ਦੇਸ਼ ‘ਚ ਕੋਰੋਨਾ ਪੀੜਤਾ ਦਾ ਅੰਕੜਾ 71 ਲੱਖ ਤੋਂ ਪਾਰ

Corona India

66,732 ਨਵੇਂ ਕੋਰੋਨਾ ਮਰੀਜ਼ ਮਿਲੇ

  • ਠੀਕ ਹੋਣ ਵਾਲਿਆਂ ਦੀ ਵੀ ਰੋਜ਼ਾਨਾ ਵਧ ਰਹੀ ਹੈ ਗਿਣਤੀ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਮਾਮਲੇ 71 ਲੱਖ ਤੋਂ ਵੱਧ ਹੋ ਚੁੱਕੇ ਹਨ ਹਾਲਾਂਕਿ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ ਤੇ ਹੁਣ ਤੱਕ 61 ਲੱਖ ਤੋਂ ਵੱਧ ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ।

Corona India

The number of corona victims in the country has crossed 71 lakh

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 77,559 ਕੋਰੋਨਾ ਮਰੀਜ਼ਾਂ ਠੀਕ ਹੋਏ ਹਨ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚੋਂ ਛੁੱਟੀ ਦੇ ਦਿੱਤੀ ਗਈ। ਦੇਸ਼ ‘ਚ ਹੁਣ ਤੱਕ 61,49,535 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਹੈ। ਇਸ ਦੌਰਾਨ 66,732 ਵਿਅਕਤੀਆਂ ਦੇ ਕਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਕੋਰੋਨਾ ਦਾ ਅੰਕੜਾ 71,20,538 ਹੋ ਗਿਆ ਹੈ।

The number of corona victims in the country has crossed 71 lakh

ਪਿਛਲੇ 24 ਘੰਟਿਆਂ ਦੌਰਾਨ 816 ਕੋਰੋਨਾ ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ ਤੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,09,150 ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕਮੀ ਆਉਣ ਕਾਰਨ ਸਰਗਰਮ ਮਾਮਲੇ 5643 ਘੱਟ ਕੇ, 8,61,853 ਹੋ ਗਏ। ਦੇਸ਼ ‘ਚ ਹਾਲੇ ਸਰਗਰਮ ਮਾਮਲਿਆਂ ਦਾ ਫੀਸਦੀ 12.10 ਤੇ ਠੀਕ ਹੋਣ ਵਾਲਿਆਂ ਦੀ ਦਰ 86.39 ਫੀਸਦੀ ਹੈ। ਜਦੋਂਕਿ ਮ੍ਰਿਤਕ ਦਰ 1.53 ਫੀਸਦੀ ਰਹਿ ਗਏ ਹਨ। ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਂਰਾਸ਼ਟਰ ‘ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ ਵਧ ਕੇ 2,21,637 ਰਹਿ ਗਏ ਹਨ ਜਦੋਂਕਿ 309 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 40,349 ਹੋ ਗਈ ਹੈ।

  • ਸਰਗਰਮ ਮਾਮਲਿਆਂ ਦਾ ਫੀਸਦੀ 12.10
  • ਠੀਕ ਹੋਣ ਵਾਲਿਆਂ ਦੀ ਦਰ 86.39 ਫੀਸਦੀ
  • ਮ੍ਰਿਤਕ ਦਰ 1.53 ਫੀਸਦੀ
  • ਪਿਛਲੇ 24 ਘੰਟਿਆਂ ਦੌਰਾਨ 816 ਕੋਰੋਨਾ ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.