ਸਾਡੇ ਨਾਲ ਸ਼ਾਮਲ

Follow us

13 C
Chandigarh
Tuesday, February 3, 2026
More
    Home Breaking News ਸੜਕ ਹਾਦਸੇ ਦੌਰ...

    ਸੜਕ ਹਾਦਸੇ ਦੌਰਾਨ ਨਵ ਵਿਆਹੁਤਾ ਦੀ ਮੌਤ

    ਸੜਕ ਹਾਦਸੇ ਦੌਰਾਨ ਨਵ ਵਿਆਹੁਤਾ ਦੀ ਮੌਤ

    ਸਮਾਣਾ, (ਸੁਨੀਲ ਚਾਵਲਾ) ਸਮਾਣਾ ਭਵਾਨੀਗੜ੍ਹ ਰੋਡ ‘ਤੇ ਪਿੰਡ ਕੁਲਾਰਾਂ ਮੋੜ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਨਵ ਵਿਆਹੁਤਾ ਦੀ ਮੌਤ ਹੋ ਗਈ। ਨਵ ਵਿਆਹੁਤਾ ਆਪਣੇ ਪਤੀ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਸਮਾਣਾ ਤੋਂ ਦਵਾਈ ਲੈ ਕੇ ਵਾਪਿਸ ਆਪਣੇ ਪਿੰਡ ਗਾਜੇਵਾਸ ਪਰਤ ਰਹੇ ਸਨ ਕਿ ਜੀਰੀ ਦੇ ਭਰੇ ਟਰੱਕ ਨੇ ਉਨ੍ਹਾਂ ਦੇ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ। ਮੌਕੇ ਤੋਂ ਟਰੱਕ ਭਜਾ ਦੀ ਕੋਸ਼ਿਸ਼ ਕਰਦੇ ਟਰੱਕ ਚਾਲਕ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਮ੍ਰਿਤਕਾ ਦਾ ਹਾਲੇ ਕਰੀਬ 15 ਦਿਨ ਪਹਿਲਾ ਹੀ ਵਿਆਹ ਹੋਇਆ ਸੀ।

    ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕਾ ਕਵਿਤਾ 22 ਪਤਨੀ ਜਗਜੀਤ ਸਿੰਘ ਵਾਸੀ ਪਿੰਡ ਗਾਜੇਵਾਸ  ਦਾ ਪੋਸਟਮਾਰਟਮ ਕਰਵਾਉਣ ਆਏ ਉਸ ਦੇ ਪਤੀ ਜਗਜੀਤ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ ਤੇ ਅੱਜ ਉਹ ਸਮਾਣਾ ਵਿਖੇ ਦਵਾਈ ਲੈਣ ਆਏ ਸਨ। ਦਵਾਈ ਲੈ ਕੇ ਜਦੋਂ ਉਹ ਵਾਪਿਸ ਆਪਣੇ ਪਿੰਡ ਨੂੰ ਪਰਤ ਰਹੇ ਸਨ ਤਾਂ ਪਿੰਡ ਕੁਲਾਰਾਂ ਮੋੜ ‘ਤੇ ਪਿੱਛੋਂ ਆ ਰਹੇ ਟਰੱਕ ਨੇ ਉਨਾਂ ਦੀ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ

    ਜਿਸ ਕਾਰਨ ਉਹ ਸੜਕ ਤੇ ਜਾ ਡਿੱਗੇ ਤੇ ਟਰੱਕ ਕਵਿਤਾ ਦੇ ਉਪਰ ਦੀ ਲੰਘ ਗਿਆ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਮਾਣਾ ਸਿਟੀ ਪੁਲਿਸ ਮੁਖੀ ਕਰਨਵੀਰ ਸਿੰਘ ਨੇ ਦੱÎਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ ਤੇ ਮਾਮਲੇ ‘ਚ ਬਣਦੀ ਕਾਰਵਾਈ ਕੀਤੀ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.