ਕੋਰੋਨਾ ਮਹਾਂਮਾਰੀ ਦੌਰਾਨ ਚਾਰ ਬਲੱਡ ਕੈਂਪਾਂ ਵਿੱਚ 528 ਯੂਨਿਟ ਖੂਨਦਾਨ
ਮਲੋਟ, (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ‘ਪਰਮਾਰਥੀ ਦਿਵਸ’ ਮੌਕੇ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਸਾਧ-ਸੰਗਤ ਨੇ ਵੱਧ ਚੜ੍ਹ ਕੇ ਖੂਨਦਾਨ ਕੀਤਾ। ਇਸ ਮੌਕੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੋਸ਼ਲ ਡਿਸਟੈਂਸਿੰਗ ਅਤੇ ਸੈਨੇਟਾਈਜ਼ ਦਾ ਖ਼ਾਸ ਧਿਆਨ ਰੱਖਿਆ ਗਿਆ।
ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜਿੰਮੇਵਾਰ ਕੁਲਵੰਤ ਸਿੰਘ ਇੰਸਾਂ, ਰਮੇਸ਼ ਠਕਰਾਲ ਇੰਸਾਂ, ਅਮਰਜੀਤ ਸਿੰਘ ਬਿੱਟਾ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਪ੍ਰਦੀਪ ਇੰਸਾਂ, ਭੰਗੀਦਾਸ ਵਿਕਾਸ ਇੰਸਾਂ, ਸੇਵਾਦਾਰ ਮੋਹਿਤ ਭੋਲਾ ਇੰਸਾਂ, ਸ਼ੰਕਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ‘ਪਰਮਾਰਥੀ ਦਿਵਸ’ ਮੌਕੇ ਖੂਨਦਾਨ ਕੈਂਪ ਲਾਇਆ ਗਿਆ
ਜਿਸ ਵਿੱਚ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਬਲੱਡ ਬੈਂਕ ਦੀ ਟੀਮ ਜਿਸ ਵਿੱਚ ਦਿਨੇਸ਼ ਕੁਮਾਰ, ਜਸਪ੍ਰੀਤ ਸਿੰਘ, ਰਾਮ ਕਿਸ਼ਨ ਸਿੰਘ ਅਤੇ ਅਮਨਦੀਪ ਸਿੰਘ ਨੇ 127 ਯੂਨਿਟ ਖੂਨ ਇਕੱਤਰ ਕੀਤਾ। ਖੂਨਦਾਨ ਕੈਂਪ ਦੀ ਸ਼ੁਰੂਆਤ ਡੀ.ਐਸ.ਪੀ. ਮਲੋਟ ਸ. ਭੁਪਿੰਦਰ ਸਿੰਘ ਰੰਧਾਵਾ ਅਤੇ ਡੀ.ਐਸ.ਪੀ.(ਐਚ) ਸ੍ਰੀ ਮੁਕਤਸਰ ਸਾਹਿਬ ਸ਼੍ਰੀ ਹੇਮੰਤ ਕੁਮਾਰ ਸ਼ਰਮਾ ਨੇ ਕੀਤੀ ਜਦਕਿ ਬਲਾਕ ਮਲੋਟ ਦੀਆਂ ਸਮੂਹ ਸਮਾਜਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ 45 ਮੈਂਬਰ ਪੰਜਾਬ ਕਿਰਨ ਇੰਸਾਂ, ਸੁਜਾਨ ਭੈਣਾਂ ਪ੍ਰਕਾਸ਼ ਕੌਰ ਇੰਸਾਂ, ਨਗਮਾ ਇੰਸਾਂ ਅਤੇ ਸੁਮਨ ਇੰਸਾਂ ਤੋਂ ਇਲਾਵਾ ਰਿੰਕੂ ਬੁਰਜਾਂ ਇੰਸਾਂ, ਦੀਪਕ ਮੱਕੜ ਇੰਸਾਂ, ਸੁਨੀਲ ਇੰਸਾਂ, ਰਿੰਕੂ ਛਾਬੜਾ ਇੰਸਾਂ, ਨਰਿੰਦਰ ਭੋਲਾ ਇੰਸਾਂ, ਪਵਨ ਇੰਸਾਂ, ਜੁਬਿਨ ਇੰਸਾਂ, ਅਤੁੱਲ ਇੰਸਾਂ, ਤਰਸੇਮ ਇੰਸਾਂ, ਵਿੱਕੀ ਇੰਸਾਂ, ਦੀਪਕ ਇੰਸਾਂ, ਮੱਖਣ ਇੰਸਾਂ ਮੌਜੂਦ ਸਨ।
