ਸਿਰਫ਼ ਕਾਂਗਰਸ ਤੱਕ ਹੀ ਸੀਮਤ ਹੋ ਕੇ ਰਹਿ ਗਈ ਰਾਹੁਲ ਦੀ ਯਾਤਰਾ
ਸੰਗਰੂਰ, (ਗੁਰਪ੍ਰੀਤ ਸਿੰਘ) ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ ‘ਕਿਸਾਨ ਬਚਾਓ ਯਾਤਰਾ’ ਵਿੱਚ ਕਿਸਾਨ ਅਣਛੋਹੇ ਹੀ ਰਹਿ ਗਏ ਜਦੋਂ ਕਿ ਇਹ ਸਿਰਫ਼ ਕਾਂਗਰਸ ਪਾਰਟੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਅੱਜ ਸੰਗਰੂਰ ਤੇ ਭਵਾਨੀਗੜ੍ਹ ਵਿਖੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਵੱਲੋਂ ਜਨਤਕ ਰੈਲੀਆਂ ਕੀਤੀਆਂ ਗਈ
ਜਿਸ ਵਿੱਚ ਸਿਰਫ਼ ਸੰਗਰੂਰ, ਬਰਨਾਲਾ ਆਦਿ ਜ਼ਿਲ੍ਹਿਆਂ ਤੋਂ ਸਿਰਫ਼ ਕਾਂਗਰਸ ਆਗੂਆਂ ਵੱਲੋਂ ਹੀ ਸ਼ਮੂਲੀਅਤ ਕੀਤੀ ਗਈ ਕਿਸਾਨਾਂ ਵੱਲੋਂ ਇਸ ਰੈਲੀ ਤੋਂ ਦੂਰੀ ਬਣਾਈ ਰੱਖੀ ਇੱਕ ਸੰਗਰੂਰ ਵਿੱਚ 30 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਨਿਰੰਤਰ ਪੰਜ ਦਿਨਾਂ ਤੋਂ ਧਰਨੇ ਦਿੱਤੇ ਜਾ ਰਹੇ ਹਨ ਜਦੋਂ ਕਿ ਉਨ੍ਹਾਂ ਵੱਲੋਂ ਕੋਈ ਆਗੂ ਵੀ ਰੈਲੀ ਵਿੱਚ ਨਹੀਂ ਪਹੁੰਚਿਆ ਗਿਆ ਅਤੇ ਨਾ ਹੀ ਕਿਸੇ ਕਾਂਗਰਸੀ ਆਗੂ ਵੱਲੋਂ ਕਿਸਾਨਾਂ ਤੱਕ ਕੋਈ ਪਹੁੰਚ ਬਣਾਈ ਗਈ
ਇਸ ਸਬੰਧੀ ਗੱਲਬਾਤ ਕਰਦਿਆਂ ਇੱਕ ਕਿਸਾਨ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਜਿਹੜੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਸਿਰਫ਼ ਰਾਜਸੀ ਡਰਾਮੇ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਕਿਸੇ ਆਗੂ ਨੇ 30 ਕਿਸਾਨ ਜਥੇਬੰਦੀਆਂ ਨਾਲ ਕਦੇ ਕੋਈ ਗੱਲ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਆਪਣੀ ਲੜਾਈ ਖੁਦ ਲੜ ਰਹੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਣਗੇ ਉਨ੍ਹਾਂ ਨੂੰ ਨਾ ਤਾਂ ਪਹਿਲਾਂ ਰਾਜਨੀਤਕ ਲੋਕਾਂ ਤੋਂ ਕੋਈ ਆਸ ਸੀ ਅਤੇ ਨਾ ਹੀ ਹੁਣ ਹੈ ਅੱਜ ਦੀ ਕਾਂਗਰਸੀ ਰੈਲੀ ਕਹਿਣ ਨੂੰ ਤਾਂ ਕਿਸਾਨਾਂ ਦੇ ਹੱਕ ਵਿੱਚ ਰੱਖੀ ਗਈ ਸੀ ਪਰ ਰਾਹੁਲ ਗਾਂਧੀ ਦੇ ਜਿਸ ਤਰ੍ਹਾਂ 30-30 ਫੁੱਟੇ ਕੱਟ ਆਊਟ ਲੱਗੇ ਹੋਏ ਸਨ, ਤੇ ਹਰ ਪਾਸੇ ਕਾਂਗਰਸੀ ਝੰਡਿਆਂ ਦੀ ਬਹੁਤਾਤ ਲੱਗਦੀ ਸੀ,
ਉਸ ਤੋਂ ਇਹ ਰੈਲੀ ਸਿਰਫ਼ ਰਾਹੁਲ ਗਾਂਧੀ ਤੱਕ ਸੀਮਤ ਲੱਗ ਰਹੀ ਸੀ ਦੂਜੇ ਪਾਸੇ ਵੱਖ-ਵੱਖ ਹਲਕਿਆਂ ਤੋਂ ਸ਼ਾਮਿਲ ਹੋਏ ਕਾਂਗਰਸੀ ਆਗੂਆਂ ਨੇ ਸਿਰਫ਼ ਆਪੋ-ਆਪਣੇ ਲੀਡਰਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਹੇਠਲੇ ਆਗੂ ਤੇ ਵਰਕਰ ਕਿਸਾਨ ਮੁੱਦਿਆਂ ਦੀ ਬਜਾਇ ਆਪਣੇ ਮੰਤਰੀ ਦੇ ਗੁਣ ਗਾਉਂਦੇ ਨਜ਼ਰ ਆਏ ਰੈਲੀ ਵਿੱਚ ਕੋਈ ਬਲਵੀਰ ਸਿੰਘ ਸਿੱਧੂ ਦੇ ਹੱਕ ਵਿੱਚ ਨਾਅਰੇ ਮਾਰ ਰਿਹਾ ਸੀ, ਕੋਈ ਵਿਜੈਇੰਦਰ ਸਿੰਗਲਾ ਜ਼ਿੰਦਾਬਾਦ ਤੇ ਕੋਈ ਦਲਬੀਰ ਗੋਲਡੀ ਨੂੰ ਮੂਹਰੇ ਰੱਖ ਰਿਹਾ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.