ਸਾਡੇ ਨਾਲ ਸ਼ਾਮਲ

Follow us

9.5 C
Chandigarh
Friday, January 23, 2026
More
    Home ਇੱਕ ਨਜ਼ਰ ਹੈਦਰਾਬਾਦ  &#8...

    ਹੈਦਰਾਬਾਦ  ‘ਚ ਭਾਰੀ ਮੀਂਹ, ਕੰਧ ਡਿੱਗਣ ਨਾਲ 9 ਮੌਤਾਂ

    Rains Hyderabad

    ਹਾਦਸੇ ‘ਚ 2 ਮਹੀਨਿਆਂ ਦੇ ਬੱਚੇ ਦੀ ਵੀ ਮੌਤ

    ਹੈਦਰਾਬਾਦ। ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ‘ਚ ਬੀਤੇ ਤਿੰਨ ਦਿਨਾਂ ਤੋਂ ਰੁਕ-ਰੁੱਕ ਕੇ ਮੀਂਹ ਪੈ ਰਿਹਾ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ।  ਆਂਧਰਾ ਸਰਕਾਰ ਨੇ ਪ੍ਰਭਾਵਿਤ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਬੰਧੀ ਚਿੱਠੀ ਲਿਖ ਕੇ ਅਲਰਟ ਰਹਿਣ ਲਈ ਕਿਹਾ ਹੈ। ਰਾਜਧਾਨੀ ਹੈਦਰਾਬਾਦ ‘ਚ ਮੀਂਹ ਦੌਰਾਨ ਕੰਧ ਡਿੱਗ ਡਿੱਗ ਇਸ ਹਾਦਸੇ ‘ਚ 2 ਮਹੀਨਿਆਂ ਦੇ ਬੱਚੇ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਲਾਸ਼ਾਂ ਮਲਬੇ ‘ਚ ਫਸੀਆਂ ਹਨ ਤੇ ਬਚਾਅ ਟੀਮ ਵੱਲੋਂ ਬਚਾਅ ਕਾਰਜ ਜਾਰੀ ਹੈ।Heavy rains in Hyderabad, wall collapse kills 9

    ਹੈਦਰਾਬਾਦ ਦੇ ਸਾਂਸਮ ਅਸਦੁਦੀਨ ਓਵੈਸੀ ਵੀ ਘਟਨਾ ਸਥਾਨ ‘ਤੇ ਪਹੁੰਚੇ ਹਨ। ਉਨ੍ਹਾਂ ਟਵੀਟ ਕੀਤਾ ‘ਮੈਂ ਗਬੰਡਲਾਗੁੜਾ ਦੇ ਮੁਹੰਮਦੀਆ ਹਿਲਸ ਇਲਾਕੇ ‘ਚ ਨਿਰੀਖਣ ਲਈ ਗਿਆ ਸੀ, ਜਿੱਥੇ ਇੱਕ ਕੰਣ ਡਿੱਗ ਗਈ ਇਸ ਹਾਦਸੇ ‘ਚ 9 ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਜਣੇ ਜ਼ਖਮੀ ਹੋ ਗਏ। ਮੈਂ ਸਮਸ਼ਾਬਾਦ ‘ਚ ਫਸੇ ਲੋਕਾਂ ਨੂੰ ਲਿਫਟ ਦਿੱਤੀ ਤੇ ਹੁਣ ਮੈਂ ਤਲਬਕੱਟਾ ਤੇ ਯੇਸਰਾਬਨਗਰ ਦੇ ਰਸਤੇ ‘ਚ ਹਾਂ।’ ਜ਼ਿਕਰਯੋਗ ਹੈ ਕਿ ਹੁਣ ਤੱਕ ਤੇਲੰਗਾਨਾ ‘ਚ ਮੀਂਹ ਨਾਲ 12 ਵਿਅਕਤੀਆਂ ਦੀ ਮੌਤ ਹੋ ਗਈ। ਮੀਂਹ ਕਾਰਨ ਕਈ ਇਲਾਕੇ ਜਲ-ਥਲ ਹੋ ਕੇ ਹਨ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.