ਪਾਕਿਸਤਾਨ ‘ਚ ਦੋ ਅੱਤਵਾਦੀ ਹਮਲੇ, 20 ਸੁਰੱਖਿਆ ਕਰਮੀਆਂ ਦੀ ਮੌਤ
ਇਸਲਾਮਾਬਾਦ। ਪਾਕਿਸਤਾਨ ਦੇ ਪੱਛਮੀ ਹਿੱਸੇ ‘ਚ ਹੋਏ ਦੋ ਵੱਖ-ਵੱਖ ਅੱਤਵਾਦੀ ਹਮਲਿਆਂ ‘ਚ ਘੱਟ ਤੋਂ ਘੱਟ 20 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਅਖਬਾਰ ਦ ਐਕਸਪ੍ਰੈੱਸ ਟ੍ਰਿਬਿਊਨ ਨੇ ਸ਼ੁੱਕਰਵਾਰ ਦੇਰ ਰਾਤ ਆਪਣੀ ਇੱਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ।
ਰਿਪੋਰਟ ਅਨੁਸਾਰ ਪਹਿਲਾਂ ਹਮਲਾ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਗਵਾਦਰ ਜ਼ਿਲ੍ਹੇ ‘ਚ ਹੋਇਆ ਜਦੋਂਕਿ ਦੂਜਾ ਹਮਲਾ ਖੈਬਰ-ਪਖਤੂਨਖਵਾ ਪ੍ਰਾਂਤ ਦੇ ਉੱਤਰੀ ਵਜੀਰਿਸਤਾਨ ਜ਼ਿਲ੍ਹੇ ‘ਚ ਹੋਇਆ। ਉੱਤਰੀ ਵਜੀਰੀਸਤਾਨ ਦੇ ਰਜਮਾਕ ਇਲਾਕੇ ‘ਚ ਇੱਕ ਆਈਈਡੀ ਧਮਾਕਾ ਹੋਇਆ ਜਿਸ ‘ਚ ਇੱਕ ਅਧਿਕਾਰ ਸਮੇਤ ਛੇ ਸੁਰੱਖਿਆ ਬਲਾਂ ਦੀ ਮੌਤ ਹੋ ਗਈ। ਜਦੋਂਕਿ ਬਲੋਚਿਸਤਾਨ ਦੇ ਓਰਮਾਰਾ ਸ਼ਹਿਰ ‘ਚ ਅੱਤਵਾਦੀਆਂ ਨੇ ਤੇਲ ਤੇ ਗੈਸ ਵਿਕਾਸ ਕੰਪਨੀ ਲਿਮਿਟਡ ਦੇ ਇੱਕ ਕਾਫ਼ਲੇ ‘ਤੇ ਹਮਲਾ ਕਰ ਦਿੱਤਾ, ਜਿਸ ‘ਚੋਂ 14 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.