ਪੁਰਸ਼ਾਰਥ (Philanthropy)
ਮਹਾਂਭਾਰਤ ਦੇ ਯੁੱਧ ‘ਚ ਕਰਨ ਨੇ ਅਰਜੁਨ ਨੂੰ ਮਾਰਨ ਦਾ ਪ੍ਰਣ ਕੀਤਾ ਸੀ ਉਸ ਨੂੰ ਪੂਰਾ ਕਰਨ ਲਈ ਖਾਂਡਵ ਵਣ ਦੇ ਸੱਪ ਅਸ਼ਵਸੇਨ ਨੇ, ਜਿਸ ਦਾ ਸਾਰਾ ਪਰਿਵਾਰ ਪਾਂਡਵਾਂ ਵੱਲੋਂ ਲਾਈ ਗਈ ਅੱਗ ‘ਚ ਭਸਮ ਹੋ ਚੁੱਕਾ ਸੀ, ਇਹੀ ਸਹੀ ਮੌਕਾ ਸਮਝਿਆ ਅਰਜੁਨ ਨਾਲ ਉਹ ਦੁਸ਼ਮਣੀ ਰੱਖਦਾ ਹੀ ਸੀ ਪਰ ਡੰਗਣ ਦਾ ਮੌਕਾ ਉਸ ਨੂੰ ਨਹੀਂ ਮਿਲ ਰਿਹਾ ਸੀ ਸੋ ਉਹ ਤੀਰ ਬਣ ਕੇ ਕਰਨ ਦੇ ਤਰਕਸ਼ ‘ਚ ਇਹ ਸੋਚ ਕੇ ਜਾ ਵੜਿਆ ਕਿ ਜਦੋਂ ਉਸ ਨੂੰ ਕਮਾਨ ‘ਤੇ ਰੱਖ ਕੇ ਅਰਜੁਨ ਤੱਕ ਪਹੁੰਚਾਇਆ ਜਾਵੇਗਾ, ਉਦੋਂ ਉਹ ਡੰਗ ਕੇ ਉਸ ਦੇ ਪ੍ਰਾਣ ਲੈ ਲਵੇਗਾ
ਕਰਨ ਨੇ ਜਦੋਂ ਉਹ ਤੀਰ ਚਲਾਇਆ ਤਾਂ ਸ੍ਰੀ ਕ੍ਰਿਸ਼ਨ ਨੇ ਹਾਲਾਤਾਂ ਨੂੰ ਸਮਝਦੇ ਹੋਏ ਰੱਥ ਦੇ ਘੋੜਿਆਂ ਨੂੰ ਜ਼ਮੀਨ ‘ਤੇ ਬਿਠਾ ਦਿੱਤਾ ਤੀਰ ਮੁਕਟ ਚੀਰਦਾ ਹੋਇਆ ਉੱਪਰੋਂ ਨਿੱਕਲ ਗਿਆ
ਆਪਣੀ ਅਸਫ਼ਲਤਾ ਤੋਂ ਦੁਖੀ ਅਸ਼ਵਸੇਨ ਕਰਨ ਦੇ ਸਾਹਮਣੇ ਪ੍ਰਗਟ ਹੋਇਆ ਤੇ ਬੋਲਿਆ, ”ਇਸ ਵਾਰ ਸਾਵਧਾਨੀ ਵਰਤਣੀ, ਆਮ ਤੀਰ ਵਾਂਗ ਮੈਨੂੰ ਨਾ ਚਲਾਉਣਾ, ਇਸ ਵਾਰ ਅਰਜੁਨ ਜ਼ਰੂਰ ਮਰੇਗਾ” ਇਸ ‘ਤੇ ਕਰਨ ਨੂੰ ਹੈਰਾਨੀ ਹੋਈ ਉਸ ਨੇ ਉਸ ਸੱਪ ਨੂੰ ਪੁੱਛਿਆ, ”ਤੂੰ ਕੌਣ ਹੈਂ ਤੇ ਅਰਜੁਨ ਨੂੰ ਮਾਰਨ ‘ਚ ਤੇਰੀ ਇੰਨੀ ਰੁਚੀ ਕਿਉਂ ਹੈ?” ਸੱਪ ਨੇ ਕਿਹਾ, ”ਅਰਜੁਨ ਨੇ ਖਾਂਡਵ ਵਣ ‘ਚ ਅੱਗ ਲਾ ਕੇ ਮੇਰੇ ਪਰਿਵਾਰ ਨੂੰ ਮਾਰ ਦਿੱਤਾ ਸੀ, ਤੇਰੇ ਰਾਹੀਂ ਮੈਂ ਆਪਣਾ ਉਦੇਸ਼ ਪੂਰਾ ਕਰਨਾ ਚਾਹੁੰਦਾ ਹਾਂ”
ਕਰਨ ਨੇ ਸਹਾਇਤਾ ਲਈ ਉਸ ਦਾ ਧੰਨਵਾਦ ਕਰਦਿਆਂ ਉਸ ਨੂੰ ਵਾਪਸ ਜਾਣ ਲਈ ਕਿਹਾ, ”ਭਲੇ ਮਾਣਸ, ਮੈਨੂੰ ਆਪਣੇ ਹੀ ਪੁਰਸ਼ਾਰਥ ਨਾਲ ਨੀਤੀ ਯੁੱਧ ਲੜਨ ਦੇ ਤੇਰੀ ਲੁਕਵੀਂ ਸਹਾਇਤਾ ਲੈ ਕੇ ਜਿੱਤਣ ਤੋਂ ਤਾਂ ਹਾਰਨਾ ਚੰਗਾ ਹੈ ਉਂਜ ਵੀ ਅਜਿਹਾ ਕਰਨ ਨਾਲ ਕ੍ਰਿਸ਼ਨ ਤੇ ਮੇਰੇ ‘ਚ ਕੀ ਫਰਕ ਰਹਿ ਜਾਵੇਗਾ?” ਕਰਨ ਦੀ ਨੀਤੀ ਤੇ ਨਿਸ਼ਟਾ ਨੂੰ ਵੇਖ ਕੇ ਸੱਪ ਖਾਂਡਵ ਵਣ ‘ਚ ਵਾਪਸ ਚਲਾ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.