ਜੰਮੂ-ਕਸ਼ਮੀਰ ‘ਚ ਫੌਜ ਦਾ ਸਹੀ ਕਦਮ
ਬੀਤੇ ਦਿਨੀਂ ਜੰਮੂ-ਕਸ਼ਮੀਰ ‘ਚ ਇੱਕ ਮੁਕਾਬਲੇ ਦੌਰਾਨ ਸੁਰੱਖਿਆ ਜਵਾਨਾਂ ਨੇ ਇੱਕ ਨੌਜਵਾਨ ਨੂੰ ਅੱਤਵਾਦ ‘ਚੋਂ ਕੱਢ ਕੇ ਸਮਾਜ ਦੀ ਮੁੱਖਧਾਰਾ ‘ਚ ਲੈ ਆਂਦਾ ਹੈ ਨੌਜਵਾਨ ਆਪਣੇ ਪਿਤਾ ਦੇ ਗਲ ਲੱਗ ਕੇ ਬਹੁਤ ਰੋਇਆ ਇਹ ਸੁਰੱਖਿਆ ਮੁਲਾਜ਼ਮਾਂ ਦੀ ਸੂਝ-ਬੂਝ ਤੇ ਦਮਦਾਰ ਰਣਨੀਤੀ ਦਾ ਕਮਾਲ ਹੈ ਕਿ ਅਜਿਹੀ ਨਾਜ਼ੁਕ ਸਥਿਤੀ ‘ਚ ਕਿਸੇ ਭਟਕੇ ਹੋਏ ਨੌਜਵਾਨ ਨੂੰ ਵਾਪਸ ਅਮਨ-ਅਮਾਨ ਦੇ ਰਸਤੇ ‘ਤੇ ਲਿਆਂਦਾ ਗਿਆ ਭਾਵੇਂ ਅਜਿਹੀਆਂ ਘਟਨਾਵਾਂ ਗਿਣਤੀ ਦੀਆਂ ਹੀ ਹੁੰਦੀਆਂ ਹਨ ਪਰ ਇਹਨਾਂ ਦਾ ਸੰਦੇਸ਼ ਬਹੁਤ ਅਸਰਦਾਰ ਹੈ ਤੇ ਲੰਮੇ ਸਮੇਂ ਲਈ ਹੁੰਦਾ ਹੈ ਜੇਕਰ ਫੌਜ ਇਸੇ ਤਰ੍ਹਾਂ ਵਿਦੇਸ਼ੀ ਦੁਸ਼ਮਣਾਂ ਤੇ ਭਟਕੇ ਹੋਏ ਹਮਵਤਨੀ ਭਰਾਵਾਂ ‘ਚ ਅੰਤਰ ਕਰਕੇ ਭਟਕਿਆਂ ਦੀ ਘਰ ਵਾਪਸੀ ਕਰੇ ਤਾਂ ਵਿਦੇਸ਼ੀ ਤੇ ਭਾੜੇ ਦੇ ਅੱਤਵਾਦੀਆਂ ਨਾਲ ਅੱਧੀ ਲੜਾਈ ਬਿਨਾਂ ਲੜੇ ਹੀ ਜਿੱਤੀ ਜਾ ਸਕਦੀ ਹੈ
ਇਹ ਘਟਨਾ ਵੀ ਚਰਚਾ ‘ਚ ਰਹਿ ਚੁੱਕੀ ਹੈ ਕਿ ਮਾਰੇ ਜਾ ਚੁੱਕੇ ਇੱਕ ਅੱਤਵਾਦੀ ਦਾ ਬੇਟਾ ਆਪਣੇ ਬਾਪ ਦੇ ਰਾਹ ‘ਤੇ ਨਾ ਤੁਰ ਕੇ ਕਸ਼ਮੀਰ ਦੀ ਸਭ ਤੋਂ ਅਹਿਮ ਪ੍ਰੀਖਿਆ ਕੇ.ਏ.ਐਸ. ਪਾਸ ਕਰਕੇ ਪ੍ਰਸ਼ਾਸਨਿਕ ਸੇਵਾਵਾਂ ਦੇ ਰਿਹਾ ਹੈ ਨਵੀਂ ਪੀੜ੍ਹੀ ਨੂੰ ਵਿਦੇਸ਼ੀ ਅੱਤਵਾਦੀਆਂ ਦੇ ਜਾਲ ‘ਚੋਂ ਬਚਾਉਣਾ ਜ਼ਰੂਰੀ ਹੈ ਇਹ ਸਮਾਂ ਬੜਾ ਢੁੱਕਵਾਂ ਹੈ ਕਿਉਂਕਿ ਇੱਕ ਪਾਸੇ ਭਾਰਤੀ ਫੌਜ ਵਿਦੇਸ਼ੀ ਅੱਤਵਾਦੀਆਂ ਨੂੰ ਟਿਕਾਣੇ ਲਾ ਰਹੀ ਹੈ ਦੂਜੇ ਪਾਸੇ ਪਾਕਿਸਤਾਨ ਅੱਤਵਾਦ ਦੇ ਮਾਮਲੇ ‘ਚ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ ਹੁਣ ਤਾਂ ਪਾਕਿਸਤਾਨ ਦੀ ਇਮਰਾਨ ਸਰਕਾਰ ਦੇ ਨਾਲ ਹੀ ਫੌਜ ਦੀ ਵੀ ਆਲੋਚਨਾ ਹੋ ਰਹੀ ਹੈ ਅਜਿਹੇ ਹਾਲਾਤਾਂ ‘ਚ ਪਾਕਿਸਤਾਨ ‘ਚ ਅੱਤਵਾਦੀਆਂ ਦਾ ਮਨੋਬਲ ਕਮਜ਼ੋਰ ਹੋ ਸਕਦਾ ਹੈ
ਜੇਕਰ ਫੌਜ ਕਸ਼ਮੀਰੀ ਨੌਜਵਾਨਾਂ ਨੂੰ ਸਹੀ ਰਾਹ ‘ਤੇ ਲੈ ਆਉਂਦੀ ਹੈ ਤਾਂ ਅਮਨ-ਅਮਾਨ ਕਾਇਮ ਕਰਨਾ ਅਸਾਨ ਹੋਵੇਗਾ ਇਹ ਵੀ ਜ਼ਰੂਰੀ ਹੈ ਕਿ ਅੱਤਵਾਦ ਦਾ ਖਿਆਲ ਛੱਡ ਕੇ ਪਰਤੇ ਨੌਜਵਾਨਾਂ ਨੂੰ ਸੁਰੱਖਿਆ ਦੇ ਨਾਲ-ਨਾਲ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਜਾਵੇ ਸੁਰੱਖਿਆ ਮਿਲਣ ਨਾਲ ਹੋਰ ਨੌਜਵਾਨਾਂ ਨੂੰ ਵੀ ਘਰ ਵਾਪਸੀ ਦੀ ਪ੍ਰੇਰਨਾ ਮਿਲੇਗੀ ਪਿਛਲੇ ਸਮੇਂ ‘ਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਮੁੱਖਧਾਰਾ ‘ਚ ਪਰਤੇ ਸਾਬਕਾ ਅੱਤਵਾਦੀਆਂ ਨੂੰ ਅੱਤਵਾਦੀ ਸੰਗਠਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੇਵਾ ਮੁਕਤ ਜਨਰੈਲ ਜੇ. ਜੇ. ਸਿੰਘ ਦੀ ਇਹ ਖਾਸ ਰਣਨੀਤੀ ਰਹੀ ਸੀ ਕਿ ਮੁਕਾਬਲੇ ਦੌਰਾਨ ਭਟਕੇ ਨੌਜਵਾਨਾਂ ਲਈ ਵਾਪਸੀ ਦਾ ਯਤਨ ਕੀਤਾ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਹ ਕਹਿ ਚੁੱਕੇ ਹਨ ਕਿ ਕਸ਼ਮੀਰੀਆਂ ਨੂੰ ਗੋਲੀ ਨਹੀਂ ਗਲ਼ ਲਾਉਣ ਦੀ ਲੋੜ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.