ਚਾਕ ਆਰਟ ਕਰਨ ‘ਤੇ ਅਭਿਸ਼ੇਕ ਦਾ ਨਾਂਅ ‘ਇੰਡੀਆ ਬੁੱਕ ਆਫ਼ ਰਿਕਾਰਡ’ ‘ਚ ਦਰਜ਼

ਚਾਕ ਆਰਟ ਕਰਨ ‘ਤੇ ਅਭਿਸ਼ੇਕ ਦਾ ਨਾਂਅ ‘ਇੰਡੀਆ ਬੁੱਕ ਆਫ਼ ਰਿਕਾਰਡ’ ‘ਚ ਦਰਜ਼

ਲੁਧਿਆਣਾ (ਰਘਬੀਰ ਸਿੰਘ/ਵਨਰਿੰਦਰ ਮਣਕੂ)। ਲੁਧਿਆਣਾ ਦੇ ਪਿੰਡ ਥਰੀਕੇ ਦੇ ਵਸਨੀਕ ਅਭਿਸ਼ੇਕ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ‘ਚ ਦਰਜ਼ ਹੋਇਆ ਹੈ। ਅਭਿਸ਼ੇਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿੰਡ ਥਰੀਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ‘ਚ ਨੌਂਵੀ ਜਮਾਤ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਉਹ ਇਕ ਦਿਨ ਆਪਣੀ ਜਮਾਤ ਵਿੱਚ ਬੈਠ ਕੇ ਚਾਕ ਨੂੰ ਵੱਖ-ਵੱਖ ਤਰ੍ਹਾਂ ਦੇ ਡਿਜਾਈਨ ਦੇ ਰਹੇ ਸਨ, ‘ਤੇ ਉਨ੍ਹਾਂ ਦੀ ਕਲਾਸ ਟੀਚਰ ਮੈਡਮ ਮੋਹਨੀਤ ਨੇ ਅਭਿਸ਼ੇਕ ਦੀ ਇਸ ਕਲਾ ਨੂੰ ਪਛਾਣ ਦੇ ਹੋਏ ‘ਤੇ ਉਸ ਨੂੰ ਝਿੜਕਣ ਦੀ ਬਜਾਏ ਉਸ ਨੂੰ ਉਤਸ਼ਾਹਿਤ ਕੀਤਾ ਤੇ ਕਿਹਾ ਕਿ ਉਹ ਆਪਣੀ ਇਸ ਕਲਾ ਵਿੱਚ ਹੋਰ ਸੁਧਾਰ ਲਿਆਵੇ।

ਇਸ ਕਲਾ ਨੂੰ ਅਭਿਸ਼ੇਕ ਨੇ ਹੋਰ ਸੁਧਾਰ ਕੀਤਾ ‘ਤੇ ਜਿਸ ਦੀ ਬਦੌਲਤ ਉਸ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ। ਅਭਿਸ਼ੇਕ ਨੇ ਇਸ ਦਾ ਸਾਰਾ ਸਿਹਰਾ ਯੂਥ ਵਿਰਾਂਗਨਾਏ ਲੁਧਿਆਣਾ ਦੀ ਟੀਮ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਯੂਥ ਵਿਰਾਂਗਨਾਏ ਵੱਲੋਂ ਮੈਨੂੰ ਵਿੱਤੀ ਸਹਿਯੋਗ ਵੀ ਦਿੱਤਾ ਗਿਆ।

ਕੀ ਕਹਿਣਾ ਹੈ ਅਭਿਸ਼ੇਕ ਦਾ ਮਾਤਾ ਜੀ ਦਾ

ਅਭਿਸ਼ੇਕ ਦੇ ਮਾਤਾ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਲਕੁਲ ਵੀ ਨਹੀ ਪਤਾ ਸੀ ਵੀ ਉਨ੍ਹਾਂ ਦਾ ਲੜਕਾ ਇੰਨੀ ਵਧੀਆ ਚਾਕ ਆਰਟ ਕਰਦਾ ਹੈ। ਉਨ੍ਹਾਂ ਨੇ ਵੀ ਇਸ ਦਾ ਸਾਰਾ ਸਹਿਰਾ ਯੂਥ ਵੀਰਾਂਗਨਾਏ ਮੈਡਮ ਮੋਹਨੀਤ ਨੂੰ ਦਿੱਤਾ ‘ਤੇ ਕਿਹਾ ਕਿ ਉਨ੍ਹਾਂ ਨੇ ਮੇਰੇ ਬੱਚੇ ਨੂੰ ਇੰਨੀ ਅੱਗੇ ਤੱਕ ਪਹੁੰਚਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.