ਸਹੀ ਸਮੇਂ ‘ਤੇ ਕਰੋ ਸਹੀ ਮੌਕਿਆਂ ਦੀ ਪਛਾਣ
ਸਮੱਸਿਆਵਾਂ ਤਾਂ ਸਭ ਦੀ ਜ਼ਿੰਦਗੀ ਵਿਚ ਹੁੰਦੀਆਂ ਹਨ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਕਈ ਰਾਹ ਵੀ ਹੁੰਦੇ ਹਨ ਕੁਝ ਲੋਕ ਸਹੀ ਸਮੇਂ ‘ਤੇ ਸਹੀ ਰਾਹ ਚੁਣ ਲੈਂਦੇ ਹਨ ਤੇ ਸਫ਼ਲਤਾ ਦੀ ਰਾਹ ‘ਤੇ ਅੱਗੇ ਵਧ ਜਾਂਦੇ ਹਨ ਉੱਥੇ ਹੀ ਕੁਝ ਸਭ ਕੁਝ ਕਿਸਮਤ ਦੇ ਭਰੋਸੇ ਛੱਡ ਕੇ ਬੈਠ ਜਾਂਦੇ ਹਨ ਤੇ ਜ਼ਿੰਦਗੀ ਭਰ ਦੁਖੀ ਹੁੰਦੇ ਰਹਿੰਦੇ ਹਨ ਇੱਕ ਆਮ ਲੜਕੇ ਚੰਦਰਗੁਪਤ ਨੂੰ ਭਾਰਤ ਦਾ ਬਾਦਸ਼ਾਹ ਬਣਾਉਣ ਵਾਲੇ ਅਚਾਰੀਆ ਚਾਣੱਕਿਆ ਨੇ ਇਸ ਸਬੰਧੀ ਕਈ ਮਹੱਤਵਪੂਰਨ ਉਪਾਅ ਦੱਸੇ ਹਨ
ਇਨ੍ਹਾਂ ਉਪਾਵਾਂ ਨੂੰ ਅਪਣਾ ਕੇ ਕੋਈ ਵੀ ਇਨਸਾਨ ਸਫ਼ਲਤਾ ਦਾ ਨਵਾਂ ਇਤਿਹਾਸ ਰਚ ਸਕਦਾ ਹੈ ਚਾਣੱਕਿਆ ਨੇ ਕਿਹਾ ਹੈ ਕਿ ਨੀਅਤੀ ਤਾਂ ਆਪਣੀ ਖੇਡ ਰਚਦੀ ਰਹਿੰਦੀ ਹੈ ਅਤੇ ਇਸ ਖੇਡ ਦੇ ਪ੍ਰਭਾਵ ਨਾਲ ਸਾਨੂੰ ਕਦੇ ਦੁੱਖ ਮਿਲਦੇ ਹਨ ਤੇ ਕਦੇ ਸੁਖ ਦੁੱਖ ਵੇਲੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਕਿਸਮਤ ਸਿਰਫ਼ ਕੋਈ ਸੰਯੋਗ ਨਹੀਂ ਹੈ, ਕਿਸਮਤ ਵਿਅਕਤੀ ਨੂੰ ਹਰ ਸਮੱਸਿਆ ‘ਚੋਂ ਨਿੱਕਲਣ ਲਈ ਬਦਲ ਜ਼ਰੂਰ ਦਿੰਦੀ ਹੈ ਅਕਲਮੰਦ ਇਨਸਾਨ ਉਹੀ ਹੈ ਜੋ ਉਨ੍ਹਾਂ ਬਦਲਾਂ ਨੂੰ ਪਛਾਣ ਕੇ, ਉਨ੍ਹਾਂ ਵਿੱਚੋਂ ਸਹੀ ਬਦਲ ਚੁਣ ਲੈਂਦਾ ਹੈ ਸਭ ਕੁਝ ਕਿਸਮਤ ਦੇ ਭਰੋਸੇ ਛੱਡ ਕੇ ਬੈਠਣ ਵਾਲਾ ਇਨਸਾਨ ਕਸ਼ਟ ਤੇ ਦੁੱਖ ਦਾ ਹੀ ਭਾਗੀਦਾਰ ਬਣ ਜਾਂਦਾ ਹੈ
ਅਜਿਹੇ ਲੋਕ ਜ਼ਿੰਦਗੀ ਵਿਚ ਨਾ ਤਾਂ ਕੁਝ ਬਣ ਸਕਦੇ ਹਨ ਤੇ ਨਾ ਹੀ ਕੋਈ ਇਤਿਹਾਸ ਰਚ ਸਕਦੇ ਹਨ ਇਸ ਲਈ ਸਮਝਦਾਰੀ ਇਸੇ ਵਿਚ ਹੈ ਕਿ ਸਹੀ ਸਮੇਂ ‘ਤੇ ਸਹੀ ਰਸਤਿਆਂ ਨੂੰ ਪਛਾਣਿਆ ਜਾਵੇ ਅਤੇ ਉਨ੍ਹਾਂ ਰਸਤਿਆਂ ‘ਤੇ ਬਿਨਾਂ ਸਮਾਂ ਗੁਆਏ ਅੱਗੇ ਵਧਿਆ ਜਾਵੇ ਅਚਾਰੀਆ ਚਾਣੱਕਿਆ ਦੀ ਇਹ ਗੱਲ ਹਰ ਸਥਿਤੀ ‘ਚ ਬਹੁਤ ਹੀ ਕਾਰਗਰ ਤੇ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਵਾਲੀ ਹੈ ਜੋ ਵੀ ਇਨਸਾਨ ਕਿਸਮਤ ਦੇ ਇਸ਼ਾਰਿਆਂ ਨੂੰ ਸਮਝ ਕੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਧਾਰ ਲੈਂਦਾ ਹੈ, ਉਹ ਨਵੇਂ ਇਤਿਹਾਸ ਰਚ ਦਿੰਦਾ ਹੈ ਜ਼ਿੰਦਗੀ ‘ਚ ਸਫ਼ਲਤਾ ਪ੍ਰਾਪਤ ਕਰਨ ਲਈ ਇਹ ਵਧੀਆ ਉਪਾਅ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.