ਸਤਿਗੁਰੂ ਹਰ ਕਣ-ਕਣ ‘ਚ ਮੌਜ਼ੂਦ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਅੱਲ੍ਹਾ-ਵਾਹਿਗੁਰੂ, ਗੌਡ, ਖੁਦਾ, ਰਾਮ ਨਾਲ ਜੁੜ ਜਾਂਦਾ ਹੈ ਤਾਂ ਉਸ ਦੇ ਵਿਚਾਰਾਂ ‘ਚ ਤਬਦੀਲੀ ਆਉਂਦੀ ਹੈ, ਉਸ ਦਾ ਰਾਹ ਬਦਲ ਜਾਂਦਾ ਹੈ ਤੇ ਗੁਜ਼ਰੇ ਹੋਏ ਰਸਤਿਆਂ ਨੂੰ ਜਦੋਂ ਉਹ ਯਾਦ ਕਰਦਾ ਹੈ ਤਾਂ ਵੈਰਾਗ ‘ਚ ਆ ਜਾਂਦਾ ਹੈ ਕਿ ਹੇ ਰਹਿਬਰ! ਮੈਨੂੰ ਪਹਿਲਾਂ ਹੀ ਇਹ ਰਾਹ ਕਿਉਂ ਨਹੀਂ ਮਿਲਿਆ ਕਰਮਾਂ ਦਾ ਸਿਲਸਿਲਾ ਜਦੋਂ ਖ਼ਤਮ ਹੁੰਦਾ ਹੈ, ਇਨਸਾਨ ਖੁਦਮੁਖ਼ਤਿਆਰੀ ਦੀ ਵਰਤੋਂ ਕਰਦਾ ਹੈ ਤਾਂ ਅੱਲ੍ਹਾ, ਵਾਹਿਗੁਰੂ ਦਾ ਉਹ ਨਾਮ ਸੁਣਨ ਨੂੰ ਮਿਲਦਾ ਹੈ ਤੇ ਸੱਚੀ ਸਤਿਸੰਗ ਨਸੀਬ ਹੁੰਦੀ ਹੈ ਫਿਰ ਉਹ ਜੀਵਆਤਮਾ ਕਹਿੰਦੀ ਹੈ ਕਿ ਹੇ ਪ੍ਰਭੂ, ਤੇਰੇ ਪਿਆਰ ਮੁਹੱਬਤ ਨੂੰ ਪਾ ਕੇ ਮੈਨੂੰ ਸਮਝ ਆਈ ਹੈ ਕਿ ਤੁਹਾਡੀ ਨੂਰੇ-ਕਿਰਨ ਕਣ-ਕਣ, ਜ਼ਰੇ-ਜ਼ਰੇ ‘ਚ ਮੌਜ਼ੂਦ ਹੈ ਸਾਰੇ ਆਪਣੇ ਹਨ, ਕੋਈ ਦੂਜਾ ਨਹੀਂ, ਕੋਈ ਵੈਰੀ-ਬੇਗਾਨਾ ਤਾਂ ਹੈ ਹੀ ਨਹੀਂ ਮੈਂ ਜਿੱਧਰ ਵੀ ਨਜ਼ਰ ਮਾਰਦੀ ਹਾਂ, ਪਲਕ ਉਠਾਉਂਦੀ ਹਾਂ!
ਬਸ ਤੂੰ ਹੀ ਤੂੰ ਨਜ਼ਰ ਆਉਂਦਾ ਹੈ! ਹਰ ਕਿਸੇ ‘ਚ ਤੂੰ ਸਮਾਇਆ ਹੋਇਆ ਹੈਂ ਤੇ ਮੈਨੂੰ ਤੇਰੇ ਬਿਨਾਂ ਕੁਝ ਹੋਰ ਨਹੀਂ ਸੁੱਝਦਾ ਬਸ ਤੂੰ ਚਾਹੀਦਾ ਹੈਂ, ਤੂੰ ਚਾਹੀਦਾ, ਰਹਿਬਰ ਤੂੰ ਚਾਹੀਦੈਂ ਤੇਰੇ ਪਿਆਰ ਮੁਹੱਬਤ ‘ਚ ਜੋ ਲੱਜ਼ਤ ਹੈ, ਜੋ ਸਕੂਨ ਹੈ, ਉਹ ਕਹਿਣ-ਸੁਣਨ ਤੋਂ ਪਰ੍ਹੇ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਕ ਜੀਵ ਆਤਮਾ ਕਹਿੰਦੀ ਹੈ ਕਿ ਮੇਰੀ ਪਹਿਚਾਣ ਲਈ ਮੇਰੇ ਸਰੀਰ ਦਾ ਨਾਂਅ ਰੱਖਿਆ ਜਾਂਦਾ ਹੈ ਤੇ ਉਸ ਨਾਂਅ ਨਾਲ ਦੁਨੀਆਂ ਪੁਕਾਰਦੀ ਹੈ, ਪਹਿਚਾਣ ਬਣਦੀ ਹੈ ਪਤਾ ਨਹੀਂ ਕਿੰਨੇ ਲੋਕ ਉਸ ਨਾਂਅ ਨੂੰ ਲੈਂਦੇ ਰਹਿੰਦੇ ਹਨ, ਬਸ ਇਹ ਹੁੰਦਾ ਹੈ ਕਿ ਮੈਨੂੰ ਬੁਲਾਇਆ ਗਿਆ ਹੈ ਪਰ ਹੇ ਪ੍ਰਭੂ, ਜਦੋਂ ਤੂੰ ਉਸ ਨਾਂਅ ਨੂੰ ਪੁਕਾਰਦਾ ਹੈਂ ਤਾਂ ਦਿਲੋ-ਦਿਮਾਗ ‘ਚ ਤਾਜ਼ਗੀ ਛਾ ਜਾਂਦੀ ਹੈ, ਇੱਕ ਲੱਜ਼ਤ ਛਾ ਜਾਂਦੀ ਹੈ,
ਇੱਕ ਨਸ਼ਾ ਹੋ ਜਾਂਦਾ ਹੈ ਅਹਿਸਾਸ ਹੁੰਦਾ ਹੈ ਕਿ ਅਸਲ ‘ਚ ਤੂੰ ਬੁਲਾਉਣ ਦੇ ਕਾਬਲ ਹੈ ਪਰ ਮੈਂ ਬੋਲਣ ਦੇ ਕਾਬਲ ਨਹੀਂ ਸੀ ਕਿਉਂਕਿ ਸਤਿਗੁਰੂ ਦਾਤਾ ਜਦੋਂ ਜੀਵ ਆਤਮਾ ਨੂੰ ਬੁਲਾਉਂਦੇ ਹਨ, ਆਦਮੀ ਦਾ ਨਾਂਅ ਲੈਂਦੇ ਹਨ ਤਾਂ ਜੀਵਆਤਮਾ ਨੂੰ ਵੀ ਖਿੱਚਦੇ ਹਨ ਸਿਰਫ਼ ਸਰੀਰ ਨਹੀਂ ਦੁਨੀਆਂ ‘ਚ ਨਾਮ ਸਰੀਰ ਦੀ ਪਹਿਚਾਣ ਕਰਦੇ ਹਨ ਸੰਤ ਫ਼ਕੀਰ ਨਾਮ ਰਾਹੀਂ ਆਤਮਾ ਦੀ ਪਹਿਚਾਣ ਕਰਦੇ ਹਨ ਤੇ ਉਸ ਨੂੰ ਪਿਆਰ ਮੁਹੱਬਤ ਨਾਲ ਨਵਾਜ਼ ਦਿੰਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.