ਬੁਰਾਈਆਂ ਕਰਨ ਤੋਂ ਰੋਕਦੇ ਹਨ ਸਾਰੇ ਧਰਮ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੀ ਹੈਸੀਅਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਸੇ ਜੀਵ ਨੂੰ ਮਾਰਨਾ, ਤੜਫ਼ਾਉਣਾ ਰਾਖਸ਼ਾਂ ਦਾ ਕੰਮ ਹੈ ਮਨੁੱਖ ਦਾ ਨਹੀਂ ਝੂਠ ਨਾ ਬੋਲਣਾ, ਠੱਗੀ, ਬੇਈਮਾਨੀ ਨਾ ਕਰਨਾ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਨਾ ਕਰਨਾ ਅਤੇ ਕਦੇ ਵੀ ਕਿਸੇ ਦਾ ਬੁਰਾ ਨਾ ਸੋਚਣਾ, ਨਾ ਕਰਨਾ, ਨਿੰਦਿਆ-ਚੁਗਲੀ ਨਹੀਂ ਕਰਨੀ ਚਾਹੀਦੀ, ਇਹ ਸਾਡੇ ਸਾਰੇ ਧਰਮਾਂ ‘ਚ ਲਿਖਿਆ ਹੋਇਆ ਹੈ ਪਰ ਅੱਜ ਆਦਮੀ ਇਹੀ ਸਭ ਕਰਦਾ ਹੈ ਇਨਸਾਨ ਨੂੰ ਇੰਜ ਨਹੀਂ ਕਰਨਾ ਚਾਹੀਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸੱਚ ਦੇ ਰਾਹ ‘ਤੇ ਅਡੋਲ ਚੱਲਣਾ ਚਾਹੀਦਾ ਹੈ ਜੇਕਰ ਇਨਸਾਨ ਸੱਚ ਦੇ ਰਾਹ ‘ਤੇ ਚੱਲੇਗਾ, ਮਾਲਕ ਦੀ ਭਗਤੀ-ਇਬਾਦਤ ਕਰੇਗਾ ਤਾਂ ਉਸ ਨੂੰ ਉਹ ਨਜ਼ਾਰੇ ਮਿਲਣਗੇ
ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਸੱਚ ਦੇ ਰਾਹ ‘ਤੇ ਚੱਲਦੇ ਹੋਏ ਇਨਸਾਨ ਨੂੰ ਡਰਨਾ ਨਹੀਂ ਚਾਹੀਦਾ ਪਰ ਇਨਸਾਨ ਪਹਿਲਾਂ ਆਪਣੀ ਜਾਨ ਬਚਾਉਂਦਾ ਹੈ ਫਿਰ ਮਾਲਕ ਬਾਰੇ ਸੋਚਦਾ ਹੈ ਇਨਸਾਨ ‘ਤੇ ਜੇਕਰ ਇਸ ਤਰ੍ਹਾਂ ਦਾ ਕੋਈ ਕਰਮ ਆ ਜਾਂਦਾ ਹੈ ਤਾਂ ਪਤਾ ਨਹੀਂ ਕਿੰਨਾ ਵੱਡਾ ਪਹਾੜ ਵਰਗਾ ਕਰਮ ਕੰਕਰ ‘ਚ ਬਦਲ ਜਾਂਦਾ ਹੈ ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਕਿਸੇ ਦਾ ਅਹਿਸਾਨ ਨਹੀਂ ਲੈਂਦਾ ਕੋਈ ਉਸ ਦੇ ਰਾਹ ‘ਤੇ ਤੁਰਦਾ ਹੈ ਤਾਂ ਮਾਲਕ ਉਸ ਨੂੰ ਅੰਦਰੋਂ-ਬਾਹਰੋਂ ਦਇਆ-ਮਿਹਰ, ਰਹਿਮਤ ਨਾਲ ਉਸ ਦੇ ਖ਼ਜ਼ਾਨੇ ਭਰ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨਿੰਦਿਆ-ਚੁਗਲੀ ਕਰਦਾ ਹੈ ਪਰ ਇਨਸਾਨ ਨੂੰ ਸਿਰਫ਼ ਆਪਣੇ ਤੱਕ ਸੀਮਤ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਸਹੀ ਹੋ ਤਾਂ ਵਧੀਆ ਹੈ, ਮਾਲਕ ਆਪਣੇ ਆਪ ਰਹਿਮਤ ਕਰੇਗਾ ਪਰ ਦੂਜਿਆਂ ਨੂੰ ਵੇਖ ਕੇ ਤੁਸੀਂ ਦੁਖੀ ਹੁੰਦੇ ਹੋ ਤਾਂ ਖੁਸ਼ੀਆਂ ਕਿਵੇਂ ਮਿਲਣਗੀਆਂ? ਇਸ ਲਈ ਇਨਸਾਨ ਨੂੰ ਆਪਣੇ ਔਗੁਣ ਵੇਖਣੇ ਚਾਹੀਦੇ ਹਨ,
ਕਿਸੇ ਦੂਜੇ ਦੇ ਨਹੀਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਇਨਸਾਨ ਜਿਵੇਂ ਕਰਦਾ ਹੈ ਉਹ ਉਹੋ-ਜਿਹਾ ਹੀ ਭੋਗਦਾ ਹੈ ਸਮਾਂ ਵਧ ਸਕਦਾ ਹੈ ਪਰ ਇਹ ਨਹੀਂ ਹੋ ਸਕਦਾ ਕਿ ਆਦਮੀ ਬੁਰਾਈਆਂ ਕਰੇ ਅਤੇ ਉਸ ਨੂੰ ਤਮਗਾ ਨਾ ਮਿਲੇ ਪਰਮਾਤਮਾ ਵੱਲੋਂ ਨਹੀਂ ਮਿਲਦਾ ਪਰ ਇਹ ਗੱਲ ਵੱਖਰੀ ਹੈ ਕਿ ਅੱਜ ਦੁਨੀਆਂ ‘ਚ ਬੁਰਾਈ ਕਰਨ ਵਾਲੇ ਕਿੱਥੇ-ਕਿੱਥੇ ਤੱਕ ਪਹੁੰਚੇ ਹੋਏ ਹਨ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਲਓ, ਉਸ ‘ਚ ਸਭ ਕੁਝ ਪਤਾ ਲੱਗ ਜਾਵੇਗਾ ਬਹੁਤ ਸਾਰੇ ਅਜਿਹੇ ਲੋਕ ਬੈਠੇ ਹੁੰਦੇ ਹਨ ਜੋ ਇਹੀ ਵੇਖਦੇ ਹਨ ਕਿ ਗੁਰੂ ਜੀ, ਕਿਸ ਬਾਰੇ ਬੋਲਦੇ ਹਨ ਅਤੇ ਉਹ ਆਪਣੀ ਨੌਕਰੀ, ਪੈਸੇ ਲਈ ਅਜਿਹੀਆਂ-ਅਜਿਹੀਆਂ ਗੱਲਾਂ ਕਰਦੇ ਹਨ
ਉਨ੍ਹਾਂ ਨੂੰ ਇਨਸਾਨੀਅਤ ਨਾਲ ਕੋਈ ਮਤਲਬ ਨਹੀਂ ਹੁੰਦਾ ਇਸ ਲਈ ਤੁਸੀਂ ਖੁਦ ਉਹ ਬਾਣੀ ਪੜ੍ਹ ਲਓ ਹੂ-ਬ-ਹੂ ਅੱਜ ਦਾ ਨਕਸ਼ਾ ਉਨ੍ਹਾਂ ਨੇ ਆਪਣੀ ਬਾਣੀ ‘ਚ ਲਿਖਿਆ ਹੋਇਆ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਅਜਿਹਾ ਸਮਾਂ ਆ ਚੁੱਕਿਆ ਹੈ ਕਿ ਆਦਮੀ ਨਹੀਂ, ਸਗੋਂ ਮਾਇਆਰਾਣੀ ਬੋਲਦੀ ਹੈ ਲੋਕ ਝੂਠ, ਕੁਫ਼ਰ ਬੋਲਦੇ ਹਨ ਪਰ ਸੱਚ ਕਦੇ ਨਹੀਂ ਡੋਲਦਾ ਝੂਠ, ਕੁਫ਼ਰ ਭਾਵੇਂ ਕਾਲੇ ਬੱਦਲਾਂ ਵਾਂਗ ਕਿੰਨੇ ਵੀ ਆ ਜਾਣ ਪਰ ਸੱਚ ਸੂਰਜ ਹੈ, ਸੀ ਅਤੇ ਹਮੇਸ਼ਾ ਰਹੇਗਾ ਬੱਦਲਾਂ ਦਾ ਕੁਝ ਪਤਾ ਨਹੀਂ ਹੁੰਦਾ ਕਿ ਕਦੋਂ ਆਉਣ ਕਦੋਂ ਚਲੇ ਜਾਣ ਪਰਮ ਪਿਤਾ ਪਰਮਾਤਮਾ ਅਡੋਲ ਸੱਚ ਹੈ, ਉਸ ਦੇ ਨਾਲ ਨਾਤਾ ਜੋੜ ਕੇ ਰੱਖੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.