ਕ੍ਰਿਸ ਗੇਲ ਤੇ ਰਾਹੁਲ ਨੇ ਜੜੇ ਅਰਧ ਸੈਂਕੜੇ
ਸ਼ਾਹਜਾਹ। ਕਪਤਾਨ ਲੋਕੇਸ਼ ਰਾਹੁਲ (ਨਾਬਾਦ 61) ਤੇ ਧਾਕੜ ਬੱਲੇਬਾਜ਼ ਕ੍ਰਿਸ ਗੇਲ (53) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਸੌਖੀ ਜਿੱਤ ਵੱਲ ਵਧ ਰਹੀ ਕਿੰਗਜ਼ ਇਲੈਵਨ ਪੰਜਾਬ ਨੇ ਆਖਰੀ ਓਵਰਾਂ ‘ਚ ਲੜਖੜਾਹਟ ਵਿਖਾਈ ਪਰ ਆਖਰੀ ਗੇਂਦ ‘ਤੇ ਨਿਕੋਲਸ ਪੂਰਨ ਨੇ ਛੱਕੇ ਨਾਲ ਰਾਇਲ ਚੈਲੇਂਜਰਸ਼ ਬੰਗਲੌਰ ਨੂੰ ਅੱਗਠ ਵਿਕਟਾਂ ਨਾਲ ਹਰਾ ਕੇ ਆਈਪੀਐੱਲ-13 ‘ਚ ਅੱਜ ਸ਼ੁੱਕਰਵਾਰ ਨੂੰ ਦੂਜੀ ਜਿੱਤ ਹਾਸਲ ਕਰਕੇ ਆਪਣੀ ਉਮੀਦਾਂ ਨੂੰ ਕਾਇਮ ਰੱਖਿਆ।
ਪੰਜਾਬ ਦਾ ਸੱਤ ਮੈਚਾਂ ਬਾਅਦ ਗੇਲ ਨੂੰ ਸ਼ਾਰਜਾਹ ਦੇ ਛੋਟੇ ਮੈਦਾਨ ‘ਤੇ ਉਤਾਰਨ ਦਾ ਫੈਸਲਾ ਕੰਮ ਕਰ ਗਿਆ ਜਦੋਂਕਿ ਵਿਰਾਟ ਆਪਣੇ ਧਾਕੜ ਬੱਲੇਬਾਜ਼ ਏਬੀ ਡਿਵੀਲੀਅਰਜ਼ ਨੂੰ ਦੇਰ ਨਾਲ ਉਤਾਰਨਾ ਭਾਰੀ ਪੈ ਗਿਆ। ਮੈਚ ‘ਚ ਇਹ ਸਭ ਤੋਂ ਵੱਡਾ ਫਾਸਲਾ ਰਿਹਾ। ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ ਛੇ ਵਿਕਟਾਂ ‘ਤੇ 171 ਦੌੜਾਂ ਬਣਾਈਆਂ। ਪੰਜਾਬ ਨੇ ਰਾਹੁਲ ਤੇ ਗੇਲ ਦੇ ਅਰਧ ਸੈਂਕੜਿਆਂ ਦੇ ਦਮ ‘ਤੇ 20 ਓਵਰਾਂ ‘ਚ ਦੋ ਵਿਕਟਾਂ ‘ਤੇ 177 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਪੰਜਾਬ ਦੀ ਅੱਠ ਮੈਚਾਂ ‘ਚ ਇਹ ਦੂਜੀ ਜਿੱਤ ਹੈ ਤੇ ਉਸਦੇ ਚਾਰ ਅੰਕ ਹੋ ਗÂੈ ਹਨ। ਬੰਗਲੌਰ ਨੂੰ ਅੱਠ ਮੈਚਾਂ ‘ਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੇ ਖਾਤੇ ‘ਚ 10 ਅੰਕ ਹਨ। ਗੇਲ 45 ਗੇਂਦਾਂ ‘ਤੇ 53 ਦੌੜਾਂ ‘ਚ ਇੱਕ ਚੌਕਾ ਤੇ ਪੰਜ ਛੱਕੇ ਲਾਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.