ਸਭ ਲਈ ਹੋਵੇ ਵਿਕਾਸ
ਹਿਮਾਚਲ ‘ਚ ਰੋਹਤਾਂਗ ਵਿਖੇ ‘ਅਟਲ ਸੁਰੰਗ’ ਦੇ ਉਦਘਾਟਨ ਨਾਲ ਪਹਾੜੀ ਲੋਕਾਂ ਦੇ ਨਾਲ-ਨਾਲ ਕਾਰੋਬਾਰੀਆਂ ਤੇ ਸੈਲਾਨੀਆਂ ਨੂੰ ਸਹੂਲਤ ਮਿਲੇਗੀ ਵਿਕਾਸ ਦੀ ਰਫ਼ਤਾਰ ਲਈ ਅਜਿਹੇ ਪ੍ਰੋਜੈਕਟਾਂ ਦੀ ਭਾਰੀ ਜ਼ਰੂਰਤ ਹੈ ਭਾਰਤੀ ਇੰਜੀਨੀਅਰਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਸਥਾਨ ‘ਤੇ ਸਭ ਤੋਂ ਲੰਮੀ ਸੁਰੰਗ ਬਣਾ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ 9 ਕਿਲੋਮੀਟਰ ਦੇ ਕਰੀਬ ਇਸ ਸੁਰੰਗ ਨੂੰ ਬਣਾਉਣ ਲਈ ਦਸ ਸਾਲ ਦਾ ਸਮਾਂ ਲੱਗਾ ਹੈ ਅਟਲ ਸੁਰੰਗ ਨਾਲ ਮਨਾਲੀ ਤੇ ਲੇਹ ਦਾ ਫਾਸਲਾ ਘਟੇਗਾ
ਜਿਸ ਨਾਲ ਧਨ ਦੀ ਬੱਚਤ ਹੋਵੇਗੀ ਤੇ ਸਫ਼ਰ ਸੌਖਾ ਵੀ ਹੋਵੇਗਾ ਵਪਾਰਕ ਪੱਖੋਂ ਵੀ ਇਹ ਪ੍ਰਾਜੈਕਟ ਬੜਾ ਲਾਭਕਾਰੀ ਹੈ ਦੇਸ਼ ਦੀ ਰੱਖਿਆ ਲਈ ਫੌਜ ਵਾਸਤੇ ਵੀ ਇਸ ਪ੍ਰਾਜੈਕਟ ਦੀ ਬਹੁਤ ਮਹੱਤਤਾ ਹੈ ਭਾਵੇਂ ਇਹ ਦੇਸ਼ ਦੀ ਬਹੁਤ ਵੱਡੀ ਪ੍ਰਾਪਤੀ ਹੈ ਪਰ ਆਧੁਨਿਕ ਤਕਨਾਲੋਜੀ ਦੇ ਮੁਤਾਬਕ ਤੇ ਵਿਕਸਿਤ ਮੁਲਕਾਂ ਦੇ ਬਰਾਬਰ ਚੱਲਣ ਲਈ ਅਜਿਹੇ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਤੇ ਬਹੁਤ ਸਾਰੇ ਹੋਰ ਪ੍ਰੋਜੈਕਟ ਛੇਤੀ ਸ਼ੁਰੂ ਕਰਨ ਦੀ ਜ਼ਰੂਰਤ ਹੈ ਲੇਹ ਲੱਦਾਖ ਦੇ ਲੋਕ ਕਈ ਹੋਰ ਸੁਰੰਗਾਂ ਦੇ ਨਿਰਮਾਣ ਦੀ ਮੰਗ ਕਰ ਰਹੇ ਹਨ ਬੁਨਿਆਦੀ ਢਾਂਚਾ ਕਿਸੇ ਵੀ ਮੁਲਕ ਦੀ ਤਰੱਕੀ ਲਈ ਪਹਿਲੀ ਪੌੜੀ ਹੈ
