡ ਹੈ ਇੱਧਰ ਕੋਰੋਨਾ ਕਾਲ ਦੇ ਹਾਲਤ ਅਤੇ ਬਦਤਰ ਕੀਤੇ ਹਨ ਕੋਰੋਨਾ ਨੌਜਵਾਨਾਂ ਦੀ ਨੌਕਰੀ ਅਤੇ ਰੁਜ਼ਗਾਰ ਖ਼ਤਮ ਹੋਏ ਹਨ ਅਤੇ ਅਰਥਵਿਵਸਥਾ ਰਸਾਲਤ ‘ਚ ਹੈ ਸਤੰਬਰ 2017 ‘ਚ ਟਰੰਪ ਨੇ ਵਾਅਦਾ ਕੀਤਾ ਸੀ ਕਿ ਸਮਾਜ ਜ਼ਰੀਏ ਵਰਗ ਲਈ ਟੈਕਸਾਂ ‘ਚ ਕਟੌਤੀ ਕਰਨਗੇ  ਟਰੰਪ ਸਰਕਾਰ ਨੇ ਇੱਕ ਟੈਕਸ ਕਟੌਤੀ ਪਾਸ ਵੀ ਕੀਤੀ ਪਰ ਉਸ ਦਾ ਸਭ ਤੋਂ ਜਿਆਦਾ ਫ਼ਾਇਦਾ ਅਮੀਰਾਂ ਨੂੰ ਮਿਲਿਆ ਟਰੰਪ ਨੇ ਨੈਤਿਕ ਮੁੱਲਾਂ ਦੀ ਦੁਹਾਈ ਦਿੰਦੇ ਹੋਏ ਪ੍ਰਸ਼ਾਸਨ ‘ਚ ਪਾਰਦਸ਼ਿਤਾ ਅਤੇ ਇਮਾਨਦਾਰੀ ਨੂੰ ਹੱਲਾਸ਼ੇਰੀ ਦੇਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਸੀ ਵਾਸਿੰਗਟਨ ਡੀਸੀ ‘ਚ ਫੈਲੇ ਭ੍ਰਿਸ਼ਟਾਰ ਨੂੰ ਉਖਾੜ ਸੁੱਟਣ ਦਾ ਸੰਕਲਪ ਕੀਤਾ ਸੀ

    ਪਰ ਖੁਦ ਟਰੰਪ ਦੇ ਦਰਜਨ ਭਰ ਸਹਿਯੋਗੀਆਂ ‘ਤੇ ਗੰਭੀਰ ਦੋਸ਼ ਹਨ ਨਾਨਪਾਟਿਰਸਨ ਹੈਥੀਕਸ ਵਾਚਡਾਗਸ ਨੇ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਨਜਦੀਕ ਸਬੰਧੀਆਂ ‘ਤੇ ਗੰਭੀਰ ਦੋਸ਼ ਲਾਇਆ ਹੈ ਇਹੀ ਨਹੀਂ ਮੈਨਹਟਨ ਜਿਲ੍ਹਾ ਅਟਾਰਨੀ ਵੀ ਕਹਿ ਚੁੱਕਿਆ ਹੈ ਕਿ ਅਪਰਾਧਿਕ ਆਚਰਨ ਲਈ ਟਰੰਪ ਅਤੇ ਉਨ੍ਹਾਂ ਦੀ ਕੰਪਨੀ ਦੀ ਜਾਂਚ ਕਰ ਰਿਹਾ ਸੀ ਜੋਸਫ਼ ਬਿਡੇਨ ਇਨ੍ਹਾਂ ਮੁੱਦਿਆਂ ਨੂੰ ਹਵਾ ਦੇ ਕੇ ਟਰੰਪ ‘ਤੇ ਹਮਲਾਵਰ ਹਨ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਜੁਬਾਨੀ ਦੋਸ਼ਾਂ ਵਿਚਕਾਰ ਅਮਰੀਕੀ ਚੋਣਾਂ ਦਾ ਉੂਠ ਕਿਸ ਕਰਵਟ ਬੈਠਦਾ ਹੈ
    ਅਰਵਿੰਦ ਜੈਤਿਲਕ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.