ਡੀ ਕਾੱਕ ਦੇ ਧਮਾਕੇ ਨਾਲ ਮੁੰਬਈ ਦੀ ਸ਼ਾਨਦਾਰ ਜਿੱਤ

Mumbai IPL

ਕੋਲਕਾਤਾ ਨੂੰ ਅੱਠ ਵਿਕਟਾਂ ਨਾਲ ਹਰਾਇਆ

ਅਬੁਧਾਬੀ।  ਬੀਤੀ ਚੈਂਪੀਅਨ ਮੁੰਬਈ ਇੰਡੀਅਨਸ਼ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਓਪਨਰ ਬੱਲੇਬਾਜ਼ੀ ਕਵਿੰਟਨ ਡੀ ਕਾੱਕ ਦੀ ਨਾਬਾਦ 78 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ ‘ਤੇ ਕੋਲਕਾਤਾ ਨਾਈਟ ਰਾਈਡਰਸ਼ ਨੂੰ ਸ਼ੁੱਕਰਵਾਰ ਇੱਕ ਪਾਸੇ ਅੰਦਾਜ਼ ‘ਚ ਅੱਠ ਵਿਕਟਾਂ ਨਾਲ ਹਰਾ ਕੇ ਆਈਪੀਐਨ ਦੇ ਪਲੇਅਆਫ ਵੱਲ ਮਜ਼ਬੂਤ ਕਦਮ ਵਧਾ ਦਿੱਤਾ।

Mumbai IPL

ਮੁੰਬਈ ਦੀ ਟੂਰਨਾਮੈਂਟ ‘ਚ ਇਹ ਲਗਾਤਾਰ ਪੰਜਵੀਂ ਜਿੱਤ ਹੈ। ਕੋਲਕਾਤਾ ਨੇ ਤੇਜ਼ ਗੇਂਦਬਾਜ ਪੈਟ ਕਮਿੰਸ (ਨਾਬਾਦ 53) ਦੇ ਪਹਿਲੇ ਟੀ-20 ਅਰਧ ਸੈਂਕੜੇ ਤੇ ਉਨ੍ਹਾਂ ਦੇ ਨਵੇਂ ਕਪਤਾਨ ਇਓਨ ਮੋਰਗਨ ਦੀਆਂ (ਨਾਬਾਦ 39 ਦੌੜਾਂ) ਦੇ ਨਾਲ ਛੇਵੀਂ ਵਿਕਟ ਲਈ ਸਿਰਫ਼ 56 ਗੇਂਦਾਂ ‘ਚ 87 ਦੌੜਾਂ ਦੀ ਨਾਬਾਦ ਸਾਂਝੇਦਾਰੀ ਸਦਕਾ ਪੰਜ ਵਿਕਟਾਂ ‘ਤੇ 148 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਇਹ ਸਕੋਰ ਮੁੰਬਈ ਦੀ ਮਜ਼ਬੂਤ ਟੀਮ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ।

ਮੁੰਬਈ ਨੇ 16.5 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 149 ਦੌੜਾਂ ਬਣਾ ਕੇ ਇਸ ਸੈਸ਼ਨ ‘ਚ ਅੱਠ ਮੈਚਾਂ ‘ਚ ਛੇਵੀਂ ਜਿੱਤ ਹਾਸਲ ਕੀਤੀ। ਦੂਜੇ ਪਾਸੇ ਕੋਲਕਾਤਾ ਨੂੰ ਅੱਠ ਮੈਚਾਂ ‘ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਵੱਲੋਂ ਰੋਹਿਤ ਸ਼ਰਮਾ ਨੇ 36 ਗੇਂਦਾਂ ‘ਤੇ 5 ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 35 ਦੌੜਾਂ , ਡੀ ਕਾੱਕ ਨੇ ਸਿਰਫ਼ 44 ਗੇਂਦਾਂ ‘ਤੇ 9 ਚੌਕਿਆਂ ਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 78 ਦੌੜਾਂ ਬਣਾਈਆਂ। ਸੂਰੀਆ ਕੁਮਾਰ 10 ਦੌੜਾਂ ਤੇ ਹਾਰਦਿਕ ਪਾਂਡਿਆ 11 ਗੇਂਦਾਂ ‘ਚ ਤਿੰਨ ਚੌਕੇ ਤੇ ਇੱਕ ਛੱਕੇ ਦੀ ਮੱਦਦ ਨਾਲ 21 ਦੌੜਾਂ ਬਣਾ ਕੇ ਨਾਬਾਦ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.