‘ਸ਼੍ਰੀ ਹੇਮੰਤ ਕੁਮਾਰ ਸ਼ਰਮਾ ਡੀ.ਐਸ.ਪੀ. (ਐਚ) ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਡੇਰਾ ਸੱਚਾ ਸੌਦਾ, ਮਲੋਟ ਦੀ ਸਾਧ-ਸੰਗਤ ਨੇ ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਥੋੜ੍ਹੇ ਸਮੇਂ ਵਿੱਚ ਚੌਥਾ ‘ਬਲੱਡ ਕੈਂਪ’ ਲਗਾਇਆ ਹੈ ਅਤੇ ਸੰਗਤ ਵਿੱਚ ਕਾਫ਼ੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਅੱਗੇ ਸਾਨੂੰ ਡੇਂਗੂ ਦੇ ਕਹਿਰ ਤੋਂ ਬਚਣ ਲਈ ਬਲੱਡ ਦੀ ਜਿਆਦਾ ਜ਼ਰੂਰਤ ਪਵੇਗੀ ਜੇਕਰ ਅਸੀਂ ਬਲੱਡ ਬੈਂਕ ਵਿੱਚ ਪਹਿਲਾਂ ਹੀ ਖੂਨ ਪੂਰਾ ਕਰਾਂਗੇ ਤਾਂ ਹੀ ਆਉਣ ਵਾਲਾ ਸਮਾਂ ਸਹਾਈ ਹੋਵੇਗਾ। ਉਨ੍ਹਾਂ ਖੂਨਦਾਨੀਆਂ ਦੀ ਪ੍ਰਸੰਸਾ ਕੀਤੀ।’
‘ਸ. ਭੁਪਿੰਦਰ ਸਿੰਘ ਰੰਧਾਵਾ ਡੀ.ਐਸ.ਪੀ. ਮਲੋਟ ਨੇ ਕਿਹਾ ਕਿ ਮੈਂ ਪ੍ਰਬੰਧਕਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਖੂਨਦਾਨ ਕੈਂਪ ਬਹੁਤ ਵਧੀਆ ਕਾਰਜ ਹੈ ਕਿਉਂਕਿ ਖੂਨਦਾਨ ਮਹਾਂਦਾਨ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਅੱਗੇ ਤੋਂ ਵੀ ਖੂਨਦਾਨ ਕੈਂਪ ਲਗਾਤਾਰ ਲਗਾਉਂਦਾ ਰਹੇ ਤਾਂ ਜੋ ਖੂਨ ਦੀ ਜ਼ਰੂਰਤ ਪੈਣ ‘ਤੇ ਕਿਸੇ ਵੀ ਮਰੀਜ਼ ਦੀ ਜਾਨ ਨਾ ਜਾਵੇ। ਉਨ੍ਹਾਂ ਖੂਨਦਾਨੀਆਂ ਦੀ ਵੀ ਪ੍ਰਸੰਸਾ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਖੂਨਦਾਨ ਕੈਂਪ ਲਗਾਉਣ ਲਈ ਸਮੂਹ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਕੱਤਰ ਹੋਇਆ ਖੂਨ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਮਰੀਜ਼ ਜਾਂ ਹੋਰ ਮਰੀਜ਼ਾਂ ਦੇ ਕੰਮ ਆਵੇਗਾ।’
‘ਕੋਆਰਡੀਨੇਟਰ ਮਨੋਜ ਅਸੀਜਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਪਹਿਲਾਂ ਹੀ ਮਾਨਵਤਾ ਭਲਾਈ ਕਾਰਜਾਂ ਵਿੱਚ ਲਗਾਤਾਰ ਵੱਧ ਚੜ੍ਹ ਕੇ ਸਹਿਯੋਗ ਕਰ ਰਿਹਾ ਹੈ ਪਰੰਤੂ ਹੁਣ ਜੋ ਕੋਰੋਨਾ ਮਹਾਂਮਾਰੀ ਦੌਰਾਨ ਬਲੱਡ ਕੈਂਪ ਲਗਾਉਣ ਦਾ ਜੋ ਕਾਰਜ ਚੱਲ ਰਿਹਾ ਹੈ ਉਹ ਸ਼ਲਾਘਾਯੋਗ ਹੈ ਅਤੇ ਲਗਾਤਾਰ ਚੌਥਾ ਬਲੱਡ ਕੈਂਪ ਲਗਾਉਣਾ ਕੋਈ ਛੋਟੀ ਗੱਲ ਨਹੀਂ ਹੈ।’
ਜਿੰਮੇਵਾਰਾਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਚਾਰ ਖੂਨਦਾਨ ਕੈਂਪ ਲਗਾਏ ਗਏ। ਪਹਿਲੇ ਕੈਂਪ 28 ਜੂਨ ‘ਚ ਵਿੱਚ 180 ਯੂਨਿਟ, ਦੂਜੇ ਕੈਂਪ 15 ਅਗਸਤ ‘ਚ 120 ਯੂਨਿਟ, ਤੀਜੇ ਕੈਂਪ 20 ਸਤੰਬਰ ਨੂੰ 101 ਯੂਨਿਟ ਅਤੇ ਚੌਥੇ ਕੈਂਪ 4 ਅਕਤੂਬਰ ਨੂੰ 127 ਯੂਨਿਟ ਖੂਨਦਾਨ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.