ਇਸ ਮਾਮਲੇ ‘ਚ ਸਿਆਸੀ ਖਿੱਚੋਤਾਣ ਛੱਡ ਕੇ ਸੇਵਾ ਤੇ ਨਿਮਰਤਾ ਦੀ ਜ਼ਰੂਰਤ ਹੈ ਬਹੁਤ ਸਾਰੇ ਪ੍ਰਾਜੈਕਟ ਸਿਆਸੀ ਖਿੱਚੋਤਾਣ ਕਰਕੇ ਹੀ ਦੇਰੀ ਨਾਲ ਪੂਰੇ ਹੋਏ ਹਨ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸਿਆਸੀ ਹਿੱਤ ਪਾਸੇ ਰੱਖ ਕੇ ਪ੍ਰਾਜੈਕਟਾਂ ‘ਚ ਅੜਿੱਕਾ ਡਾਹੁਣ ਦੀ ਬਜਾਇ ਰਲ਼ ਕੇ ਕੰਮ ਕਰਨ ਦੀ ਜ਼ਰੂਰਤ ਹੈ ਅਜੇ ਬਹੁਤ ਸਾਰੇ ਖੇਤਰਾਂ ਨੂੰ ਸੰਭਾਲਣ ਦੀ ਖਾਸ ਜ਼ਰੂਰਤ ਹੈ
ਪੰਜਾਬ ਦੇ ਦਰਿਆਈ ਇਲਾਕਿਆਂ ‘ਚ ਪੁਲਾਂ ਦੀ ਘਾਟ ਕਾਰਨ ਅਜੇ ਵੀ ਲੋਕ ਕਿਸ਼ਤੀਆਂ ਰਾਹੀਂ ਟਰੈਕਟਰ ਦਰਿਆ ਤੋਂ ਪਾਰ ਲੈ ਕੇ ਜਾਂਦੇ ਹਨ ਦਰਿਆਵਾਂ ‘ਤੇ ਪੁਲ ਨਾ ਹੋਣ ਕਾਰਨ ਲੱਖਾਂ ਕਿਸਾਨਾਂ ਨੂੰ ਮੁਸ਼ਕਲਾਂ, ਭਾਰੀ ਖਰਚਿਆਂ ਤੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਪਹਾੜੀ ਪ੍ਰਦੇਸ਼ਾਂ ਤੇ ਮਹਾਂਨਗਰਾਂ ‘ਚ ਸਫ਼ਰ ਘਟਾਉਣ ਲਈ ਵੱਡੇ ਪ੍ਰਾਜੈਕਟ ਲਾਏ ਜਾ ਸਕਦੇ ਹਨ ਤਾਂ ਪੇਂਡੂ ਖੇਤਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਪਤਾ ਨਹੀਂ ਕਿੰਨੀਆਂ ਨਹਿਰਾਂ, ਸੇਮਨਾਲਿਆਂ ਦੀਆਂ ਰੇਲਿੰਗ ਕਿੰਨੇ -ਕਿੰਨੇ ਸਾਲ ਟੁੱਟੀਆਂ ਰਹਿੰਦੀਆਂ ਹਨ
ਜਿਸ ਕਾਰਨ ਹਾਦਸੇ ਵੀ ਵਾਪਰਦੇ ਰਹਿੰਦੇ ਹਨ ਘੱਗਰ ਦਰਿਆ ਪੰਜਾਬ-ਹਰਿਆਣਾ ਲਈ ਹੜ੍ਹਾਂ ਕਾਰਨ ਹਰ ਸਾਲ ਮੁਸੀਬਤ ਬਣਿਆ ਰਹਿੰਦਾ ਹੈ ਤੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਜਾਂਦੀ ਹੈ ਸਰਕਾਰੀ ਦਾਅਵਿਆਂ ਦੇ ਬਾਵਜ਼ੂਦ ਇਹ ਪ੍ਰਾਜੈਕਟ ਪਿਛਲੇ ਦੋ ਦਹਾਕਿਆਂ ਤੋਂ ਲਟਕ ਰਿਹਾ ਹੈ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰਾਂ ਦੂਜੇ ਖੇਤਰਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਦੂਰ ਕਰਨਗੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.