ਦੋ ਦਿਨਾਂ ‘ਚੋਂ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ
ਨਵੀਂ ਦਿੱਲੀ। ਦੇਸ਼ ‘ਚ ਦੋ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਤੁਲਨਾ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ ਤੇ ਹੁਣ ਤੱਕ ਕਰੀਬ 56 ਲੱਖ ਵਿਅਕਤੀ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 76,737 ਕੋਰੋਨਾ ਮਰੀਜ਼ਾਂ ਠੀਕ ਹੋਏ ਹਨ।
ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚੋਂ ਛੁੱਟੀ ਦੇ ਦਿੱਤੀ ਗਈ। ਦੇਸ਼ ‘ਚ ਹੁਣ ਤੱਕ 55,86,703 ਮਰੀਜ਼ਾਂ ਨੇ ਕੋਰੋਨਾ ਨੂੰ ਹਰਾ ਦਿੱਤਾ ਹੈ। ਇਸ ਦੌਰਾਨ 74,442 ਵਿਅਕਤੀਅ ਕੋਰੋਨਾ ਪੀੜਤ ਹੋਣ ਤੋਂ ਬਾਅਦ ਕੋਰੋਨਾ ਮਰੀਜ਼ਾਂ ਦਾ ਅੰਕੜਾ 66,23,815 ਹੋ ਗਿਆ। ਪਿਛਲੇ 24 ਘੰਟਿਆਂ ਦੌਰਾਨ 903 ਮਰੀਜ਼ ਆਪਣੀ ਜਾਨ ਗੁਆ ਬੈਠੇ ਤੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,02,685 ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕਮੀ ਆਉਣ ਕਾਰਨ ਸਰਗਰਮ ਮਾਮਲੇ 3198 ਘੱਟ ਕੇ 93,44,27 ਹੋ ਗਏ। ਦੇਸ਼ ‘ਚ ਹਾਲੇ ਸਰਗਰਮ ਮਾਮਲਿਆਂ ਦਾ ਫੀਸਦੀ 14.11 ਤੇ ਠੀਕ ਹੋਣ ਵਾਲਿਆਂ ਦੀ ਦਰ 84.34 ਫੀਸਦੀ ਹੈ ਜਦੋਂਕਿ ਮ੍ਰਿਤਕ ਦਰ 1.55 ਫੀਸਦੀ ਹੈ।
- 903 ਮਰੀਜ਼ ਦੀ ਹੋਈ ਮੌਤ
- ਸਰਗਰਮ ਮਾਮਲਿਆਂ ਦਾ ਫੀਸਦੀ 14.11
- ਠੀਕ ਹੋਣ ਵਾਲਿਆਂ ਦੀ ਦਰ 84.34 ਫੀਸਦੀ
- ਮ੍ਰਿਤਕ ਦਰ 1.55 ਫੀਸਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.