ਜਾਤੀਵਾਦ ਤੇ ਸਿਆਸਤ

ਜਾਤੀਵਾਦ ਤੇ ਸਿਆਸਤ

ਉਤਰ ਪ੍ਰਦੇਸ਼ ਦੇ ਕਥਿਤ ਜਬਰ ਜਿਨਾਹ ਦੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਜਾਤੀਵਾਦ ਦੇ ਨਾਂਅ ‘ਤੇ ਨਫ਼ਰਤ ਪੈਦਾ ਹੋ ਰਹੀ ਹੈ,ਬੇਹੱਦ ਚਿੰਤਾਜਨਕ ਜੇਕਰ ਪਿਛਲੇ 50 ਸਾਲਾਂ ਨੂੰ ਵੇਖੀਏ ਤਾਂ ਸਿਆਸਤ ਤੇ ਜਾਤੀਵਾਦ ਦਾ ਗਠਜੋੜ ਨੇ ਸਮਾਜ ਦੀਆਂ ਜੜ੍ਹਾਂ ਨੂੰ ਬੁਰੀ ਤਰ੍ਹਾਂ ਖੋਖਲਾ ਕੀਤੀ ਰੱਖਿਆ ਹੈ ਨਫ਼ਰਤ ਭਰੇ ਮਾਹੌਲ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਇੱਥੇ ਇਨਸਾਨੀਅਤ ਨਾਂਅ ਦੇ ਸ਼ਬਦ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਸਿਆਸੀ ਪਾਰਟੀਆਂ ਤੇ ਲੋਕਾਂ ਦੇ ਚੁਣੇ ਹੋਏ ਨੁਮਾÎਇੰਦਿਆਂ ਨੇ ਚੁੱਪ ਵੱਟ ਲਈ ਹੈ ਸਾਰੀਆਂ ਪਾਰਟੀਆਂ ਇਸ ਅਤਿ ਘਿਨੌਣੇ ਕਾਂਡ ‘ਚੋਂ ਵੋਟ ਬੈਂਕ ਦੀ ਤਲਾਸ਼ ਕਰਕੇ ਸੰਵੇਦਨਹੀਣਤਾ ਦਾ ਤਮਾਸ਼ਾ ਬਣ ਗਈਆਂ ਹਨ

ਪੀੜਤਾ ਤੇ ਮੁਲਜ਼ਮਾਂ ਦੀ ਜਾਤੀ ਨੂੰ ਵੇਖ ਕੇ ਪੈਂਤਰੇ ਖੇਡੇ ਜਾ ਰਹੇ ਹਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਪੀੜਤਾ ਦੇ ਪਰਿਵਾਰ ਨੂੰ ਮਿਲਣ ਨੂੰ ਰੋਕਣਾ ਤੇ ਮਾਹੌਲ ਤਣਾਅ ਪੂਰਨ ਬਣਿਆ ਰਿਹਾ ਹੈ ਇਸੇ ਤਰ੍ਹਾਂ ਇੱਕ ਜਾਤੀ ਨਾਲ ਸਬੰਧਿਤ ਸੰਗਠਨ ਦੇ ਵਰਕਰਾਂ ਵੱਲੋਂ ਪੀੜਤ ਪਰਿਵਾਰ ਨੂੰ ਮਿਲਣ ‘ਤੇ ਮੁਕੱਦਮੇ ਦਰਜ ਕੀਤੇ ਗਏ ਹਨ ਮੰਨਿਆ ਜਾ ਸਕਦਾ ਹੈ ਕਿ ਸਿਆਸੀ ਪਾਰਟੀਆਂ ਦੇ ਆਪਣੇ ਹਿੱਤ ਵੀ ਹੁੰਦੇ ਹਨ ਪਰ ਸਾਡੇ ਸਮਾਜ ‘ ਚ ਆਖ਼ਰ ਅਜਿਹੇ ਹਾਲਤ ਹੀ ਕਿਉਂ ਬਣਦੇ ਹਨ ਕਿ ਪੀੜਤ ਪਰਿਵਾਰਾਂ ਨੂੰ ਦਬਾਉਣ ਤੇ ਸਮਝੌਤੇ ਲਈ ਧਮਕਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਕਦੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉਠਦਾ ਹੈ

ਕਦੇ ਜਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ  ਦੀ ਇਤਰਾਜਯੋਗ ਬਿਆਨਬਾਜ਼ੀ ਸਾਹਮਣੇ ਆਉਂਦੀ ਹੈ ਇਹ ਹਕੀਕਤ ਹੈ ਕਿ ਤਕੜੇ ਵੱਲੋਂ ਮਾੜੇ ਨੂੰ ਦਬਾ ਕੇ ਚੁੱਪ ਕਰਵਾਇਆ ਜਾਂਦਾ ਹੈ ਪਰ ਸਰਕਾਰ ਵੀ ਵਿਰੋਧ ਦਬਾਉਣ ਦੀ ਬਜਾਇ ਨਿਰਪੱਖ ਤੇ ਅਸਰਦਾਰ ਕਾਰਵਾਈ ਕਰਨ ਤੋਂ ਕਿਉਂ ਭੱਜਦੀਆਂ ਹਨ ਇਹ ਵੀ ਹੈਰਾਨੀਜਨਕ ਹੈ ਕਿ ਮੁਲਜ਼ਮਾਂ ਦੇ ਨਾਲ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਨਾਰਕੋ ਟੈਸਟ ਲਈ ਕਿਹਾ ਗਿਆ ਜੇਕਰ ਪੁਲਿਸ  ਕਾਨੂੰਨ ਪ੍ਰਬੰਧ (ਵਿਵਸਥਾ) ਨੂੰ ਸਹੀ ਢੰਗ ਨਾਲ ਲਾਗੂ ਕਰੇ, ਪੁਲਿਸ ਕੋਲ ਮਾੜੇ ਦੀ ਵੀ ਸੁਣਵਾਈ ਹੋਵੇ ਤਾਂ ਸਿਆਸੀ ਲਾਹਾ ਲੈਣ ਵਾਲਿਆਂ ਨੂੰ ਕੋਈ ਮੌਕਾ ਹੀ ਨਾ ਮਿਲੇ ਅਪਰਾਧੀਆਂ ਖਿਲਾਫ਼ ਕਾਰਵਾਈ ‘ਚ ਪੱਖਪਾਤ ਪੀੜਤ ਪਰਿਵਾਰ ਲਈ ਦੁਖਦਾਈ ਹੁੰਦਾ ਹੈ ਚੰਗਾ ਹੋਵੇ ਜੇਕਰ ਹਾਥਰਸ ਮਾਮਲੇ ‘ਚ ਸਿਆਸੀ ਪਾਰਟੀਆਂ ਸਰਕਾਰਾਂ ‘ਤੇ ਕਾਰਵਾਈ ਲਈ ਦਬਾਅ ਪਾਉਣ ਪਰ ਇਸ ਨੂੰ ਵੋਟ ਬੈਂਕ ਦਾ ਤਮਾਸ਼ਾ ਨਾ ਬਣਾਉਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.