ਅਫਗਾਨਿਸਤਾਨ ‘ਚ ਫੌਜ ਦੇ ਹੈਲੀਕਾਪਟਰਾਂ ਦੀ ਟੱਕਰ, 15 ਮੌਤਾਂ

Afghanistan

ਅਫਗਾਨਿਸਤਾਨ ‘ਚ ਫੌਜ ਦੇ ਹੈਲੀਕਾਪਟਰਾਂ ਦੀ ਟੱਕਰ, 15 ਮੌਤਾਂ

ਕਾਬੁਲ। ਅਫਗਾਨਿਸਤਾਨ ‘ਚ ਹੇਲਮੰਦ ਪ੍ਰਾਂਤ ਦੇ ਨਾਵਾ ਜ਼ਿਲ੍ਹੇ ‘ਚ ਫੌਜ ਦੇ ਦੋ ਹੈਲੀਕਾਪਟਰਾਂ ਦੇ ਆਪਸ ‘ਚ ਟਕਰਾ ਜਾਣ ਨਾਲ ਘੱਟ ਤੋਂ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ।

ਟੋਲਾ ਨਿਊਜ਼ ਨੇ ਸੁਰੱਖਿਆ ਬਲਾਂ ਦੇ ਸੂਤਰਾਂ ਦੇ ਵਹਾਲੇ ਰਾਹੀਂ ਦੱਸਿਆ ਕਿ ਮੰਗਲਵਾਰ ਦੀ ਰਾਤ ਅਫਗਾਨਿਸਤਾਨੀ ਹਵਾਈ ਫੌਜ ਦੇ ਦੋ ਹੈਲੀਕਾਪਟਰ ਦੱਖਣੀ ਹੇਲਮੰਦ ਦੇ ਨਾਵਾ ਜ਼ਿਲ੍ਹੇ ‘ਚ ਆਪਸ ‘ਚ ਟਕਰਾ ਗਏ। ਇਸ ਹਾਦਸੇ ‘ਚ ਘੱਟ ਤੋਂ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੈਲੀਕਾਪਟਰ ਕਮਾਂਡੋ ਨੂੰ ਉਤਾਰ ਕੇ ਜ਼ਖਮੀ ਸੁਰੱਖਿਆ ਬਲਾਂ ਨੂੰ ਲਿਜਾ ਰਹੇ ਸਨ। ਇੱਕ ਹੋਰ ਸੂਤਰ ਨੇ ਦੱਸਿਆ ਕਿ ਇਸ ਹਾਦਸੇ ‘ਚ ਅੱਠ ਵਿਅਕਤੀ ਮਾਰੇ ਗਏ ਹਨ। ਹਾਦਸੇ ‘ਤੇ ਰੱਖਿਆ ਮੰਤਰਾਲੇ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪ੍ਰਾਂਤ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਨਾਵਾ ਜ਼ਿਲ੍ਹੇ ‘ਚ ਹਾਦਸੇ ਦੀ ਪੁਸ਼ਟੀ ਤਾਂ ਕੀਤੀ ਹੈ ਪਰੰਤੂ ਵੇਰਵਾ ਨਹੀਂ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.